Punjab News: ਅਗ਼ਵਾ ਤੇ ਗ਼ੈਰ-ਕਾਨੂੰਨੀ ਹਿਰਾਸਤ ਦੇ ਮਾਮਲੇ ’ਚ ਤਤਕਾਲੀ ਥਾਣੇਦਾਰ ਨੂੰ 10 ਸਾਲ ਦੀ ਸੁਣਾਈ ਸਜ਼ਾ 
Published : Dec 24, 2024, 7:37 am IST
Updated : Dec 24, 2024, 7:37 am IST
SHARE ARTICLE
In the case of kidnapping and illegal detention, the then Thanedar was sentenced to 10 years
In the case of kidnapping and illegal detention, the then Thanedar was sentenced to 10 years

Punjab News: 1992 ’ਚ ਆਜ਼ਾਦੀ ਘੁਲਾਟੀਏ ਤੇ ਪ੍ਰਿੰਸੀਪਲ ਨੂੰ ਕੀਤਾ ਸੀ ਅਗ਼ਵਾ 

 

Punjab News: ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਮਨਜੋਤ ਕੌਰ ਨੇ ਸੀਬੀਆਈ ਬਨਾਮ ਸੁਰਿੰਦਰਪਾਲ ਸਿੰਘ ਕੇਸ ਵਿਚ ਤਤਕਾਲੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੂੰ 10 ਸਾਲ ਦੀ ਕੈਦ ਤੇ ਚਾਰ ਲੱਖ 80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 

ਦੋਸ਼ੀ ਸੁਰਿੰਦਰਪਾਲ ਸਿੰਘ ਨੇ ਸਾਲ 1992 ਵਿਚ ਅਜ਼ਾਦੀ ਘੁਲਾਟੀਏ ਸੁਲੱਖਣ ਸਿੰਘ ਭਕਨਾ ਤੇ ਉਸ ਦੇ ਜਵਾਈ ਪ੍ਰਿੰਸੀਪਲ ਸੁਖਦੇਵ ਨੂੰ ਘਰੋਂ ਅਗ਼ਵਾ ਕੀਤਾ ਸੀ ਤੇ ਬਾਅਦ ਵਿਚ ਉਨ੍ਹਾਂ ਦਾ ਕੋਈ ਉਘ-ਸੁੱਘ ਨਹੀਂ ਲੱਗਾ। ਅਦਾਲਤ ਨੇ ਉਸ ਨੂੰ ਲੰਘੇ ਬੁਧਵਾਰ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।

ਸੋਮਵਾਰ ਨੂੰ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਉਸ ਨੂੰ ਆਈਪੀਸੀ ਦੀ ਧਾਰਾ 120-ਬੀ ਵਿਚ 10 ਸਾਲ ਕੈਦ ਬਾ-ਮੁਸ਼ੱਕਤ, 364 ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਦੋਸ਼ੀ ਨੂੰ ਚਾਰ ਧਾਰਾਵਾਂ ਵਿਚ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਕੁਲ 4 ਲੱਖ 80 ਹਜ਼ਾਰ ਰੁਪਏ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿਚ 7 ਹੋਰ ਸਾਲ ਸਜ਼ਾ ਭੁਗਤਣੀ ਹੋਵੇਗੀ।

ਇਨ੍ਹਾਂ ਵਿਚੋਂ ਆਈਪੀਸੀ ਦੀ ਧਾਰਾ 365 ਅਤੇ  342 ਵਿਚ ਕ੍ਰਮਵਾਰ 7 ਅਤੇ 3 ਸਾਲ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਅਵਤਾਰ ਸਿੰਘ ਨਾਂ ਦੇ ਏਐਸਆਈ ਵੀ ਨਾਮਜ਼ਦ ਕੀਤਾ ਗਿਆ ਸੀ ਜਿਸ ਦੀ ਕੇਸ ਦੇ ਟਰਾਇਲ ਦੌਰਾਨ ਹੀ ਮੌਤ ਹੋ ਗਈ ਸੀ। ਇਸੇ ਕੇਸ ਵਿਚ ਸੀਬੀਆਈ ਨੇ ਕੁਲ 14 ਗਵਾਹ ਪੇਸ਼ ਕੀਤੇ ਸਨ ਜਦੋਂ ਕਿ 9 ਗਵਾਹ ਦੋਸ਼ੀਆਂ ਨੇ ਵੀ ਪੇਸ਼ ਕੀਤੇ।


 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement