
Punjab News : ਖਨੌਰੀ ਤੇ ਸ਼ੰਭੂ ਮੋਰਚੇ ਨੂੰ ਸਮਰਥਨ ਦੇਣ 'ਤੇ ਚਰਚਾ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ 'ਤੇ ਹੋਇਆ ਮੰਥਨ
Punjab News in Punjabi : ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਦੀ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਨਿਰਭੈ ਸਿੰਘ ਢੁੱਡੀਕੇ,ਪ੍ਰੇਮ ਸਿੰਘ ਭੰਗੂ ਅਤੇ ਹਰਜਿੰਦਰ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ ਦਾਖ਼ਲ ਹੋ ਚੁੱਕਾ ਹੈ। ਉਨ੍ਹਾਂ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਉਸ ਬਾਰੇ SKM ਆਗੂ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਅਤੇ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ।
ਕਾਨਫਰੰਸ ਦੌਰਾਨ ਕਿਸਾਨ ਆਗੂ ਪ੍ਰੇਮ ਭੰਗੂ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਲਈ ਬਹੁਤ ਹੀ ਅੜੀਅਲ ਵਤੀਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ’ਤੇ ਮੰਗਾਂ ਬਾਰੇ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਵਿਚ ਵੀ ਰਹੇ ਅਤੇ ਜਿਹੜੇ ਆਗੂ ਚੁਪ ਕਰਕੇ ਬੈਠੇ ਹਨ ਉਨ੍ਹਾਂ ਦੀ ਬਹੁਤ ਨਿੰਦਾ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਦਖ਼ਲ ਦੇ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਸੀ ਅਤੇ ਡੱਲੇਵਾਲ ਦੀ ਜਾਨ ਬਚਾਉਣ ਵਾਸਤੇ ਕੋਈ ਪਹਿਲਕਦਮੀ ਕਰਨੀ ਚਾਹੀਦੀ ਹੈ। ਪਰ ਬਹੁਤ ਮੰਦਭਾਗੀ ਗੱਲ ਹੈ ਕਿ ਸਰਕਾਰਾਂ ਚੁੱਪ ਕਰ ਕੇ ਬੈਠੀਆਂ ਹਨ।
ਉਨ੍ਹਾਂ ਕਿਹਾ ਕਿ ਤੁਹਾਨੂੰ ਯਾਦ ਹੋਣਾ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਕੁਝ ਦਿਨਾਂ ਬਾਅਦ ਕੇਂਦਰ ਦੇ ਤਿੰਨ ਬੰਦਿਆਂ ਦੀ ਟੀਮ ਲੈ ਕੇ ਤਿੰਨ ਮੀਟਿੰਗਾਂ ਕਰਵਾਈਆਂ ਸੀ। ਪਰ ਅੱਜ ਮੋਰਚਾ ਨੂੰ ਚੱਲਦੇ ਨੂੰ 10 ਮਹੀਨੇ ਹੋ ਗਏ ਹਨ ਅਤੇ ਡੱਲੇਵਾਲ ਜੀ ਨੂੰ ਮਰਨ ਵਰਤ ’ਤੇ ਬੈਠਿਆਂ ਨੂੰ 29 ਦਿਨ ਹੋ ਚੁੱਕੇ ਹਨ। ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਲੱਭਦਾ ਹੀ ਨਹੀਂ। ਕੱਲ ਪ੍ਰਧਾਨ ਮੰਤਰੀ ਮੋਦੀ ਨੇ ‘ਕਿਸਾਨ ਦਿਵਸ’ ’ਤੇ ਬਹੁਤ ਗੱਲਾਂ ਕੀਤੀਆਂ ਪਰ ਇਸ ਮੋਰਚੇ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਜੋ ਬਹੁਤ ਨਿੰਦਣਯੋਗ ਹੈ।
ਮੀਟਿੰਗ ’ਚ SKM ਨੇ ਇਹ ਫੈਸਲਾ ਕੀਤਾ ਹੈ ਕਿ ਜੋ ਏਕਤਾ ਦਾ ਪ੍ਰਤੀਕਰਮ ਚੱਲ ਰਿਹਾ ਸੀ ਕਿ ਇਸ ਪ੍ਰਤੀਕਰਮ ਨੂੰ ਅੱਗੇ ਤੋਰਿਆ ਜਾਵੇ, ਭਾਵ ਚੱਲਦਾ ਰੱਖਿਆ ਜਾਵੇ ਪਰ ਜੋ ਲੰਮੇ ਸਮੇਂ ਤੋਂ ਪ੍ਰਤੀਕਰਮ ਟੁੱਟਿਆ ਹੁੰਦਾ ਹੈ ਉਹ ਏਕਤਾ ਸੰਭਵ ਨਹੀਂ ਹੁੰਦੀ, ਪਰ ਫ਼ਿਕਰਮੰਦੀ ਦੋਨੋਂ ਪਾਸਿਆਂ ਤੋਂ ਸਾਰਥਕ ਹੈ। ਅੱਜ ਮੀਟਿੰਗ ’ਚ ਫੈਸਲਾ ਕੀਤਾ ਗਿਆ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਏਕਤਾ ਦੇ ਅਮਲ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਦੂਜਾ ਫੈਸਲਾ ਇਹ ਵੀ ਕੀਤਾ ਕਿ ਦੇਸ਼ ਦੇ ਰਾਸ਼ਟਰਪਤੀ ਜਾਂ ਖੇਤੀਬਾੜੀ ਮੰਤਰੀ ਨੂੰ ਮਿਲਣ ਲਈ ਨੂੰ ਇੱਕ ਵਫ਼ਦ ਕਿਸਾਨ ਮੋਰਚਾ ਪੰਜਾਬ ਉਸ ’ਚ ਸੰਯੁਕਤ ਕਿਸਾਨ ਮੋਰਚੇ ਦੇ ਸਾਥੀ ਵੀ ਮੌਜੂਦ ਹੋ ਸਕਦੇ ਹਨ ਜਨਵਰੀ ਦੇ ਪਹਿਲੇ ਹਫ਼ਤੇ ਸਮਾਂ ਮੰਗਣਗੇ। ਅਸੀਂ ਮੰਗ ਕਰਾਂਗੇ ਕਿ ਤੁਸੀ ਜਲਦੀ ਤੋਂ ਜਲਦੀ ਇਸ ਵਿਚ ਆਪਣਾ ਦਖ਼ਲ ਦੇਵੋ, ਕਿਉਂਕਿ ਸਥਿਤੀ ਬਹੁਤ ਗੰਭੀਰ ਹੈ। ਜੇਕਰ ਖੁਦਾ ਨਾ ਖਾਦਸ਼ਾ ਕੋਈ ਅਜਿਹੀ ਗੱਲ ਹੋ ਗਈ ਤਾਂ ਪੰਜਾਬ ਵਿਚ ਸਥਿਤੀ ਬਹੁਤ ਨਾਜ਼ੁਕ ਹੋ ਸਕਦੀ ਹੈ।
ਅੱਜ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਹਨ ਜਿਵੇਂ ਖੇਤੀਬਾੜੀ ਨੀਤੀ ਆਈ ਹੈ, ਪਿੱਛੇ ਜਿਹੜੀਆਂ ਮੋਰਚੇ ’ਚ ਮੰਗਾਂ ਰਹਿ ਗਈਆਂ ਹਨ ਉਸ ਲਈ ਅਗਲਾ ਪ੍ਰੋਗਰਾਮ ਤੈਅ ਕੀਤਾ ਹੈ। ਮੀਟਿੰਗਾਂ ਦਾ ਦੌਰਾ ਜਾਰੀ ਰਹੇਗਾ।
(For more news apart from SKM held an important meeting, will meet President in January News in Punjabi, stay tuned to Rozana Spokesman)