ਰਾਹੁਲ ਬਾਰੇ ਬੋਲਣ ਤੋਂ ਪਹਿਲਾਂ ਚੁੱਘ ਅਪਣਾ ਕੱਦ ਮਾਪਣ: ਸਾਧੂ ਸਿੰਘ ਧਰਮਸੋਤ  
Published : Jan 25, 2021, 3:05 am IST
Updated : Jan 25, 2021, 3:05 am IST
SHARE ARTICLE
image
image

ਰਾਹੁਲ ਬਾਰੇ ਬੋਲਣ ਤੋਂ ਪਹਿਲਾਂ ਚੁੱਘ ਅਪਣਾ ਕੱਦ ਮਾਪਣ: ਸਾਧੂ ਸਿੰਘ ਧਰਮਸੋਤ  

ਕਿਹਾ, ਪ੍ਰਧਾਨ ਮੰਤਰੀ ਦੀ ਨੀਅਤ ਅਤੇ ਨੀਤੀ ਵਿਚ ਖੋਟ

ਖੰਨਾ, 24 ਜਨਵਰੀ (ਏ ਐਸ ਖੰਨਾ): ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਜਪਾ ਆਗੂ ਤਰੁਣ ਚੁੱਘ ਵਲੋਂ ਰਾਹੁਲ ਗਾਂਧੀ ਨੂੰ ਮੰਦਬੁੱਧੀ ਆਖੇ ਜਾਣ ਉੱਤੇ  ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਚੁੱਘ ਨੂੰ ਅਪਣਾ ਕੱਦ ਮਾਪਣ ਦੀ ਨਸੀਹਤ ਦਿਤੀ ਹੈ | ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਭਾਜਪਾ ਆਗੂ ਨੂੰ ਰਾਹੁਲ ਗਾਂਧੀ ਬਾਰੇ ਬੋਲਣ ਤੋਂ ਪਹਿਲਾਂ ਅਪਣੇ ਗਿਰੇਬਾਨ ਵਿਚ ਝਾਤੀ ਮਾਰਨੀ ਚਾਹੀਦੀ ਹੈ, ਕਿਉਾਕਿ ਤਰਣ ਚੁੱਘ ਅਤੇ ਰਾਹੁਲ ਗਾਂਧੀ ਦੇ ਸਿਅਸੀ ਕੱਦ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ | ਉਨ੍ਹਾਂ  ਕਿਹਾ ਕਿ ਤਰਣ ਚੁੱਘ ਦਾ ਏਡਾ ਕੱਦ ਨਹੀਂ ਹੈ ਕਿ ਉਹ ਰਾਹੁਲ ਗਾਂਧੀ ਵਰਗੇ ਸੀਨੀਅਰ, ਸਿਆਣੇ, ਸੂਝ-ਬੂਝ ਅਤੇ ਕੱਦਵਾਰ ਨੇਤਾ ਪ੍ਰਤੀ ਅਜਿਹੀ ਭਾਸ਼ਾ ਦੀ ਵਰਤ ਸਕਣ | 
ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਬੌਖਲਾਹਟ ਵਿਚ ਆ ਕੇ ਆਪਾ ਨਹੀਂ ਖੋਹਣਾ ਚਾਹੀਦਾ | ਸਗੋਂ ਮਾਣ ਮਰਿਆਦਾ ਵਿਚ ਰਹਿ ਕਿ ਹੀ ਬੋਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਸਾਹਮਣੇ ਸੱਭ ਤੋਂ ਵੱਡਾ ਮੁੱਦਾ, ਤਿੰਨ ਖੇਤੀਬਾੜੀ ਕਾਨੂੰਨ ਨੂੰ ਵਾਪਸ ਲਏ ਜਾਣ ਦਾ ਹੈ, ਨਾ ਕਿ ਦੂਜੀਆਂ ਪਾਰਟੀਆਂ  ਦੇ ਆਗੂਆਂ ਪ੍ਰਤੀ ਅਸਭਿਅਤ ਭਾਸ਼ਾ ਦੀ ਵਰਤੋਂ ਕਰ ਕੇ ਦੇਸ਼ ਦੇ ਅਸਲ ਮੁੱਦਿਆਂ ਤੋ ਧਿਅਨ ਹਟਾਉਣ ਦਾ | 
ਉਨ੍ਹਾਂ ਕਿਹਾ ਕਿ  ਦੇਸ਼ ਦੇ ਲੱਖਾਂ ਕਿਸਾਨ ਪਿਛਲੇ 60 ਦਿਨਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਵਲੋ ਬਨਾਏ ਤਿੰਨ ਕਾਲੇ (ਖੇਤੀਬਾੜੀ) ਕਾਨੂੰਨਾਂ ਵਿਰੁਧ ਅੱਤ ਦੀ ਠੰਢ ਵਿਚ ਧਰਨਾ ਲਾਈ ਬੈਠੇ ਹਨ | ਪ੍ਰੰਤੂ ਪ੍ਰਧਾਨ ਮੰਤਰੀ ਵਲੋਂ ਇਸ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ 100 ਤੋ ਵਧੇਰੇ ਕਿਸਾਨਾਂ ਪ੍ਰਤੀ ਅੱਜ ਤਕ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ | ਜੋ ਕਿ ਬੇਹੱਦ ਅਫ਼ਸੋਸਨਾਕ ਹੈ | ਉਨ੍ਹਾਂ ਭਾਜਪਾ ਆਗੂ ਚੁੱਘ ਨੂੰ ਨਸੀਹਤ ਦਿਤੀ ਕਿ ਉਹ ਅਜਿਹੀ ਬੇਤੁਕੀ ਬਿਆਨਬਾਜ਼ੀ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਤੋਂ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ  ਕਰਵਾਉਣ |  ਇਕ ਸਵਾਲ ਦੇ ਜਵਾਬ ਵਿਚ ਧਰਮਸੋਤ ਨੇ ਕਿਸਾਨੀ ਮਸਲਾ ਹੱਲ ਨਾ ਹੋਣ ਦੀ ਮੁੱਖ ਵਜਾ ਪ੍ਰਧਾਨ ਮੰਤਰੀ ਦੀ ਨੀਅਤ ਅਤੇ ਨੀਤੀ ਵਿਚ ਖੋਟ ਨੂੰ ਦਸਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਚਾਹੁਣ ਤਾਂ ਇਕ ਮਿੰਟ ਤੋਂ ਪਹਿਲਾਂ ਕਿਸਾਨੀ ਮਸਲਾ ਹੱਲ ਹੋ ਸਕਦਾ ਹੈ | 
ਫੋਟੋ ਕੈਪਸ਼ਨ :ਖੰਨਾ 24 ਜਨਵਰੀ ਏ ਐਸ ਖੰਨਾ04
 ਫਾਈਲ ਫੋਟੋ :ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ  
 

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement