
ਗਣਤੰਤਰ ਦਿਵਸ ਪਰੇਡ ਵਿਚ ਕਿਸਾਨਾਂ ਨੂੰ ਵੀ ਸੱਦਾ ਦਿਤਾ ਜਾਣਾ ਚਾਹੀਦਾ ਸੀ : ਜਾਖੜ
ਚੰਡੀਗੜ੍ਹ, 24 ਜਨਵਰੀ (ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਗਣਤੰਤਰ ਦਿਵਸ ਦੀ ਕੌਮੀ ਪੱਧਰ ਦੀ ਪਰੇਡ ਵਿਚ ਨਾ ਬੁਲਾ ਕੇ ਸਰਕਾਰ ਤੇ ਕਿਸਾਨਾਂ ਵਿਚਕਾਰ ਗਤੀਰੋਧ ਨੂੰ ਤੋੜਨ ਦਾ ਸੁਨਹਰੀ ਮੌਕਾ ਗੁਵਾ ਲਿਆ ਹੈ | ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਹੁਣ ਵੀ ਸੁਝਾਅ ਦਿਤਾ ਕਿ ਉਹ ਉਸ ਬਿਰਧ ਮਾਤਾ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦੇਣ ਜਿਸ ਨੇ ਅਪਣਾ ਪੁੱਤਰ ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਲਈ ਕੁਰਬਾਨ ਕਰ ਦਿਤਾ ਸੀ ਅਤੇ ਹੁਣ ਅਪਣੇ ਪੋਤਰੇ ਨਾਲ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਆਮ ਲੋਕਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਿਸਾਨ ਸੰਘਰਸ਼ ਦਾ ਹਿੱਸਾ ਬਣੀ ਹੈ | ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹੰਕਾਰ ਕਾਰਨ ਕਿਸਾਨਾਂ ਦੀ ਮੰਗ ਨਾ ਸੁਣ ਕੇ ਦੇਸ਼ ਦੀ ਸਰਕਾਰ ਦੇਸ਼ ਦੇ ਗਣਾਂ ਦਾ ਅਪਮਾਨ ਕਰ ਰਹੀ ਹੈ |
image