ਦਿੱਲੀ ਅੰਦਰ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ’ਚ ਉਤਸ਼ਾਹ, ਕਈ ਸੂਬਿਆਂ ਤੋਂ ਪਹੁੰਚੇ ਕਿਸ
Published : Jan 25, 2021, 12:32 am IST
Updated : Jan 25, 2021, 12:32 am IST
SHARE ARTICLE
image
image

ਦਿੱਲੀ ਅੰਦਰ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ’ਚ ਉਤਸ਼ਾਹ, ਕਈ ਸੂਬਿਆਂ ਤੋਂ ਪਹੁੰਚੇ ਕਿਸਾਨ

ਨਵੀਂ ਦਿੱਲੀ, 24 ਜਨਵਰੀ: ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ 11ਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹਿਣ ਬਾਅਦ ਕਿਸਾਨਾਂ ਦਾ ਸਾਰਾ ਧਿਆਨ 26 ਜਨਵਰੀ ਨੂੰ ਦਿੱਲੀ ਅੰਦਰ ਹੋਣ ਵਾਲੀ ਟਰੈਕਟਰ ਪਰੇਡ ’ਤੇ ਲੱਗ ਗਿਆ ਹੈ। ਇਸ ਪਰੇਡ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਇਸ ਵਿਚ ਅਪਣੀ ਹਾਜ਼ਰੀ ਲਗਾਉਣ ਲਈ ਉਤਾਵਲੀ ਹੈ। 
ਵੱਡੀ ਗਿਣਤੀ ਕਿਸਾਨਾਂ ਨੇ ਟਰੈਕਟਰਾਂ ਨੂੰ ਖ਼ਾਸ ਤਰੀਕੇ ਨੂੰ ਸਜਾ ਕੇ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਦਿਤਾ ਹੈ। ਪੁਲਿਸ ਨੇ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਮਨਜ਼ੂਰੀ ਦੇ ਦਿਤੀ ਹੈ। 
ਬਹੁਤ ਸਾਰੇ ਕਿਸਾਨ 26 ਜਨਵਰੀ ਨੂੰ ਦਿੱਲੀ ’ਚ ਹੋਣ ਵਾਲੀ ਟ੍ਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਜਾ ਰਹੇ ਹਨ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਕਰੀਬ ਪੰਜ ਹਜ਼ਾਰ ਟਰੈਕਟਰ ਲੈ ਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਇਕ ਦਿਨ ’ਚ ਪਹੁੰਚ ਗਏ। ਉਥੇ ਹੀ ਦਿੱਲੀ ਦੇ ਸਾਰੇ ਸੰਪਰਕ ਮਾਰਗ ਪੁਲਿਸ ਨੇ ਸੀਲ ਕਰ ਦਿਤੇ ਹਨ। ਦਿੱਲੀ ਜਾਣ ਵਾਲਿਆਂ ਵਿਚ ਕਿਸਾਨੀ ਪਿਛੋਕੜ ਤੋਂ ਇਲਾਵਾ ਬਾਕੀ ਸਭ ਵਰਗਾਂ ਦੇ ਨੌਜਵਾਨ ਵੀ ਸ਼ਾਮਲ ਹਨ। ਹੋਂਦ ਦੀ ਲੜਾਈ ਵਿਚ ਤਬਦੀਲ ਹੋ ਚੁਕੇ ਕਿਸਾਨੀ ਸੰਘਰਸ਼ ਵਿਚ ਹਾਜ਼ਰੀ ਲਗਵਾਉਣ ਨੂੰ ਹਰ ਕੋਈ ‘ਧੰਨ ਭਾਗ’ ਸਮਝ ਰਿਹਾ ਹੈ। ਨੌਜਵਾਨਾਂ ਮੁਤਾਬਕ ਉਹ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਣਗੇ ਕਿ ਅਸੀਂ ਠੰਢ ਅਤੇ ਔਖ ਤੋਂ ਡਰਦੇ ਘਰਾਂ ਵਿਚ ਹੀ ਬੈਠੇ ਰਹੇ ਸਾਂ ਜਦਕਿ 80-80 ਸਾਲ ਦੇ ਬਜ਼ੁਰਗ ਸਭ ਤੋਂ ਮੋਹਰੀ ਭੂਮਿਕਾ ਨਿਭਾਅ ਰਹੇ ਸਨ।
ਪੁਲਿਸ ਮੁਤਾਬਕ ਜੇਕਰ ਕਿਸਾਨ ਸਭ ਚੀਜ਼ਾਂ ਲਿਖਤੀ ’ਚ ਦੇਣਗੇ। ਉਦੋਂ ਉਨ੍ਹਾਂ ਇਜਾਜ਼ਤ ਦਿਤੀ ਜਾ ਸਕਦੀ ਹੈ। ਟਰੈਕਟਰ ਪਰੇਡ ਕਰੀਬ 100 ਕਿਮੀ ਦੀ ਹੋਵੇਗੀ ਤੇ ਇਕ ਰੂਟ ਦੇ ਟਰੈਕਟਰ ਦੂਜੇ ਰੂਟ ਤੋਂ ਨਹੀਂ ਮਿਲਣਗੇ। ਇਹ ਪਰੇਡ 24 ਘੰਟੇ ਤੋਂ ਲੈਕੇ 72 ਘੰਟੇ ਤਕ ਚੱਲੇਗੀ।  (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement