
ਦਫ਼ਤਰ ਮੁੱਖ ਚੋਣ ਅਫਸਰ, ਪੰਜਾਬ ਨੂੰ ਮਿਲਿਆ ਅਕਸੈਸੀਬਲ ਇਲੈਕਸ਼ਨ ਲਈ ਸਰਵੋਤਮ ਰਾਜ ਦਾ ਖਿਤਾਬ
ਚੰਡੀਗੜ੍ਹ : ਆਮ ਚੋਣਾਂ 2019 ਦੋਰਾਨ ਦਿਵਿਆਂਗ ਵੋਟਰਾਂ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਨੂੰ ਸਰਵੋਤਮ ਰਾਜ ਦਾ ਖਿਤਾਬ ਦਿੱਤਾ ਗਿਆ। ਇਹ ਐਵਾਰਡ ਅੱਜ ਇਥੇ ਕੌਮੀ ਵੋਟਰ ਦਿਵਸ ਦੇ ਮੌਕੇ ਤੇ ਮਾਨਕ ਸਾ਼ਅ ਸੈਂਟਰ ਦੇ ਜ਼ੋਰਾਵਰ ਆਡੀਟੋਰੀਅਮ ਵਿਖੇ ਡਾ.ਐਸ ਕਰੁਣਾ ਰਾਜੂ ਮੁੱਖ ਚੋਣ ਅਫਸਰ ਪੰਜਾਬ ਨੇ ਭਾਰਤ ਦੇ ਰਾਸ਼ਟਰਪਤੀ ਸ਼ੀ ਰਾਮ ਨਾਥ ਕੋਵਿੰਦ ਤੋਂ ਹਾਸਲ ਕੀਤਾ।
File Photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫਸਰ ਪੰਜਾਬ ਦੇ ਡਾ.ਐਸ ਕਰੁਣਾ ਰਾਜੂ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਲਈ ਕੀਤੇ ਗੲੇ ਮਿਸਾਲੀ ਪ੍ਰਬੰਧਾਂ ਨੂੰ ਤਸਦੀਕ ਕਰਦਿਆਂ ਪੰਜਾਬ ਦੀ ਸਰਵੋਤਮ ਰਾਜ ਵਜੋ ਚੋਣ ਕੀਤੀ ਗਈ ਹੈ। ਡਾ.ਰਾਜੂ ਨੇ ਇਸ ਪ੍ਰਾਪਤੀ ਲਈ ਮੁੱਖ ਸਕੱਤਰ ਪੰਜਾਬ ਅਤੇ ਪ੍ਰਮੁੱਖ ਸਕੱਤਰ ਵਿੱਤ ਵਲੋਂ ਚੋਣਾਂ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਵਿਭਾਗ,ਪੇਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਵਿਭਾਗ,
President Ramnath Kovind
ਸਮਾਜਿਕ ਸੁਰੱਖਿਆ ਵਿਭਾਗ ਤੋਂ ਇਲਾਵਾ ਦਫ਼ਤਰ ਮੁੱਖ ਚੋਣ ਅਫਸਰ ਪੰਜਾਬ ਵਿੱਚ ਤਾਇਨਾਤ ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਕਵਿਤਾ ਸਿੰਘ,
ਐਡੀਸ਼ਨਲ ਮੁੱਖ ਚੋਣ ਅਫਸਰ ਸ੍ਰੀ ਸੀਬਨ ਸੀ., ਐਡੀਸ਼ਨਲ ਮੁੱਖ ਚੋਣ ਅਫਸਰ ਗੁਰਪਾਲ ਸਿੰਘ ਚਾਹਲ, ਐਡੀਸ਼ਨਲ ਮੁੱਖ ਚੋਣ ਅਫਸਰ ਭੁਪਿੰਦਰ ਸਿੰਘ ਤੋਂ ਇਲਾਵਾ ਜ਼ਿਲਿਆਂ ਵਿਚ ਤਾਇਨਾਤ ਡਿਪਟੀ ਕਮਿਸ਼ਨਰ
File Photo
ਅਤੇ ਐਸ.ਐਸ.ਪੀਜ ਨੂੰ ਵੀ ਇਸ ਪ੍ਰਾਪਤੀ ਦਾ ਸਿਹਰਾ ਬੰਨ੍ਹਦਿਆ ਕਿਹਾ ਕਿ ਇਨ੍ਹਾਂ ਦੇ ਅਣਥੱਕ ਯਤਨਾਂ ਸਦਕੇ ਹੀ ਅਸੀਂ ਇਹ ਐਵਾਰਡ ਹਾਸਲ ਕਰ ਸਕੇ ਹਾ। ਉਨ੍ਹਾਂ ਆਸ ਪ੍ਰਗਟਾਈ ਕਿ ਅਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦਾ ਮਾਣਮੱਤੇ ਕਾਰਜ ਕਰਕੇ ਪੰਜਾਬ ਰਾਜ ਦਾ ਨਾਮ ਰੋਸ਼ਨ ਕਰਨ ਲਈ ਯਤਨਸ਼ੀਲ ਰਹਾਂਗੇ।