Grenade Attacks on Police Stations : ਬ੍ਰਿਟਿਸ਼ ਫ਼ੌਜ ਦਾ ਸਿੱਖ ਸਿਪਾਹੀ ਪੰਜਾਬ ਪੁਲਿਸ ਦੇ ਰਾਡਾਰ 'ਤੇ
Published : Dec 24, 2024, 11:30 am IST
Updated : Dec 24, 2024, 11:30 am IST
SHARE ARTICLE
Sikh soldier of British Army alleged to be behind grenade attacks on Police Stations Latest News in Punjabi
Sikh soldier of British Army alleged to be behind grenade attacks on Police Stations Latest News in Punjabi

ਪੁਲਿਸ ਥਾਣਿਆਂ 'ਤੇ ਹੋਏ ਗ੍ਰਨੇਡ ਹਮਲਿਆਂ ਪਿੱਛੇ ਦੱਸਿਆ ਜਾ ਰਿਹੈ ਉਸ ਦਾ ਹੱਥ

Sikh soldier of British Army alleged to be behind grenade attacks on Police Stations Latest News in Punjabi : ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (KZF) ਦੇ ਰਣਜੀਤ ਸਿੰਘ ਨੀਟਾ ਮਾਡਿਊਲ ਦੀ ਜਾਂਚ ਵਿਚ ਪੰਜਾਬ ਪੁਲਿਸ ਨੇ ਬ੍ਰਿਟਿਸ਼ ਫ਼ੌਜ ਦੇ ਇਕ ਸਿੱਖ ਸਿਪਾਹੀ 'ਤੇ ਸ਼ੱਕ ਜਤਾਇਆ ਹੈ। ਉਹ ਅਫ਼ਗਾਨਿਸਤਾਨ ਵਿਚ ਸੇਵਾ ਕਰ ਚੁਕਾ ਹੈ ਅਤੇ ਹੁਣ ਪੰਜਾਬ ਵਿਚ ਪੁਲਿਸ ਥਾਣਿਆਂ 'ਤੇ ਹੋਏ ਗ੍ਰਨੇਡ ਹਮਲਿਆਂ ਪਿੱਛੇ ਉਸ ਦਾ ਹੱਥ ਦੱਸਿਆ ਜਾ ਰਿਹਾ ਹੈ।

ਪੀਲੀਭੀਤ ਵਿਚ KZF ਮਾਡਿਊਲ ਦੇ ਤਿੰਨ ਮੈਂਬਰਾਂ ਦੇ ਮਾਰੇ ਜਾਣ ਤੋਂ ਬਾਅਦ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵਿੱਟਰ 'ਤੇ ਇਕ ਪੋਸਟ ਵਿਚ, ਬ੍ਰਿਟਿਸ਼ ਫ਼ੌਜ ਦੇ ਸਿਪਾਹੀ ਦੀ ਪਛਾਣ ਜਗਜੀਤ ਸਿੰਘ ਵਜੋਂ ਉਜਾਗਰ ਕੀਤੀ ਹੈ, ਜੋ ਕਿ ਫ਼ਤਿਹ ਸਿੰਘ 'ਬਾਘੀ' ਵਜੋਂ ਮਸ਼ਹੂਰ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਗਜੀਤ ਸਿੰਘ ਭਾਰਤੀ ਫ਼ੌਜ ਦੇ ਇਕ ਪਰਵਾਰ ਵਿਚੋਂ ਹੈ, ਜਿਸ ਦੀਆਂ ਜੜ੍ਹਾਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਹਨ। ਉਸ ਦੇ ਦਾਦਾ, ਪਿਤਾ ਅਤੇ ਭਰਾ ਸਮੇਤ ਉਸ ਦੇ ਕਈ ਰਿਸ਼ਤੇਦਾਰ ਭਾਰਤੀ ਫ਼ੌਜ ਵਿਚ ਸੇਵਾ ਨਿਭਾ ਚੁਕੇ ਹਨ। ਜਗਜੀਤ ਸਿੰਘ ਬ੍ਰਿਟਿਸ਼ ਆਰਮੀ ਵਿਚ ਸੇਵਾ ਨਿਭਾਅ ਰਿਹਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਕ ਸੀਨੀਅਰ ਅਧਿਕਾਰੀ ਨੇ ਦਸਿਆ, “ਸਾਨੂੰ ਸਪੱਸ਼ਟ ਹੈ ਕਿ ਜਗਜੀਤ ਸਿੰਘ ਇਕ ਸਮੇਂ ਬ੍ਰਿਟਿਸ਼ ਆਰਮੀ ਵਿਚ ਸੇਵਾ ਕਰ ਰਿਹਾ ਸੀ ਪਰ ਬ੍ਰਿਟਿਸ਼ ਅਧਿਕਾਰੀਆਂ ਤੋਂ ਇਹ ਪਤਾ ਲਗਾਉਣਾ ਬਾਕੀ ਹੈ ਕਿ ਉਹ ਅਜੇ ਵੀ ਸੇਵਾ ਵਿਚ ਹੈ ਜਾਂ ਨਹੀਂ। ਆਮ ਤੌਰ 'ਤੇ, ਸਾਨੂੰ ਵਿਦੇਸ਼ੀ ਏਜੰਸੀਆਂ ਤੋਂ ਅਜਿਹੀਆਂ ਪੁੱਛ-ਗਿੱਛਾਂ 'ਤੇ ਹਾਂ-ਪੱਖੀ ਹੁੰਗਾਰਾ ਕਿਸੇ ਸਰਕਾਰੀ ਏਜੰਸੀ ਵਿਚ ਕੰਮ ਕਰਨ ਵਾਲੇ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਹੈ।"

ਜਗਜੀਤ 10 ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਗਿਆ ਸੀ ਬਰਤਾਨੀਆ :

ਡੀ.ਜੀ.ਪੀ. ਯਾਦਵ ਨੇ ਅਪਣੀ ਪੋਸਟ ਵਿਚ ਜਗਜੀਤ ਸਿੰਘ ਨੂੰ ਯੂ.ਕੇ ਵਿਚ ਰਹਿ ਕੇ ਬ੍ਰਿਟਿਸ਼ ਆਰਮੀ ਵਿਚ ਸੇਵਾ ਕਰਨ ਵਾਲਾ ਦਸਿਆ ਹੈ। ਸੂਤਰਾਂ ਨੇ ਦਸਿਆ ਕਿ ਜਗਜੀਤ ਸਿੰਘ ਕਰੀਬ 10 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਬਰਤਾਨੀਆ ਗਿਆ ਸੀ ਅਤੇ ਉਥੇ ਉਸ ਨੇ ਸਾਫ਼ਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ। ਇਸ ਤੋਂ ਬਾਅਦ ਉਹ ਬ੍ਰਿਟਿਸ਼ ਆਰਮੀ ਵਿਚ ਸਿਪਾਹੀ ਵਜੋਂ ਭਰਤੀ ਹੋ ਗਿਆ।

(For more Punjabi news apart from Sikh soldier of British Army alleged to be behind grenade attacks on Police Stations Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement