
8886 ਅਧਿਆਪਕ ਦੀ ਤਰਜ ਤੇ ਰੈਗੂਲਰ ਕਰਨ ਦੀ ਹੈ ਮੁੱਖ ਮੰਗ
ਜਲੰਧਰ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਅੱਜ ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਨੂੰ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨਣ ਦਾ ਭਰੋਸਾ ਦਿਤਾ ਹੈ।
ਸੂਬਾ ਕਮੇਟੀ ਵਲੋਂ 26 ਜਨਵਰੀ ਦੇ ਦਿੱਤੇ ਪ੍ਰੋਗਰਾਮ ਦੇ ਮੱਦੇਨਜ਼ਰ ਅਤੇ ਮੁਲਾਜ਼ਮਾਂ ਦੇ ਰੋਸ ਨੂੰ ਦੇਖਦੇ ਹੋਏ ਅੱਜ ਜਿਲ੍ਹਾ ਜਲੰਧਰ ਦੇ ਪ੍ਰਧਾਨ ਸ਼ੋਭਿਤ ਭਗਤ, ਗਗਨਦੀਪ ਸ਼ਰਮਾ ਨੂੰ ਪ੍ਰਸ਼ਾਸਨ ਵੱਲੋਂ ਕੈਬਿਨੇਟ ਮੰਤਰੀ ਅਮਨ ਅਰੋੜਾ ਨਾਲ ਪੁਲਿਸ ਲਾਇਨ ਵਿਖੇ ਮਿਲਵਾਇਆ ਗਿਆ ਜਿਸ ਦੌਰਾਨ ਉਨ੍ਹਾਂ ਵੱਲੋਂ ਮੰਗ ਪੱਤਰ ਦੇਖਦੇ ਹੀ ਮੰਤਰੀ ਨ ਕਿਹਾ ਕਿ ‘ਤੁਹਾਡਾ ਕੰਮ ਤਾਂ ਹੋ ਗਿਆ ਹੈ, ਸਰਕਾਰ ਤੁਹਾਨੂੰ ਬਹੁਤ ਜਲਦ ਰੈਗੂਲਰ ਕਰਨ ਜਾ ਰਹੀ ਹੈ।’
ਯੂਨੀਅਨ ਆਗੂਆਂ ਵਲੋਂ ਮੰਤਰੀ ਨੂੰ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਪੱਤਰ ਜਾਰੀ ਕਰਵਾਉਣ ਲਈ ਕਿਹਾ ਗਿਆ ਤਾਂ ਮੰਤਰੀ ਨੇ ਖੁਦ ਦੱਸਿਆ ਗਿਆ ਕਿ ਕੈਬਨਿਟ ਸਬ ਕਮੇਟੀ ਦੀਆਂ 10 ਤਰੀਕ ਨੂੰ ਹੋਣ ਵਾਲਿਆਂ ਮੀਟਿੰਗਾਂ ’ਚ ਦਫ਼ਤਰੀਆਂ ਕਰਮਚਾਰੀਆਂ ਦੀ ਮੀਟਿੰਗ ਦਾ ਪੱਤਰ ਜਾਰੀ ਕਰ ਦਿਤਾ ਜਾਵੇਗਾ! ਉਨ੍ਹਾਂ ਵਲੋਂ ਮੌਕੇ ’ਤੇ ਫੋਨ ਕਰ ਕੇ ਮੀਟਿੰਗ ਦਾ ਪੱਤਰ ਜਾਰੀ ਕਰਨ ਦਾ ਅਧਿਕਾਰੀਆਂ ਨੂੰ ਹੁਕਮ ਦਿਤੇ!