
ਵਿਆਹ ਦੀ ਪਹਿਲੀ ਹੀ ਰਾਤ ਲਾੜੇ ਨੂੰ ਖੁਸ਼ੀ ਦੀ ਬਜਾਏ ਇਕ ਦੁੱਖ ਦੀ ਖਬਰ ਮਿਲ ਗਈ, ਇਹ ਖਬਰ ਲਾੜੇ ਨੂੰ ਉਸ ਸਮੇਂ ਮਿਲੀ ਜਦੋਂ ਲਾਲ ਜੋੜੇ 'ਚ ਸਜੀ ਉਸ ਦੀ ਪਤਨੀ ਨੇ ਸਾਫ-ਸਾਫ਼
ਫਿਲੌਰ : ਵਿਆਹ ਦੀ ਪਹਿਲੀ ਹੀ ਰਾਤ ਲਾੜੇ ਨੂੰ ਖੁਸ਼ੀ ਦੀ ਬਜਾਏ ਇਕ ਦੁੱਖ ਦੀ ਖਬਰ ਮਿਲ ਗਈ, ਇਹ ਖਬਰ ਲਾੜੇ ਨੂੰ ਉਸ ਸਮੇਂ ਮਿਲੀ ਜਦੋਂ ਲਾਲ ਜੋੜੇ 'ਚ ਸਜੀ ਉਸ ਦੀ ਪਤਨੀ ਨੇ ਸਾਫ-ਸਾਫ਼ ਉਸ ਨੂੰ ਕਹਿ ਦਿੱਤਾ ਕਿ ਉਹ ਕਿਸੇ ਹੋਰ ਦੀ ਹੈ ਅਤੇ ਉਹ ਉਸ ਨੂੰ ਹੱਥ ਨਾ ਲਾਵੇ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਨੇੜਲੇ ਪਿੰਡ ਮੁਕੰਦਪੁਰ ਦਾ ਰਹਿਣ ਵਾਲਾ ਲੜਕਾ ਜੋ ਵਿਦੇਸ਼ ਤੋਂ ਵਿਆਹ ਕਰਵਾਉਣ ਲਈ ਆਇਆ ਸੀ,
File photo
ਉਸ ਦਾ ਵਿਆਹ ਨੇੜਲੇ ਪਿੰਡ ਦੀ ਲੜਕੀ ਨਾਲ ਤੈਅ ਹੋ ਗਿਆ। ਲੜਕੀ ਵਾਲਿਆਂ ਦੀ ਮਾਲੀ ਹਾਲਤ ਚੰਗੀ ਨਾ ਹੋਣ ਕਾਰਨ ਵਿਆਹ ਦਾ ਪੂਰਾ ਖਰਚ ਲੜਕੇ ਪਰਿਵਾਰ ਵੱਲੋਂ ਹੀ ਕੀਤਾ ਗਿਆ ਸੀ। ਜਿਵੇਂ ਹੀ ਲਾੜਾ ਵਿਆਹ ਲਈ ਲੜਕੀ ਵਾਲਿਆਂ ਦੇ ਘਰ ਪੁੱਜਿਆ ਤਾਂ ਮੰਡਪ 'ਚ ਇਕ ਸ਼ਖਸ ਅਜਿਹਾ ਵੀ ਸੀ, ਜੋ ਸੀ ਤਾਂ ਲੜਕੀ ਦਾ ਪ੍ਰੇਮੀ ਪਰ ਪੂਰੇ ਸਮਾਰੋਹ 'ਚ ਦੁਲਹਨ ਦਾ ਭਰਾ ਬਣ ਕੇ ਘੁੰਮ ਰਿਹਾ ਸੀ। ਇਹੀ ਨਹੀਂ, ਲੜਕੀ ਦੀ ਡੋਲੀ ਵਿਦਾ ਹੋਣ ਲੱਗੀ ਤਾਂ ਪ੍ਰੇਮੀ ਨੇ ਭਰਾ ਦਾ ਫਰਜ਼ ਅਦਾ ਕਰਦੇ ਹੋਏ ਡੋਲੀ ਵਾਲੀ ਕਾਰ ਨੂੰ ਖੁਦ ਧੱਕਾ ਵੀ ਲਾਇਆ।
Bridegroom
ਜਿਵੇਂ ਹੀ ਕੁੜੀ ਦੀ ਡੋਲੀ ਪਤੀ ਦੇ ਘਰ ਪੁੱਜੀ ਤਾਂ ਰਾਤ ਦੇ ਸਮੇਂ ਲੜਕੇ ਪਰਿਵਾਰ ਦੇ ਲੋਕ ਨਵੀਂ ਦੁਲਹਨ ਕੋਲ ਬੈਠੇ ਆਪਣੀਆਂ ਰਸਮਾਂ ਨਿਭਾਅ ਰਹੇ ਸਨ ਤਾਂ ਰਾਤ ਨੂੰ ਉਸ ਦਾ ਪ੍ਰੇਮੀ ਨਸ਼ੇ ਦੀ ਹਾਲਤ 'ਚ ਉਸ ਦੇ ਸਹੁਰੇ ਘਰ ਪੁੱਜ ਗਿਆ। ਲੜਕੇ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਭਰਾ-ਭੈਣ 'ਚ ਜ਼ਿਆਦਾ ਪ੍ਰੇਮ ਹੋਵੇਗਾ, ਜਿਸ ਕਾਰਨ ਉਹ ਉਸ ਦੇ ਪਿੱਛੇ ਸ਼ਰਾਬ ਪੀ ਕੇ ਪੁੱਜ ਗਿਆ।
Bride
ਕੁੜੀ ਦੇ ਪਤੀ ਨੇ ਉਸ ਨੂੰ ਕਿਸੇ ਤਰ੍ਹਾਂ ਦੇਰ ਰਾਤ ਸਮਝਾ-ਬੁਝਾ ਕੇ ਉੱਥੋਂ ਵਾਪਸ ਮੋੜ ਦਿੱਤਾ, ਜਦੋਂ ਪਤੀ-ਪਤਨੀ ਰਾਤ ਨੂੰ ਆਪਣੇ ਕਮਰੇ ਵਿਚ ਬੈਠੇ ਸਨ ਤਾਂ ਉਸ ਦੀ ਪਤਨੀ ਨੇ ਪਤੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਕਿਸੇ ਹੋਰ ਦੀ ਅਮਾਨਤ ਹੈ, ਉਹ ਉਸ ਨੂੰ ਹੱਥ ਨਾ ਲਾਉਣ। ਲੜਕੀ ਦੇ ਮੂੰਹ 'ਚੋਂ ਇਹ ਗੱਲ ਸੁਣ ਕੇ ਲੜਕਾ ਹੈਰਾਨ ਰਹਿ ਗਿਆ ਅਤੇ ਚੁੱਪ ਹੋ ਗਿਆ।
bride
ਇਸ ਤੋਂ ਪਹਿਲਾਂ ਕਿ ਲਾੜਾ ਸਵੇਰ ਸਮੇਂ ਕਿਸੇ ਨਾਲ ਗੱਲ ਕਰਦਾ, ਉਸ ਦੀ ਦੁਲਹਨ ਪਹਿਨੇ ਹੋਏ ਗਹਿਣੇ ਅਤੇ ਨਕਦੀ ਸਮੇਤ ਗਾਇਬ ਸੀ। ਲੜਕੇ ਵਾਲਿਆਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪਤੀ ਦੇ ਫੋਨ 'ਤੇ ਉਸ ਦੀ ਪਤਨੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਉਸ ਦੀ ਭਾਲ ਕਰਨ ਦੀ ਲੋੜ ਨਹੀਂ, ਉਹ ਉੱਥੇ ਪੁੱਜ ਚੁੱਕੀ ਹੈ, ਜਿੱਥੇ ਉਸ ਨੂੰ ਪੁੱਜਣਾ ਚਾਹੀਦਾ ਸੀ, ਇਸ ਤੋਂ ਬਾਅਦ ਉਕਤ ਸਾਰਾ ਮਾਮਲਾ ਲੜਕੇ ਵਾਲਿਆਂ ਵੱਲੋਂ ਪੁਲਸ ਦੇ ਧਿਆਨ 'ਚ ਲਿਆਂਦਾ ਗਿਆ।
bride
ਇਸ ਤੋਂ ਬਾਅਦ ਨਵ-ਵਿਆਹੁਤਾ ਲੜਕੀ ਆਪਣੇ ਪ੍ਰੇਮੀ ਨਾਲ ਅਦਾਲਤ 'ਚ ਪੇਸ਼ ਹੋ ਗਈ। ਉਸ ਨੇ ਅਦਾਲਤ 'ਚ ਦੱਸਿਆ ਕਿ ਉਸ ਦਾ ਵਿਆਹ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਵਿਦੇਸ਼ ਤੋਂ ਆਏ ਦੂਜੇ ਲੜਕੇ ਨਾਲ ਕਰ ਦਿੱਤਾ, ਜਦੋਂ ਕਿ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਹੁਣ ਉਹ ਆਪਣੇ ਪਤੀ ਨੂੰ ਛੱਡ ਕੇ ਪ੍ਰੇਮੀ ਕੋਲ ਆ ਚੁੱਕੀ ਹੈ।
Bride
ਦੂਜੇ ਪਾਸੇ ਜਦੋਂ ਪਤੀ ਨੂੰ ਪੂਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਲੜਕੀ ਦੇ ਪ੍ਰੇਮੀ ਨੂੰ ਮਿਲਿਆ। ਇਹ ਵੀ ਪਤਾ ਲੱਗਾ ਹੈ ਕਿ ਵਿਆਹ 'ਚ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ ਪੂਰਾ ਖਰਚ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ ਅਤੇ ਲੜਕੀ ਹੁਣ ਖੁਸ਼ੀ ਨਾਲ ਆਪਣੇ ਪ੍ਰੇਮੀ ਦੇ ਕੋਲ ਚਲੀ ਗਈ। ਲੜਕੇ ਨੇ ਪੁਲਸ ਕੋਲ ਜੋ ਸ਼ਿਕਾਇਤ ਕੀਤੀ ਸੀ, ਉਹ ਵਾਪਸ ਲੈ ਲਈ।