
ਗਣਤੰਤਰ ਦਿਵਸ ਮੌਕੇ ਇਸ ਵਾਰ ਦੇਸ਼ ਦੋ ਪਰੇਡਾਂ ਦਾ ਗਵਾਹ ਬਣੇਗਾ...
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਇਸ ਵਾਰ ਦੇਸ਼ ਦੋ ਪਰੇਡਾਂ ਦਾ ਗਵਾਹ ਬਣੇਗਾ। ਰਾਜਪਥ 'ਤੇ ਨਿਕਲਣ ਵਾਲੀ ਪਰੇਡ ਅਤੇ ਦਿੱਲੀ ਦੀਆਂ ਸਰਹੱਦਾਂ ਉਤੇ ਨਿਕਲਣ ਵਾਲੀ ਕਿਸਾਨਾਂ ਦੀ ਖਾਸ ਟਰੈਕਟਰ ਰੈਲੀ, ਦਿੱਲੀ ਪੁਲਿਸ ਨੇ ਸ਼ਰਤਾਂ ਨਾਲ ਕਿਸਾਨਾਂ ਦੀ ਰੈਲੀ ਕੱਢਣ ਨੂੰ ਮੰਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਸਰੱਖਿਆ ਵਿਵਸਥਾ ਉਤੇ ਨਜ਼ਰ ਰੱਖੀ ਜਾ ਰਹੀ ਹੈ।
DT 14
ਕਿਸਾਨ ਵੀ ਇਸ ਪਰੇਡ ਨੂੰ ਖ਼ਾਸ ਬਣਾਉਣ ਵਿਚ ਲੱਗੇ ਹੋਏ ਹਨ, ਉਥੇ ਹੀ ਟਰੈਕਟਰਾਂ ਨੂੰ ਖ਼ਾਸ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ। ਕਿਸਾਨਾਂ ਦੀ ਟਰੈਕਟਰ ਰੈਲੀ ਵਿਚ ਵੀ ਝਾਕੀਆਂ ਦਾ ਅੰਬਾਰ ਦਿਖੇਗਾ। ਜੋ ਵੱਖ-ਵੱਖ ਦ੍ਰਿਸਾਂ ਨੂੰ ਦਰਸਾਏਗਾ। ਉਮੀਦ ਲਗਾਈ ਜਾ ਰਹੀ ਹੈ ਕਿ ਲਗਪਗ ਹਜਾਰਾਂ ਦੀ ਗਿਣਤੀ ਵਿਚ ਟਰੈਕਟਰ ਇੱਥੇ ਸ਼ਾਮਲ ਹੋਣਗੇ।
tractor
ਕਿਸਾਨਾਂ ਦੀ ਟ੍ਰੈਕਟਰ ਰੈਲੀ ‘ਚ ਜਦੋਂ ਹਜਾਰਾਂ ਚਮਚਮਾਉਂਦੇ ਹੋਏ ਟਰੈਕਟਰ ਚਲ ਰਹੇ ਹੋਣਗੇ, ਉਥੇ ਹੀ ਇੰਨ੍ਹਾਂ ਵਿਚ ਬੀਤੇ ਜਮਾਨੇ ਦਾ ਖ਼ਾਸ ਰੂਸੀ ਟ੍ਰੈਕਟਰ ਵੀ ਹੋਵੇਗਾ, 60ਵੇਂ ਦਹਾਕੇ ਦੇ ਇਸ ਟ੍ਰੈਕਟਰ ਨੂੰ ਲਗਪਗ 7000 ਰੁਪਏ ਵਿਚ ਰੂਸ ਤੋਂ ਖਰੀਦਿਆ ਗਿਆ ਸੀ। ਯਾਨੀ ਜਿਹੜੇ ਟ੍ਰੈਕਟਰ ਨੇ ਸੋਵੀਅਤ ਸੰਘ ਨੂੰ ਰੂਸ ਬਣਦੇ ਦੇਖਿਆ, ਉਹ ਹੁਣ ਕਿਸਾਨਾਂ ਦੀ ਟ੍ਰੈਕਟਰ ਰੈਲੀ ਵਿਚ ਦੋੜੇਗਾ।
tractor prade
ਕਿਸਾਨ ਭਵਜੀਤ ਸਿੰਘ ਨੇ ਦਾਦਾ ਭਗਵਾਨ ਸਿੰਘ ਨੇ 1962 ਦੇ ਨੇੜੇ ਰੂਸ ਤੋਂ ਇਹ ਟ੍ਰੈਕਟਰ ਮੰਗਵਾਏ ਸੀ। ਭਵਜੀਤ ਦਾ ਕਹਿਣ ਹੈ ਕਿ ਉਹ ਇਸ ਟ੍ਰੈਕਟਰ ਦੇ ਜ਼ਰੀਏ ਅਪਣੇ ਦਾਦਾ ਨੂੰ ਇਸ ਅੰਦੋਲਨ ਦਾ ਹਿੱਸਾ ਬਣਾਉਣਾ ਚਾਹੁਦੇ ਹਨ। ਇਹ ਟ੍ਰੈਕਟਰ ਹੁਣ ਸਿੰਘੂ ਬਾਰਡਰ ਉਤੇ ਖੜ੍ਹਾ ਹੈ ਅਤੇ ਲੋਕ ਇਸਦੇ ਨਾਲ ਖੜ੍ਹਕੇ ਸੈਲਫ਼ੀਆਂ ਕਲਿੱਕ ਵੀ ਕਰਵਾ ਰਹੇ ਹਨ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੂੰ ਕੁੱਲ ਤਿੰਨ ਰੂਟਾਂ ਤੋਂ ਟ੍ਰੈਕਟਰ ਰੈਲੀ ਕੱਢਣ ਦੀ ਮੰਜ਼ੂਰੀ ਮਿਲੀ ਹੈ।
Kisan Tractor Parade
ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਨਾਲ ਹੁੰਦੇ ਹੋਏ ਕਿਸਾਨ ਦਿੱਲੀ ਵਿਚ ਕੁਝ ਹੱਦ ਤੱਕ ਅੰਦਰ ਦਖਲ ਹੋ ਸਕਣਗੇ। ਫਿਰ ਵਾਪਸ ਅਪਣੀ ਜਗ੍ਹਾ ਉਤੇ ਪਹੁੰਚਣਗੇ। ਕੁਝ ਕਿਸਾਨ ਜਥੇਬੰਦੀਆਂ ਨੇ ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਰੂਟ ਉਤੇ ਇਤਰਾਜ਼ ਵੀ ਜਤਾਇਆ ਹੈ, ਜਦਕਿ ਕਈਂ ਜਥੇਬੰਦੀਆਂ ਨੇ ਕਿਹਾ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਤੈਅ ਰੂਟ ਉਤੇ ਅਪਣੀ ਰੈਲੀ ਨੂੰ ਕੱਢਣਗੇ।