Punjab Road Accident News : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ
Published : Dec 24, 2024, 12:55 pm IST
Updated : Dec 24, 2024, 12:55 pm IST
SHARE ARTICLE
A woman Died in a Road Accident on the Jalandhar-Amritsar National Highway.
A woman Died in a Road Accident on the Jalandhar-Amritsar National Highway.

ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਨੋਵਾ ਗੱਡੀ ਨੇ ਦਰੜਿਆ

A woman Died in a Road Accident on the Jalandhar-Amritsar National Highway Latest News in Punjabi : ਬੀਤੀ ਦੇਰ ਰਾਤ ਕਰੀਬ 9 ਵਜੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਵਿਧਾਨਪੁਰ ਨੇੜੇ ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਨੋਵਾ ਗੱਡੀ ਨੇ ਕੁਚਲ ਦਿਤਾ। ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਦਸਿਆ ਕਿ ਉਕਤ ਗੱਡੀ ’ਤੇ ਪੁਲਿਸ ਦੀ ਲਾਲ ਬੱਤੀ ਵੀ ਲੱਗੀ ਹੋਈ ਸੀ। ਹਾਲਾਂਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ 'ਤੇ ਹੀ ਰੁਕ ਗਿਆ ਤੇ ਕੁਝ ਸਮੇਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮ੍ਰਿਤਕ ਔਰਤ ਦੀ ਪਛਾਣ ਨੀਲਮ (36) ਵਾਸੀ ਵਿਧੀਪੁਰ ਵਜੋਂ ਹੋਈ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮ੍ਰਿਤਕ ਔਰਤ ਦੇ ਦਿਓਰ ਜਸਵਿੰਦਰ ਪਾਲ ਨੇ ਦਸਿਆ ਕਿ ਉਸ ਦੀ ਭਰਜਾਈ ਨੀਲਮ ਸੂਰਾਨੁਸੀ ਨੇੜੇ ਇਕ ਫ਼ੈਕਟਰੀ ਵਿਚ ਕੰਮ ਕਰਦੀ ਸੀ। ਫ਼ੈਕਟਰੀ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ 9 ਵਜੇ ਘਰ ਵਾਪਸ ਪਰਤ ਰਹੀ ਸੀ। ਉਹ ਆਪ ਵੀ ਇਸੇ ਸੜਕ ਤੋਂ ਘਰ ਜਾ ਰਿਹਾ ਸੀ।

ਉਸ ਨੇ ਦੇਖਿਆ ਕਿ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਉਸ ਦੀ ਭਰਜਾਈ ਨੂੰ ਜਲੰਧਰ ਵਲੋਂ ਆ ਰਹੀ ਇਕ ਇਨੋਵਾ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿਤੀ। ਉਸ ਅਨੁਸਾਰ ਗੱਡੀ ’ਤੇ ਪੁਲਿਸ ਵਾਲੀ ਲਾਲ ਬੱਤੀ ਵੀ ਲੱਗੀ ਹੋਈ ਸੀ। ਪਹਿਲਾਂ ਕਾਰ ਚਾਲਕ ਰੁਕ ਗਿਆ, ਫਿਰ ਜਦੋਂ ਔਰਤ ਦੀ ਮੌਤ ਹੋ ਗਈ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ।

ਲੋਕਾਂ ਨੇ ਨੰਬਰ ਪਲੇਟ ਦੀ ਪਛਾਣ ਕਰਦਿਆਂ ਦਸਿਆ ਕਿ ਉਕਤ ਗੱਡੀ ਗੁਰਦਾਸਪੁਰ ਆਰ.ਟੀ.ਓ. ਤੋਂ ਰਜਿਸਟਰਡ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾਇਆ ਹੈ।

(For more Punjabi news apart from A woman Died in a Road Accident on the Jalandhar-Amritsar National Highway Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement