5-6 ਹਮਲਾਵਰਾਂ ਨੇ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦਾ ਕੀਤਾ ਕਤਲ
ਨਾਭਾ: ਨਾਭਾ ਸ਼ਹਿਰ ਵਿੱਚ ਅਮਨਦੀਪ ਸਿੰਘ ਹੈਡ ਕਾਂਸਟੇਬਲ ਦਾ ਪੰਜ-ਛੇ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਅਤੇ ਉਸ ਦੇ ਭਰਾ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਅਮਨਦੀਪ ਸਿੰਘ ਨਾਭਾ ਦੇ ਪੁੱਡਾ ਕਲੋਨੀ ਦਾ ਰਹਿਣ ਵਾਲਾ ਸੀ, ਜੋ ਕਿ ਪਟਿਆਲਾ ਸਿਵਲ ਲਾਈਨ ਥਾਣਾ ਵਿਖੇ ਹੈਡ ਕਾਂਸਟੇਬਲ ਸੀ। ਅਮਨਦੀਪ ਸਿੰਘ ਦੇ ਬਾਜ਼ਾਰ ਵਿੱਚ ਕਿਰਚਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਦੇ ਭਰਾ ਨਵਦੀਪ ਸਿੰਘ ਦੇ ਵੀ ਸਿਰ ਉੱਪਰ ਕਿਰਚ ਨਾਲ ਵਾਰ ਕੀਤਾ ਗਿਆ। ਉਹ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੁਲਿਸ ਹੁਣ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਮੁਲਾਜ਼ਮ ਦਾ ਕਤਲ ਕਿਉਂ ਕੀਤਾ ਗਿਆ, ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਨਾਭਾ ਦੀ ਪੁੱਡਾ ਕਲੋਨੀ ਦਾ ਰਹਿਣ ਵਾਲਾ ਛੇ ਫੁੱਟ ਦੇ ਜਵਾਨ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਨੇ ਕੱਲ੍ਹ 26 ਜਨਵਰੀ ਨੂੰ ਪਰੇਡ ਤੇ ਜਾਣਾ ਸੀ।
