ਝੂਠ ਅਤੇ ਸੁਫ਼ਨੇ ਵੇਚ ਕੇ ਨਹੀਂ ਸਗੋਂ ਸਰਕਾਰ ਹਮੇਸ਼ਾਂ ਪਾਲਿਸੀ ਨਾਲ ਚਲਦੀ ਹੈ -ਨਵਜੋਤ ਸਿੱਧੂ 
Published : Jan 25, 2022, 7:53 pm IST
Updated : Jan 25, 2022, 7:53 pm IST
SHARE ARTICLE
Navjot Singh Sidhu
Navjot Singh Sidhu

'ਪੰਜਾਬ ਮਾਡਲ' ਦਾ ਸੁਫ਼ਨਾ ਸਿਰਫ਼ ਮੇਰਾ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸੁਫ਼ਨਾ ਹੈ - ਸਿੱਧੂ 

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਨਫਰੰਸ ’ਚ ਆਪਣੇ ਪੰਜਾਬ ਮਾਡਲ ਦੇ ਟੀਚੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ 6 ਮਹੀਨਿਆਂ ’ਚ ਪੰਜਾਬ ਦੀ ਤਸਵੀਰ ਬਦਲ ਦੇਣਗੇ। ਪੰਜਾਬ ਮਾਡਲ ਦਾ ਜ਼ਿਕਰ ਕਰਦਿਆਂ ਸਿੱਧੂ ਨੇ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਮੁੜ ਸੱਤਾ ’ਚ ਆਵੇਗੀ ਤਾਂ ਕਾਂਗਰਸ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਤੋਂ ਤੇਲ ਬੀਜ, ਦਾਲਾਂ ਅਤੇ ਮੱਕੀ ਦੀ ਖ਼ਰੀਦ ਕਰੇਗੀ ।

ਇਸ ਨਾਲ ਪੰਜਾਬ ਦੇ ਰੈਵੀਨਿਊ ’ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਦਾ ਸੁਫ਼ਨਾ ਸਿਰਫ਼ ਮੇਰਾ ਨਹੀਂ ਸਗੋਂ ਪੂਰੇ ਪੰਜਾਬੀਆਂ ਦਾ ਸੁਫ਼ਨਾ ਹੈ। ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮਸਲੇ ਦਾ ਅਸਲ ਹੱਲ ਸੂਬੇ ਦੀ ਆਮਦਨ ’ਚ ਵਾਧੇ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ’ਤੇ GST ਨਹੀਂ ਹੈ ਅਤੇ ਵੈਟ ਲਗਾਉਣ ਨਾਲ ਪੰਜਾਬ ਦੇ ਖਜ਼ਾਨੇ ’ਚ ਪੈਸਾ ਆਵੇਗਾ।

Navjot singh sidhu Navjot singh sidhu

20 ਤੋਂ 25 ਲੱਖ ’ਚ ਇਕ ਲਾਇੰਸੈਂਸ ਦੇਣ ’ਤੇ ਕਮਾਈ ਹੋਵੇਗੀ। ਇਸੇ ਤਰ੍ਹਾਂ 3000 ਕਰੋੜ ਰੁਪਏ ਰੇਤ ਤੋਂ 5000 ਕਰੋੜ ਕੇਬਲ ਤੋਂ ਅਤੇ 1500 ਕਰੋੜ ਰੁਪਏ ਟਰਾਂਸਪੋਰਟ ਤੋਂ ਕਮਾਈ ਹੋਵੇਗੀ। ਸਿੱਧੂ ਨੇ ਕਿਹਾ ਕਿ ਆਊਟ ਟੂ ਡੋਰ ਵਿਗਿਆਪਨ ਯੋਜਨਾ ਰਾਹੀਂ 1000 ਕਰੋੜ ਰੁਪਇਆ ਕਮਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਘੱਟੋ ਘੱਟ 100 ਦਿਨ ਚੱਲੇਗੀ ਅਤੇ ਵਿਧਾਨ ਸਭਾ ਦਾ ਆਪਣਾ ਇਕ ਟੀ.ਵੀ. ਹੋਵੇਗਾ। ਸਿੱਧੂ ਨੇ ਪੰਜਾਬ ਨੂੰ ਡਿਜੀਟਲ ਪੰਜਾਬ ਬਣਾਉਣ ਦਾ ਦਾਅਵਾ ਕੀਤਾ।

ਨਵਜੋਤ ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਇਥੇ ਸਾਰੇ ਇਹ ਹੀ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੈ ਪਰ 'ਪੰਜਾਬ ਮਾਡਲ' ਇਹ ਨਹੀਂ ਕਹਿੰਦਾ ਕਿ ਖ਼ਜ਼ਾਨਾ ਖ਼ਾਲੀ ਹੈ। ਉਨ੍ਹਾਂ ਕਿਹਾ, ''ਝੂਠ ਅਤੇ ਸੁਫ਼ਨੇ ਵੇਚ ਕੇ ਸਰਕਾਰਾਂ ਨਹੀਂ ਚੱਲ ਸਕਦੀਆਂ। ਸਕੀਮਾਂ ਅਤੇ ਜੁਗਾੜਾਂ ਨਾਲ ਸਰਕਾਰਾਂ ਨਹੀਂ ਚੱਲ ਸਕਦੀਆਂ। ਸਰਕਾਰਾਂ ਹਮੇਸ਼ਾਂ ਪਾਲਿਸੀ ਨਾਲ ਚਲਦਿਆਂ ਹਨ।

Navjot singh sidhu Navjot singh sidhu

ਪੰਜਾਬ ਮਾਡਲ ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਖਜ਼ਾਨਾ ਖ਼ਾਲੀ ਹੈ। ਇਥੇ ਨਾਕਾਰਾਤਮਕ ਸੋਚ ਵਾਲੇ ਲੋਕ ਰੋਂਦੇ ਰਹਿੰਦੇ ਹਨ ਅਤੇ ਮੁੱਦਿਆਂ ਤੋਂ ਭਟਕਾਉਂਦੇ ਰਹਿੰਦੇ ਹਨ ਅਤੇ ਕਹਿੰਦੇ ਰਹਿੰਦੇ ਹਨ ਕਿ ਖ਼ਜ਼ਾਨਾ ਖ਼ਾਲੀ ਹੈ ਪਰ ਕੋਈ ਇਹ ਨਹੀਂ ਦੱਸਦਾ ਕਿ ਇਸ ਨੂੰ ਭਰਨਾ ਕਿਵੇਂ ਹੈ। ਮੈਨੂੰ ਸਮੱਸਿਆ ਦਾ ਪਤਾ ਹੈ ਅਤੇ ਮੈਂ ਇਸ ਦਾ ਹੱਲ ਵੀ ਜਾਣਦਾ ਹਾਂ।''

Navjot singh sidhu Navjot singh sidhu

ਨਵਜੋਤ ਸਿੱਧੂ ਨੇ ਕਾਰਪੋਰੇਟ ਅਤੇ ਠੇਕਾ ਸਿਸਟਮ ਨੂੰ ਤੋੜਨ ਦੀ ਗੱਲ ਕਰਦਿਆਂ ਕਿਸਾਨਾਂ ਦੀ ਆਮਦਨੀ ’ਚ ਵਾਧੇ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਤੇਲ ਦੀ ਖ਼ਰੀਦ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਰਾਹੀਂ ਕਰਵਾਏਗੀ। ਚੌਲਾਂ ਤੋਂ ਅਸੀਂ ਫੂਡ ਪ੍ਰੋਸੈਸਿੰਗ ਕਰਾਂਗੇ। ਔਰਤਾਂ ਲਈ ਆਪਣੇ ਪਹਿਲੇ ਐਲਾਨਾਂ ਨੂੰ ਦੁਹਰਾਉਂਦਿਆਂ ਪੰਜਵੀਂ ਪਾਸ ਕੁੜੀ ਨੂੰ 5000 ਰੁਪਏ 8ਵੀਂ ਪਾਸ ਨੂੰ 8000 ਰੁਪਏ ਦਿੱਤੇ ਜਾਣਗੇ ਅਤੇ ਜ਼ਮੀਨ ਦੀ ਰਜਿਸਟਰੀ ਲਈ ਮਹਿਲਾਵਾਂ ਤੋਂ ਕੋਈ ਫੀਸ ਨਾ ਲੈਣ ਦਾ ਐਲਾਨ ਕੀਤਾ। ਕੁੜੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੂਟਰੀਆਂ ਲੁਧਿਆਣਾ ਤੋਂ ਬਣਵਾਈਆਂ ਜਾਣਗੀਆਂ। 

ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ 17 ਸਾਲਾਂ ਦਾ ਤਜ਼ਰਬਾ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਮਾਡਲ 6 ਮਹੀਨਿਆਂ ’ਚ ਪੰਜਾਬ ਦੀ ਤਸਵੀਰ ਬਦਲ ਦੇਵੇਗਾ।  ਜੇਕਰ ਕਾਂਗਰਸ ਮੁੜ ਸੱਤਾ ’ਚ ਆਵੇਗੀ ਤਾਂ ਕਾਂਗਰਸ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਤੋਂ ਤੇਲ ਬੀਜ, ਦਾਲਾਂ ਅਤੇ ਮੱਕੀ ਦੀ ਖ਼ਰੀਦ ਕਰੇਗੀ। ਇਸ ਨਾਲ ਪੰਜਾਬ ਦੇ ਮਾਲੀਏ ’ਚ ਵਾਧਾ ਹੋਵੇਗਾ। ਪੰਜਾਬ ਮਾਡਲ ਦਾ ਸੁਫ਼ਨਾ ਸਿਰਫ਼ ਮੇਰਾ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸੁਫ਼ਨਾ ਹੈ। 

Navjot singh sidhu Navjot singh sidhu

ਸਿੱਧੂ ਨੇ ਵਪਾਰ ਬਾਰੇ ਗੱਲ ਕਰਦਿਆਂ ਕਿਹਾ ਕਿ 23 ਕਲਸਟਰ ਬਣਾਵਾਂਗੇ ਜਿੱਥੇ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ। ਮਨਰੇਗਾ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਦਿਹਾੜੀ 350 ਰੁਪਏ ਕੀਤੀ ਜਾਵੇਗੀ ਅਤੇ ਵਰਕਰਾਂ ਨੂੰ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ। ਸਿਹਤ ਮਾਡਲ ’ਤੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਹਰ ਪੰਜਾਬ ਦਾ 5 ਲੱਖ ਦਾ ਬੀਮਾ ਸਰਕਾਰੀ ਹਸਪਤਾਲਾਂ ’ਚ 20 ਲੱਖ ਤੱਕ ਦੀ ਮੁਫ਼ਤ ਸਰਜਰੀ, ਸਿਟੀ ਸਕੈਨ ਆਦਿ ਟੈਸਟ ਹੋਣਗੇ।

 ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ 1 ਲੱਖ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ। ਮਾਝਾ ਮਾਲਵਾ ਅਤੇ ਦੁਬਾਰਾ ’ਚ ਸਪੋਰਟਸ ਐਕਡਮੀ ਬਣਾਉਣ ਦਾ ਐਲਾਨ ਕਰਦਿਆਂ ਸਿੱਧੂ ਨੇ ਐੱਨ. ਆਰ. ਆਈਜ਼ ਲਈ ਵੀ ਵੱਡੇ ਦਾਅਵੇ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਐੱਨ.ਆਰ.ਆਈ. ਕਮਿਸ਼ਨ ਬਣਾਵਾਂਗੇ ਜਿੱਥੇ ਐੱਨ.ਆਰ.ਆਈਜ਼ ਦੇ ਹਰ ਤਰ੍ਹਾਂ ਦੇ ਮਸਲੇ 30 ਦਿਨਾਂ ’ਚ ਹੱਲ ਕੀਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement