550ਵੇਂ ਪ੍ਰਕਾਸ਼ ਪੁਰਬ ’ਤੇ ਸੁਲਤਾਨਪੁਰ ਲੋਧੀ 'ਚ ਲੱਗੇ ਪੰਡਾਲ ਲੈ ਕੇ ਛਿੜਿਆ ਵਿਵਾਦ
Published : Jan 25, 2020, 4:43 pm IST
Updated : Jan 25, 2020, 4:43 pm IST
SHARE ARTICLE
Amritsar parkash prabhu sultanpur lodhi pandal
Amritsar parkash prabhu sultanpur lodhi pandal

ਉਸ ਸਮੇਂ ਸਾਰੇ ਪ੍ਰਬੰਧਾਂ ਤੇ ਜਿੰਨਾ ਖਰਚ ਹੋਇਆ ਸੀ ਉਸ ਤੇ ਹੁਣ ਵਿਵਾਦ ਛਿੜ ਚੁੱਕਿਆ ਹੈ।

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਚ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਚ ਚਲਾਏ ਗਏ ਸਮਾਗਮਾਂ ਪ੍ਰਤੀ ਲੋਕਾਂ ਖਾਸ ਕਰ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਸੀ। ਲੱਖਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ਵਿਚ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ।

PhotoPhoto

ਉਸ ਸਮੇਂ ਸਾਰੇ ਪ੍ਰਬੰਧਾਂ ਤੇ ਜਿੰਨਾ ਖਰਚ ਹੋਇਆ ਸੀ ਉਸ ਤੇ ਹੁਣ ਵਿਵਾਦ ਛਿੜ ਚੁੱਕਿਆ ਹੈ। ਸੁਲਤਾਨਪੁਰ ਲੋਧੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਪੰਡਾਲ ਦਾ ਬਿੱਲ 12 ਕਰੋੜ ਦੀ ਜਗ੍ਹਾ ਸਾਢੇ 15 ਕਰੋੜ ਦਾ ਭੇਜਣ ਦਾ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਐੱਸ.ਜੀ.ਪੀ.ਸੀ. ਨੇ ਪ੍ਰਕਾਸ਼ ਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ 'ਚ ਲਗਾਏ ਪੰਡਾਲ ਅਤੇ ਹੋਰ ਕੰਮਾਂ ਦੀ ਦੇਖ-ਰੇਖ ਲਈ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਸੀ।

PhotoPhoto

ਕਮੇਟੀ ਨੇ ਪੰਡਾਲ ਜਿਸ 'ਚ ਲਾਈਟ ਐਂਡ ਸਾਊਂਡ, ਡ੍ਰੋਨ, ਦੀਪਮਾਲਾ ਅਤੇ ਹੋਰ ਵੀ ਸ਼ਾਮਲ ਸੀ, ਦਾ ਠੇਕਾ ਇਕ ਫਾਰਮ ਨੂੰ 12 ਕਰੋੜ ਦਾ ਦਿੱਤਾ ਸੀ। ਕਮੇਟੀ ਦੀ ਖਰਚ ਦਾ ਹਿਸਾਬ-ਕਿਤਾਬ ਕਰਨ ਲਈ ਹੋਈ ਬੈਠਕ 'ਚ ਬਿੱਲ 15 ਕਰੋੜ ਤੱਕ ਪਹੁੰਚ ਗਿਆ। ਇਸ 'ਤੇ ਕੁਝ ਮੈਂਬਰਾਂ ਨੇ ਸਹਿਮਤੀ ਜਤਾਈ ਤਾਂ ਮਾਹੌਲ ਗਰਮਾ ਗਿਆ। ਬੈਠਕ 'ਚ ਐੱਸ.ਜੀ.ਪੀ.ਸੀ. ਦੇ ਵਧੀਕ ਸਕੱਤਰ ਸੁਖਦੇਵ ਸਿੰਘ ਨੇ ਸਟੈਂਡ ਲੈਂਦੇ ਹੋਏ ਕਿਹਾ ਕਿ ਉਹ ਇਸ ਨੂੰ ਕੋਲ ਨਹੀਂ ਰੱਖਣਗੇ।

PhotoPhoto

ਸੂਤਰਾਂ ਮੁਤਾਬਕ ਬੈਠਕ 'ਚ ਜਦੋਂ ਵਧੀਕ ਸਕੱਤਰ ਨੇ ਸਾਫ ਕਿਹਾ ਕਿ ਵਾਧੂ ਬਿੱਲ ਪਾਸ ਨਹੀਂ ਹੋਵੇਗਾ ਤਾਂ ਠੇਕਾ ਲੈਣ ਵਾਲੀ ਫਾਰਮ ਨੇ ਅਧਿਕਾਰੀਆਂ ਅਤੇ ਉਨ੍ਹਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਵਧੀਕ ਸਕੱਤਰ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਫਾਰਮ ਪਹਿਲਾਂ ਇਹ ਦੱਸੇ ਕਿ ਪ੍ਰੋਗਰਾਮ 'ਚ ਜੋ ਵਾਧੂ ਸੁਵਿਧਾ ਦਿੱਤੀ ਗਈ ਸੀ ਉਹ ਕਿਸ ਦੇ ਕਹਿਣ 'ਤੇ ਦਿੱਤੀ ਸੀ।

PhotoPhoto

ਇਸ ਦਾ ਫਾਰਮ ਦੇ ਅਧਿਕਾਰੀ ਕੋਈ ਜਵਾਬ ਨਹੀਂ ਦੇ ਪਾਏ ਅਤੇ ਇਕ ਅਕਾਲੀ ਨੇਤਾ ਦਾ ਖੁੱਲ੍ਹੇਆਮ ਨਾਮ ਲੈਂਦੇ ਹੋਏ ਚਿਤਾਵਨੀ ਦੇਣ ਲੱਗਾ ਕਿ ਹੁਣ ਇਸ ਬਿੱਲ ਨੂੰ ਉਹ ਹੀ ਪਾਸ ਕਰਵਾਉਣਗੇ ਤੇ ਉਨ੍ਹਾਂ ਨੂੰ ਹੀ ਹੁਣ ਇਨਕਾਰ ਦਾ ਜਵਾਬ ਦੇਣਾ। ਇਸ 'ਤੇ ਵਧੀਕ ਸਕੱਤਰ ਨੇ ਕਿਹਾ ਕਿ ਉਹ ਗਲਤ ਕੰਮ ਨਹੀਂ ਕਰਨਗੇ। ਇਹ ਪੈਸਾ ਸੰਗਤ ਦੀ ਗੁਰੂ ਦੀ ਗੋਲਕ 'ਚ ਚੜ੍ਹਾਵੇ ਦਾ ਹੈ। ਇਸ ਦੀ ਦੁਰ-ਵਰਤੋਂ ਦੀ ਇਜ਼ਾਜਤ ਆਤਮਾ ਨਹੀਂ ਦਿੰਦੀ।

ਦੂਜੇ ਪਾਸੇ ਜਦੋਂ ਫਾਰਮ ਦੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਏ.ਸੀ. ਤੇ ਵਾਟਰ ਪਰੂਫ ਪੰਡਾਲ, ਮੀਡੀਆ ਸੈਂਟਰ, ਜੋੜਾ ਘਰ, ਵੀ.ਆਈ.ਪੀ ਲਾਂਜ ਆਦਿ ਦੇ ਲਈ ਤਿੰਨ ਕਰੋੜ 39 ਲੱਖ 72 ਹਜ਼ਾਰ ਰੁਪਏ ਖਰਚ ਹੋਇਆ ਸੀ।

PhotoPhoto

 ਲਾਈਡ ਐਂਡ ਸਾਊਡ ਲਈ ਇਕ ਕਰੋੜ 65 ਲੱਖ 34 ਹਜ਼ਾਰ ਰੁਪਏ, ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਗੁਰੂ ਨਾਨਕ ਸਟੇਡੀਅਮ ਤੱਕ ਲਾਈਟਿੰਗ ਦੇ ਲਈ ਇਕ ਕਰੋੜ 58 ਲੱਖ 45 ਹਜ਼ਾਰ ਰੁਪਏ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇਮਾਰਤ 'ਤੇ ਲਾਈਟਿੰਗ ਐਂਡ ਵੀਡੀਓ ਪ੍ਰੋਜੈਕਸ਼ਨ ਮੈਪਿੰਗ ਦੇ ਲਈ 35 ਲੱਖ 13 ਲੱਖ ਰੁਪਏ, ਬੇਬੇ ਨਾਨਕੀ ਨਿਵਾਸ 'ਤੇ ਲਾਈਟ ਐਂਡ ਵੀਡੀਓ ਪ੍ਰੋਜੈਕਸ਼ਨ ਸੈਪਿੰਗ ਦੇ ਲਈ 24 ਲੱਖ 80 ਹਜ਼ਾਰ ਰੁਪਏ, ਲੇਜਰ ਸ਼ੋਅ ਦੇ ਲਈ 27 ਲੱਖ 56 ਹਜ਼ਾਰ ਰੁਪਏ, ਡ੍ਰੋਨ ਸ਼ੋਅ ਲਈ ਇਕ ਕਰੋੜ 75 ਲੱਖ ਰੁਪਏ ਦਾ ਟੈਂਡਰ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement