
26 ਜਨਵਰੀ ਨੂੰ ਮਨਦੀਪ ਦੇਸ਼ ਲਈ ਪਹਿਲਾ ਵਰਲਡ ਟਾਈਟਲ ਜਿੱਤਣ ਲਈ ਆਪਣੀ ਤਿਆਰੀ ਪੂਰੀ ਕਰ ਚੁੱਕੇ ਹਨ
Mandeep Jangra: ਚੰਡੀਗੜ੍ਹ : ਭਾਰਤੀ ਬਾਕਸਿੰਗ 'ਚ ਮਨਦੀਪ ਜਾਂਗੜਾ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਹੈ। ਪ੍ਰੋਫੈਸ਼ਨਲ ਬਾਕਸਿੰਗ 'ਚ ਵੱਡੀ ਚੁਣੌਤੀ ਬਣ ਰਹੇ ਜਾਂਗੜਾ ਹੁਣ ਕਰੀਅਰ ਦੀ ਸਭ ਤੋਂ ਵੱਡੀ ਫਾਈਟ ਲਈ ਰਿੰਗ 'ਚ ਉੱਤਰਨਗੇ। ਮਨਦੀਪ ਵਰਲਡ ਟਾਈਟਲ ਲਈ ਲੜਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ ਅਤੇ ਉਨ੍ਹਾਂ ਦਾ ਸਾਹਮਣਾ ਇੰਟਰ ਕਾਨਟੀਨੈਂਟਲ ਟਾਈਟਲ ਲਈ ਅਮਰੀਕਨ ਬਾਕਸਰ ਗੇਰਾਡੋ ਐਸਿਕਵਵੇਲ ਨਾਲ ਹੋਵੇਗਾ।
ਇਹ ਵੀ ਪੜ੍ਹੋ: Punjab News: ADGP ਸੇਵਾਮੁਕਤ IPS ਜਤਿੰਦਰ ਸਿੰਘ ਔਲਖ ਹੋਣਗੇ PPSC ਦੇ ਨਵੇਂ ਚੇਅਰਮੈਨ
26 ਜਨਵਰੀ ਨੂੰ ਮਨਦੀਪ ਦੇਸ਼ ਲਈ ਪਹਿਲਾ ਵਰਲਡ ਟਾਈਟਲ ਜਿੱਤਣ ਲਈ ਆਪਣੀ ਤਿਆਰੀ ਪੂਰੀ ਕਰ ਚੁੱਕੇ ਹਨ। ਮਨਦੀਪ ਨੇ ਫਾਈਟ ਦੀ ਤਿਆਰੀ ਰਾਏ ਜੋਨਸ ਜੂਨੀਅਰ ਦੀ ਦੇਖ-ਰੇਖ 'ਚ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਨ ਸਮੇਂ ਅਨੁਸਾਰ ਇਹ ਫਾਈਟ 25 ਜਨਵਰੀ ਨੂੰ ਰਾਤ 8 ਵਜ ਕੇ 30 ਮਿੰਟ 'ਤੇ ਲਾਈਵ ਟੈਲੀਕਾਸਟ ਕੀਤੀ ਜਾਵੇਗੀ, ਜੋ ਭਾਰਤੀ ਸਮੇਂ ਅਨੁਸਾਰ ਸਵੇਰੇ 26 ਜਨਵਰੀ ਨੂੰ 10 ਵਜੇ ਹੋਵੇਗੀ। ਮੂਲ ਤੌਰ 'ਤੇ ਹਿਸਾਰ (ਹਰਿਆਣਾ) ਦੇ ਰਹਿਣ ਵਾਲੇ ਬਾਕਸਰ ਮਨਦੀਪ ਵਸ਼ਿੰਗਟਨ ਸੂਬੇ ਦੇ ਟਾਪੇਨਿਸ਼ ਸ਼ਹਿਰ ਦੇ ਲੀਜੈਂਡ ਕੈਸੀਨੋ ਹੋਟਲ 'ਚ ਇਹ ਫਾਈਟ ਲੜਨਗੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਦੇ ਛੋਟੇ ਭਰਾ ਹਿਮਾਂਸ਼ੂ ਜਾਂਗੜਾ ਮਿਨਰਵਾ ਅਕੈਡਮੀ ਵਿਚ ਟ੍ਰੇਨੀ ਹਨ ਅਤੇ ਉਨ੍ਹਾਂ ਕਈ ਟਾਈਟਲ ਉਨ੍ਹਾਂ ਲਈ ਜਿੱਤੇ ਹਨ। ਮਨਦੀਪ ਵੀ ਮਿਨਰਵਾ ਨਾਲ ਆਪਣੀ ਤਿਆਰੀ ਕਰਦੇ ਰਹੇ ਹਨ। ਉਹ ਜਦੋਂ ਭਾਰਤ 'ਚ ਹੁੰਦੇ ਹਨ ਤਾਂ ਸਟ੍ਰੈਂਥ ਤੇ ਫਿਜ਼ੀਕਲ ਟ੍ਰੇਨਿੰਗ ਮਿਨਰਵਾ ਦੇ ਐਕਸਪਰਟ ਟ੍ਰੇਨਰਜ਼ ਨਾਲ ਕਰਦੇ ਹਨ। ਮਨਦੀਪ ਨੇ ਇਸ ਖਿਤਾਬ ਲਈ ਕਾਫ਼ੀ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਨੂੰ ਕਾਫ਼ੀ ਵਜ਼ਨ ਘੱਟ ਕਰਨਾ ਪਿਆ। ਉਹ ਹਮੇਸ਼ਾ ਹੀ 75 ਕਿਲੋਗ੍ਰਾਮ ਵਰਗ 'ਚ ਫਾਈਟ ਕਰਦੇ ਸਨ ਪਰ ਇਸ ਵਾਰ ਉਹ 59 ਕਿਲੋਗ੍ਰਾਮ ਵਰਗ 'ਚ ਲੜਨਗੇ। ਉਨ੍ਹਾਂ ਨੇ ਸਿਰਫ਼ 6 ਮਹੀਨੇ 'ਚ ਵਜਨ ਘੱਟ ਕਰਦੇ ਹੋਏ ਆਪਣੇ ਆਪ ਨੂੰ ਤਿਆਰ ਕੀਤਾ ਹੈ।
(For more news apart from Mandeep Jangra, stay tuned to Rozana Spokesman)