
ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਸ਼ਾਮਲ ਹੋਏ ਆਗੂਆਂ ਦਾ ਕੀਤਾ ਸਨਮਾਨ
ਆਮ ਆਦਮੀ ਪਾਰਟੀ ਨੇ ਪੇਂਡੂ ਖੇਤਰਾਂ ਵਿਚ ਕਾਂਗਰਸ ਨੂੰ ਵੱਡਾ ਝਟਕਾ ਦਿਤਾ ਹੈ। ਦਰਅਸਲ, ਨਗਰ ਨਿਗਮ ਭੋਗਪੁਰ ਪ੍ਰਧਾਨ ਦੀ ਚੋਣ ਤੋਂ ਪਹਿਲਾਂ, ‘ਆਪ’ ਪਾਰਟੀ ਨੇ ਕਾਂਗਰਸ ਦੇ 6 ਜੇਤੂ ਆਗੂਆਂ ਨੂੰ ‘ਆਪ’ ਪਾਰਟੀ ਵਿਚ ਸ਼ਾਮਲ ਕੀਤਾ ਹੈ। ਪੰਜਾਬ ਪ੍ਰਧਾਨ ਅਮਨ ਅਰੋੜਾ ਨੇ 6 ਕਾਂਗਰਸੀ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਚੋਣ ਵਿੱਚ 13 ਵਾਰਡਾਂ ਵਿਚ 8 ਕਾਂਗਰਸੀ ਆਗੂ ਜਿੱਤੇ ਸਨ, ਜਦੋਂ ਕਿ ’ਆਪ’ ਪਾਰਟੀ ਦੇ 5 ਆਗੂ ਜਿੱਤੇ ਸਨ। ਹੁਣ 6 ਆਗੂਆਂ ਦੇ ‘ਆਪ’ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਆਮ ਆਦਮੀ ਪਾਰਟੀ ਜਲਦੀ ਹੀ ਮੁਖੀ ਦੇ ਨਾਮ ਦਾ ਐਲਾਨ ਕਰ ਸਕਦੀ ਹੈ।