ਤਾਇਵਾਨ ’ਚ ਮੁੜ ਵੜੇ ਚੀਨ ਦੇ ਲੜਾਕੂ ਜਹਾਜ਼, 13 ਫ਼ਾਈਟਰ ਜੈਟ ਨੇ ਹਵਾਈ ਖੇਤਰ ਦੀ ਕੀਤੀ ਉਲੰਘਣਾ
Published : Jan 25, 2021, 12:44 am IST
Updated : Jan 25, 2021, 12:44 am IST
SHARE ARTICLE
image
image

ਤਾਇਵਾਨ ’ਚ ਮੁੜ ਵੜੇ ਚੀਨ ਦੇ ਲੜਾਕੂ ਜਹਾਜ਼, 13 ਫ਼ਾਈਟਰ ਜੈਟ ਨੇ ਹਵਾਈ ਖੇਤਰ ਦੀ ਕੀਤੀ ਉਲੰਘਣਾ

ਤਾਈਪੇ, 24 ਜਨਵਰੀ : ਚੀਨ ਦੇ ਲੜਾਕੂ ਜਹਾਜ਼ਾਂ ਨੇ ਲਗਾਤਾਰ ਦੂਜੇ ਦਿਨ ਤਾਇਵਾਨ ਦੇ ਹਵਾਈ ਖੇਤਰ ਦਾ ਉਲੰਘਣ ਕੀਤਾ। ਤਾਇਵਾਨ ਦੇ ਰਖਿਆ ਮੰਤਰਾਲੇ ਨੇ ਦਸਿਆ ਕਿ ਚੀਨ ਨੇ ਐਤਵਾਰ ਨੂੰ 15 ਲੜਾਕੂ ਜਹਾਜ਼ ਭੇਜੇ ਸਨ। ਇਕ ਦਿਨ ਪਹਿਲੇ 13 ਫ਼ਾਈਟਰ ਜੈਟ ਨੇ ਹਵਾਈ ਖੇਤਰ ਦਾ ਉਲੰਘਣ ਕੀਤਾ ਸੀ।
ਚੀਨ ਇਸ ਦੀਪ ਖੇਤਰ ਨੂੰ ਅਪਣਾ ਮੰਨਦਾ ਹੈ ਅਤੇ ਇਸ ’ਤੇ ਤਾਕਤ ਨਾਲ ਕਬਜ਼ੇ ਦੀ ਧਮਕੀ ਵੀ ਦੇ ਚੁੱਕਾ ਹੈ। ਉਸ ਨੇ ਤਾਇਵਾਨ ਦੇ ਨੇੜੇ ਆਪਣੀਆਂ ਫ਼ੌਜੀ ਗਤੀਵਿਧੀਆਂ ਨੂੰ ਵਧਾ ਦਿਤਾ ਹੈ। ਤਾਇਵਾਨ ਦੇ ਰਖਿਆ ਮੰਤਰਾਲੇ ਅਨੁਸਾਰ ਚੀਨ ਨੇ ਛੇ ਜੇ-10, ਚਾਰ ਜੇ-11, ਦੋ ਸੁਖੋਈ-30, ਦੋ ਪਣਡੁੱਬੀ ਰੋਕੂ ਜਹਾਜ਼ ਅਤੇ ਟੋਹੀ ਜਹਾਜ਼ ਨੂੰ ਭੇਜਿਆ ਸੀ। ਇਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰਖਣ ਲਈ ਹਵਾਈ ਰਖਿਆ ਮਿਜ਼ਾਈਲ ਪ੍ਰਣਾਲੀਆਂ ਨੂੰ ਸਰਗਰਮ ਕਰ ਦਿਤਾ ਗਿਆ ਸੀ।
ਤਾਇਵਾਨੀ ਲੜਾਕੂ ਜਹਾਜ਼ਾਂ ਨੂੰ ਵੀ ਰਵਾਨਾ ਕਰ ਦਿਤਾ ਗਿਆ ਸੀ। ਚੀਨ ਨੇ ਸ਼ਨਿਚਰਵਾਰ ਨੂੰ ਅੱਠ ਬੰਬਾਰ ਐੱਚ-6ਕੇ ਅਤੇ ਚਾਰ ਜੇ-18 ਸਮੇਤ 13 ਲੜਾਕੂ ਜਹਾਜ਼ਾਂ ਨੂੰ ਭੇਜਿਆ ਸੀ। ਚੀਨ ਨੇ ਪਿਛਲੇ ਸਾਲ ਸਤੰਬਰ ਵਿਚ ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਕੀਥ ਕਰੈੱਚ ਦੀ ਤਾਇਵਾਨ ਯਾਤਰਾ ਦੌਰਾਨ ਵੀ ਇਸੇ ਤਰ੍ਹਾਂ ਲੜਾਕੂ ਜਹਾਜ਼ਾਂ ਤੋਂ ਅਪਣੀ ਬੌਖਲਾਹਟ ਦਿਖਾਈ ਸੀ। ਉਹ ਇਸ ਦੀਪ ਖੇਤਰ ਨੂੰ ਧਮਕਾਉਣ ਲਈ ਆਏ ਦਿਨ ਇਸ ਤਰ੍ਹਾਂ ਦੀ ਹਰਕਤ ਕਰਦਾ ਰਹਿੰਦਾ ਹੈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ-ਵੇਨ ਨੇ ਆਪਣੇ ਨਵੇਂ ਸਾਲ ਦੇ ਸੰਦੇਸ਼ ਵਿਚ ਕਿਹਾ ਸੀ ਕਿ ਤਾਇਵਾਨ ਸਟ੍ਰੇਟ ਵਿਚ ਲੜਾਕੂ ਜਹਾਜ਼ਾਂ ਅਤੇ ਜੰਗੀ ਬੇੜਿਆਂ ਦੀਆਂ ਗਤੀਵਿਧੀਆਂ ਵੱਧ ਗਈਆਂ ਹਨ।    (ਏਜੰਸੀ) 
ਉਨ੍ਹਾਂ ਦਾ ਦੇਸ਼ ਚੀਨ ਤੋਂ ਫ਼ੌਜੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement