
ਮ੍ਰਿਤਕਾ ਦੀ ਪਛਾਣ 47 ਸਾਲਾ ਮਮਤਾ ਰਾਣੀ ਵਜੋਂ ਹੋਈ ਹੈ।
Punjab News: ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਹਾਈਵੇਅ ’ਤੇ ਅੱਜ ਪਿੰਡ ਦੋਦਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਇੱਕ ਔਰਤ, ਜੋ ਕਿ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਭੈਣ ਸੀ, ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।
ਮ੍ਰਿਤਕਾ ਦੀ ਪਛਾਣ 47 ਸਾਲਾ ਮਮਤਾ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ, ਉਹ ਕਾਰ ਦੀ ਅਗਲੀ ਸੀਟ ’ਤੇ ਬੈਠੀ ਸੀ।
ਜਗਦੀਪ ਸਿੰਘ ਗੋਲਡੀ ਕੰਬੋਜ ਨੇ ਦੱਸਿਆ, ‘‘ਮ੍ਰਿਤਕ ਮੇਰੇ ਮਾਮੇ ਦੀ ਲੜਕੀ ਸੀ ਅਤੇ ਜਲਾਲਾਬਾਦ ਸਬ-ਡਵੀਜ਼ਨ ਦੀ ਵਸਨੀਕ ਸੀ। ਉਨ੍ਹਾਂ ਦੱਸਿਆ ਕਿ ਉਹ (ਮ੍ਰਿਤਕ) ਆਪਣੇ ਪਰਿਵਾਰਕ ਮੈਂਬਰਾਂ ਸਮੇਤ ਬਠਿੰਡਾ ਜਾ ਰਹੇ ਸਨ ਟਰੱਕ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।