
ਫ਼ੁਟਬਾਲ ਮੈਚ ਦੌਰਾਨ ਭਾਜੜ ਮਚੀ, 6 ਲੋਕਾਂ ਦੀ ਮੌਤ
ਯਾਉਂਦੇ (ਕੈਮਰੂਨ), 25 ਜਨਵਰੀ : ਅਮਰੀਕਾ ਦੇ ਚੋਟੀ ਦੇ ਫ਼ੁਟਬਾਲ ਟੁਰਨਾਮੈਂਟ ਦੇ ਇਕ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਭਾਜੜ ਮੱਚ ਗਈ, ਜਿਸ ਵਿਚ ਘਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਉਪ ਮਹਾਦੀਪ ਦੇ ਸੱਭ ਤੋਂ ਵੱਡੀ ਖੇਡ ਦੀ ਮੇਜ਼ਬਾਨੀ ਕਰਨ ਦੀ ਕੈਮਰੂਨ ਦੀ ਸਮਰਥਾ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਹ ਹਾਦਸਾ ਸੋਮਵਾਰ ਨੂੰ ਵਾਪਰਿਆ। ਇਸ ਹਾਦਸੇ ਦੇ ਸਮੇਂ ਇਹ ਲੋਕ ਸਟੇਡੀਅਮ ਵਿਚ ਚੱਲ ਰਹੇ ਅਫ਼ਰੀਕਾ ਕੱਪ ਆਫ਼ ਨੇਸ਼ਨਜ਼ ਨੂੰ ਦੇਖਣ ਲਈ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਕੈਮਰੂਨ ਦੇ ਕੇਂਦਰੀ ਸੂਬੇ ਦੇ ਗਵਰਨਰ ਨਾਸੇਰੀ ਪਾਲ ਬਿਆ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫ਼ੁਟਬਾਲ ਪ੍ਰਸ਼ੰਸਕ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਦਸੇ ਦੇ ਸਮੇਂ ਸਟੇਡੀਅਮ ਵਿਚ ਕੈਮਰੂਨ ਅਤੇ ਕੋਮੋਰੋਸ ਵਿਚਾਲੇ ਅਹਿਮ ਨਾਕਆਊਟ ਮੈਚ ਖੇਡਿਆ ਜਾ ਰਿਹਾ ਸੀ। ਉਨ੍ਹਾਂ ਦਸਿਆ ਕਿ ਇਸ ਹਾਦਸੇ ਵਿਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਰਾਜਧਾਨੀ ਯਾਉਂਦੇੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। (ਪੀਟੀਆਈ)