
ਆਦਮਪੁਰ ਤੋਂ ਦਿੱਲੀ ਰੈਲੀ ਲਈ ਟਰੈਕਟਰਾਂ ਦਾ ਕਾਫ਼ਲਾ ਰਵਾਨਾ
ਆਦਮਪੁਰ, 24 ਜਨਵਰੀ (ਪ੍ਰਸ਼ੋਤਮ): ਕੇਂਦਰ ਸਰਕਾਰ ਕਿਸਾਨੀ ਸਬੰਧੀ ਅਰਡੀਨੈਂਸਾਂ ਵਿਰੁਧ ਦਿੱਲੀ ਬਾਰਡਰ ਮੋਰਚੇ ਉਤੇ ਡੱਟੀਆਂ ਕਿਸਾਨ ਜਥੇਬੰਦੀਆਂ ਦੀ 26 ਜਨਵਰੀ ਨੂੰ ਟਰੈਕਟਰ ਰੈਲੀ ਵਿਚ ਸ਼ਾਮਲ ਹੋਣ ਲਈ ਅੱਜ ਸਥਾਨਕ ਦਾਣਾ ਮੰਡੀ ਆਦਮਪੁਰ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ਮੌਕੇ ਵਿਸ਼ੇਸ਼ ਤੌਰ ਉਤੇ ਕੈਨੇਡਾ ਤੋਂ ਸੰਘਰਸ਼ ਦੀ ਹਿਮਾਇਤ ਉਤੇ ਪੁੱਜੇ ਉੱਘੇ ਬਿਜਨਸਮੈਨ ਜਤਿੰਦਰ ਜੇ ਮਿਨਹਾਸ ਨੇ ਸ਼ਿਰਕਤ ਕਰਦਿਆਂ ਕਿਸਾਨਾਂ ਦਾ ਵੱਡੇ ਪੱਧਰ ਉਤੇ ਸਮਰਥਨ ਕਰਦਿਆਂ ਇਸ ਰੈਲੀ ਨੂੰ ਰਵਾਨਾ ਕੀਤਾ | ਇਸ ਮੌਕੇ ਅਪਣੇ ਸੰਬੋਧਨ ਅੰਦਰ ਮਿਨਹਾਸ ਨੇ ਕਿਹਾ ਕਿ ਕਿਸਾਨੀ ਸੰਘਰਸ਼ ਜਦੋਂ ਤੋਂ ਸ਼ੁਰੂ ਹੋਇਆ ਹੈ |
ਪ੍ਰਵਾਸੀ ਭਾਰਤੀਆਂ ਦੀ ਤਾਂਘ ਉਸੇ ਦਿਨ ਤੋਂ ਕਿਸਾਨ ਭਰਾਵਾਂ ਦੇ ਸੰਘਰਸ਼ ਵਲ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਲੈ ਕੇ ਉਨ੍ਹਾਂ ਦੇ ਭਾਰਤ ਉਨ੍ਹਾਂ ਦਾ ਅਪਣਾ ਦਿਲ ਬੜਾ ਬੇਚੈਨ ਸੀ ਅਤੇ ਜਦੋਂ ਉਹ ਭਾਰਤ ਪਹੁੰਚੇ ਅਤੇ ਤਿਕੜੀ ਬਾਰਡਰ ਉਤੇ ਸੇਵਾ ਨੂੰ ਅੰਜਾਮ ਦੇਣ ਉਪਰੰਤ ਹੀ ਸੰਘਰਸ਼ ਵਿਚ ਸ਼ਾਮਲ ਹੋ ਤਸੱਲੀ ਮਹਿਸੂਸ ਹੋਈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਸਰਕਾਰਾਂ ਨੂੰ ਅਪਣੀ ਜਿੱਦ ਛੱਡ ਕਿਸਾਨਾਂ ਦੀਆਂ ਮੰਗਾਂ ਤੁਰਤ ਮੰਨ ਲੈਣੀਆਂ ਚਾਹੀਦੀਆਂ ਹਨ, ਨਹੀਂ ਤਾਂ ਪ੍ਰਵਾਸੀ ਭਾਰਤੀ ਵੀ ਅਪਣੇ ਭਰਵਾਂ ਨਾਲ ਮੋਢੇ ਨਾਲ ਮੋਢਾ ਜੋੜ ਸੰਘਰਸ਼ ਕਰਦੇ ਰਹਿਣਗੇ | ਉਨ੍ਹਾਂ ਇਸ ਮੌਕੇ ਐਲਾਨ ਕਰਦਿਆਂ ਕਿਹਾ ਕਿ ਜੋ ਕੋਈ ਵੀ ਕਿਸਾਨ ਟਰੈਕਟਰ ਰੈਲੀ ਦੀ ਸ਼ਾਮਲਆਤ ਲਈ ਦਿੱਲੀ ਜਾਣਾ ਚਾਹੁੰਦਾ ਹੈ |
ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ, ਉਸ ਨੂੰ ਡੀਜ਼ਲ ਆਦਮਪੁਰ ਨਜ਼ਦੀਕ ਪੰਪਾਂ ਤੋਂ ਮੁਫ਼ਤ ਭਰਵਾ ਕੇ ਦਿਤਾ ਜਾਵੇਗਾ | ਇਸ ਮੌਕੇ ਵਿਸ਼ੇਸ਼ ਤੌਰ ਉਤੇ ਅਪਣੇ ਸੰਬੋਧਨ ਅੰਦਰ ਚੇਅਰਮੈਨ ਗੁਰਦਿਆਲ ਸਿੰਘ ਨਿੱਝਰ, ਮਲਕੀਤ ਸਿੰਘ ਦੌਲਤਪੁਰ, ਮੇਜਰ ਸਿੰਘ ਹਰੀਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਕਾਲਰਾ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਕਿਸਾਨ ਜਥੇਬੰਦੀਆਂ ਦੀ ਟਰੈਕਟਰ ਰੈਲੀ ਕੇਂਦਰ ਸਰਕਾਰ ਦੇ ਜਿੱਦੀ ਰੱਵਈਏ ਵਿਰੁਧ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ ਜਿਸ ਤੋਂ ਬਾਅਦ ਕੇਂਦਰ ਨੂੰ ਇਹ ਸਾਫ਼ ਹੋ ਜਾਵੇਗਾ ਕਿ ਕਿਸਾਨੀ ਅਪਣੇ ਹੱਕ ਲਏ ਬਗ਼ੈਰ ਇੱਥੋਂ ਮੁੜਨ ਵਾਲੀ ਨਹੀਂ ਹੈ |
ਉਨ੍ਹਾਂ ਸਮੂਹ ਕਿਸਾਨਾਂ ਨੂੰ ਜਲਦ ਤੋਂ ਜਲਦ ਦਿੱਲੀ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡਾ ਇੱਕਠ ਹੀ ਸਾਨੂੰ ਜਿੱਤ ਵਲ ਲੈ ਜਾਵੇਗਾ | ਇਸ ਮੌਕੇ ਕਿਸਾਨ ਆਗੂ ਹਰਜਿੰਦਰ ਸਿੰਘ ਦੂਹੜਾ, ਦਲਬੀਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਖੁਰਦਪੁਰ, ਬਲਬੀਰ ਅਟਵਾਲ, ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਸੋਢੀ, ਅਮਨਦੀਪ ਸਿੰਘ ਬਿੱਟਾ, ਪਰਮਿੰਦਰ ਸਿੰਘ ਖੁਰਦਪੁਰ, ਹਰਜੋਤ ਸਿੰਘ ਕਡਿਆਣਾ, ਸਤਨਾਮ ਸਿੰਘ ਬਹੋਦੀਨਪੁਰ, ਰਣਜੀਤ ਸਿੰਘ ਰਾਣਾ ਸਫ਼ੀਪੁਰ, ਚਰਨਜੀਤ ਸਿੰਘ ਸ਼ੇਰੀ, ਦਲਜੀਤ ਸਿੰਘ ਜੀਤਾ, ਗੁਰਦੀਪ ਸਿੰਘ ਗੋਪੀ ਡਿੰਗਰੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
8--jal lakhwinder 24 jan news 07 photo 07