ਬੱਸ ਡਰਾਈਵਰ ਅਤੇ ਟਰੈਕਟਰ ਚਾਲਕ ਦੇ ਲੱਗੀਆਂ ਸੱਟਾਂ
ਬਠਿੰਡਾ : ਫਰੀਦਕੋਟ ਤੋਂ ਬਠਿੰਡਾ ਵੱਲ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਅਤੇ ਟਰੈਕਟਰ ਟਰਾਲੀ ਦਰਮਿਆਨ ਹਾਦਸਾ ਵਾਪਰ ਗਿਆ। ਪੀ.ਆਰ.ਟੀ.ਸੀ. ਬੱਸ ਦੇ ਡਰਾਈਵਰ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਿੱਲ ਪੱਤੀ ਨੇੜੇ ਟਰੈਕਟਰ ਟਰਾਲੀ ਵਾਲੇ ਖੜ੍ਹੇ ਸਨ ਅਤੇ ਉਹ ਆਪਸ ’ਚ ਗੱਲਬਾਤ ਕਰ ਰਹੇ ਸਨ। ਜਦੋਂ ਅਸੀਂ ਟਰੈਕਟਰ ਟਰਾਲੀ ਨੂੰ ਕਰੌਸ ਕਰਨ ਲੱਗੇ ਤਾਂ ਸਾਹਮਣੇ ਤੋਂ ਇਕ ਗੱਡੀ ਆਈ ਜਿਸ ਨਾਲ ਬੱਸ ਟਕਰਾ ਗਈ। ਇਸ ਦੌਰਾਨ ਬੱਸ ’ਚ ਸਵਾਰ ਕੁੱਝ ਸਵਾਰੀਆਂ ਦੇ ਸੱਟਾਂ ਲੱਗੀਆਂ। ਇਸ ਹਾਦਸੇ ਦੌਰਾਨ ਬੱਸ ਦਾ ਡਰਾਈਵਰ ਅਤੇ ਟਰੈਕਟਰ ਟਰਾਲੀ ਦਾ ਚਾਲਕ ਵੀ ਜਖਮੀ ਹੋਏ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦਾ ਹਾਲ ਜਾਨਣ ਲਈ ਡੀ.ਐਸ.ਸੀ. ਸਿਟੀ ਸਰਬਜੀਤ ਸਿੰਘ ਵੀ ਹਸਪਤਾਲ ਪਹੁੰਚੇ।
