Mohali News: ਖੇਡਦੇ ਹੋਏ ਪਾਣੀ ਦੇ ਡਿੱਗ ਵਿਚ ਡਿੱਗਿਆ 2 ਸਾਲਾ ਮਾਸੂਮ, ਡੁੱਬਣ ਨਾਲ ਹੋਈ ਮੌਤ

By : GAGANDEEP

Published : Dec 24, 2023, 3:33 pm IST
Updated : Dec 24, 2023, 3:34 pm IST
SHARE ARTICLE
A 2-year-old innocent boy fell into a water fall in mohali news in punjabi
A 2-year-old innocent boy fell into a water fall in mohali news in punjabi

Mohali News: ਮਾਪਿਆਂ ਦਾ ਇਕਲੌਤਾ ਪੁੱਤ ਸੀ ਕ੍ਰਿਸ਼ਨ

A 2-year-old innocent boy fell into a water fall in mohali news in punjabi : ਮੁਹਾਲੀ ਦੇ ਸੈਕਟਰ-78 'ਚ ਇਕ ਨਿਰਮਾਣ ਅਧੀਨ ਘਰ ਨੇੜੇ ਅੱਠ ਫੁੱਟ ਡੂੰਘੇ ਡਿਗ 'ਚ ਡੁੱਬਣ ਕਾਰਨ ਦੋ ਸਾਲਾ ਬੱਚੇ ਦੀ ਮੌਤ ਹੋ ਗਈ। ਹਾਦਸੇ ਤੋਂ ਢਾਈ ਘੰਟੇ ਬਾਅਦ ਬੱਚੇ ਨੂੰ ਪਾਣੀ ਦੇ ਡਿਗ 'ਚੋਂ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੇ ਦੀ ਪਛਾਣ ਕ੍ਰਿਸ਼ਨ ਵਜੋਂ ਹੋਈ ਹੈ। ਪਿਤਾ ਨੂੰ ਆਪਣੇ ਇਕਲੌਤੇ ਪੁੱਤਰ ਦੀ ਮੌਤ ਬਾਰੇ ਸਾਢੇ ਸੱਤ ਘੰਟੇ ਬਾਅਦ ਪਤਾ ਲੱਗਾ ਕਿਉਂਕਿ ਫ਼ੋਨ ਨਾ ਹੋਣ ਕਾਰਨ ਪਰਿਵਾਰ ਵਾਲੇ ਪਿਤਾ ਨੂੰ ਸੂਚਿਤ ਨਹੀਂ ਕਰ ਸਕੇ। ਪਿਤਾ ਸਵੇਰੇ ਕੰਮ 'ਤੇ ਚਲਾ ਗਿਆ ਸੀ ਅਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਚਲਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ: Chandiagrh News: ਗੈਂਗਸਟਰ ਬਿਸ਼ਨੋਈ ਦੀ ਇੰਟਰਵਿਊ 'ਤੇ ਹਾਈਕੋਰਟ ਦਾ ਹੁਕਮ, FIR ਦਰਜ ਕਰਕੇ SIT ਕਰੇ ਜਾਂਚ 

ਜਾਣਕਾਰੀ ਅਨੁਸਾਰ ਕ੍ਰਿਸ਼ਨਾ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ ਅਤੇ ਇਸ ਨਿਰਮਾਣ ਅਧੀਨ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਰਹਿੰਦੇ ਹਨ। ਕ੍ਰਿਸ਼ਨ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਜਦੋਂ ਹਾਦਸਾ ਵਾਪਰਿਆ ਤਾਂ ਕ੍ਰਿਸ਼ਨਾ ਦੇ ਮਾਤਾ-ਪਿਤਾ ਕੰਮ 'ਤੇ ਗਏ ਹੋਏ ਸਨ। ਕ੍ਰਿਸ਼ਨਾ ਦੀ ਮਾਂ ਰੇਖਾ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਅਤੇ ਪਿਤਾ ਨੰਦ ਕੁਮਾਰ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹੈ।

ਇਹ ਵੀ ਪੜ੍ਹੋ: Chandigarh News: ਗੁਰਦੁਆਰਾ ਸੰਤਸਰ ਸਾਹਿਬ, ਚੰਡੀਗੜ੍ਹ ਵਿਥੇ ਲਗਾਇਆ ਗਿਆ ਦਵਾਈਆਂ ਦਾ ਲੰਗਰ

ਕ੍ਰਿਸ਼ਨਾ ਆਪਣੀ ਮਾਸੀ ਸਖੀਆ ਦੇ ਨਾਲ ਸੀ ਅਤੇ ਉਹ ਉਸ ਦੀ ਦੇਖਭਾਲ ਕਰ ਰਹੀ ਸੀ। ਇਹ ਹਾਦਸਾ ਸਵੇਰੇ 10.30 ਵਜੇ ਉਸ ਸਮੇਂ ਵਾਪਰਿਆ ਜਦੋਂ ਕ੍ਰਿਸ਼ਨ ਦੀ ਮਾਸੀ ਸਖੀਆ ਖਾਣਾ ਬਣਾਉਣ ਲਈ ਪਹਿਲੀ ਮੰਜ਼ਿਲ 'ਤੇ ਗਈ ਅਤੇ ਵਿਹੜੇ 'ਚ ਬੈਠਾ ਕ੍ਰਿਸ਼ਨਾ ਪਾਣੀ ਵਾਲੇ ਡਿਗ ਵਿਚ ਡਿੱਗ ਗਿਆ।

(For more news apart from A 2-year-old innocent boy fell into a water fall in mohali news in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement