
ਬੇ-ਅਦਬੀ ਮਾਮਲਿਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤਹਿਤ ਬਣਾਈ ਸਪੈਸ਼ਲ ਪੜਤਾਲੀਆ ਟੀਮ ਵਲੋਂ ਆਈ.ਜੀ. ਪਰਮਰਾਜ ਉਮਰਾਨੰਗਲ ਦੀ ਕੀਤੀ ਜਾ ਰਹੀ ਪੁੱਛ-ਗਿਛ....
ਚੰਡੀਗੜ੍ਹ : ਬੇ-ਅਦਬੀ ਮਾਮਲਿਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤਹਿਤ ਬਣਾਈ ਸਪੈਸ਼ਲ ਪੜਤਾਲੀਆ ਟੀਮ ਵਲੋਂ ਆਈ.ਜੀ. ਪਰਮਰਾਜ ਉਮਰਾਨੰਗਲ ਦੀ ਕੀਤੀ ਜਾ ਰਹੀ ਪੁੱਛ-ਗਿਛ ਹਾਲੇ ਖ਼ਤਮ ਨਹੀਂ ਹੋਈ, ਉਤੋਂ ਇਸ ਪੁਲਿਸ ਅਧਿਕਾਜਰੀ ਵਿਰੁਧ ਚਲ ਰਹੇ ਕਤਲ ਦੇ ਕੇਸਾਂ ਦੀ ਹਾਈ ਕੋਰਟ 'ਚ ਸੁਣਵਾਈ ਅਗਲੇ ਸ਼ੁਕਰਵਾਰ ਨੂੰ ਆਉਣ ਕਰ ਕੇ ਚਿੰਤਾ ਹੋਰ ਵਧ ਗਈ ਹੈ। ਮਾਝਾ ਐਕਸ-ਸਰਵਿਸ ਮੈਨ ਹਿਉਮਨ ਰਾਈਟਸ ਫ਼ਰੰਟ ਦੇ ਚੇਅਰਮੈਨ ਸੇਵਾ ਮੁਕਤ ਕਰਨਲ ਜੀ.ਐਸ. ਸੰਧੂ ਨੇ ਦਸਿਆ ਕਿ ਰੋਪੜ 'ਚ ਲੱਗੇ ਉਸ ਵੇਲੇ ਡੀ.ਐਸ.ਪੀ. ਪਰਮਰਾਜ ਉਮਰਾਨੰਗਲ ਨੇ ਦਹਿਸ਼ਤਗਰਦੀ ਦੇ ਦੌਰ 'ਚ
ਇਕ ਨਾਮੀ ਸਿੱਖ ਗੁਰਨਾਮ ਸਿੰਘ ਬੰਡਾਲਾ ਉਰਫ਼ 'ਨੀਲਾ ਤਾਰਾ' ਦਾ ਝੂਠਾ ਮੁਕਾਬਲਾ ਦਿਖਾ ਕੇ ਪਿੰਡ ਕਾਲਾ ਅਫ਼ਗਾਨਾ ਦੇ ਸੁਖਪਾਲ ਸਿੰਘ ਨੂੰ 1994 'ਚ ਮਾਰ ਦਿਤਾ ਸੀ। 'ਨੀਲਾ ਤਾਰਾ' ਨੌਜੁਆਨ ਦੇ ਸਿਰ 'ਤੇ ਪੁਲਿਸ ਵਲੋਂ ਰਖਿਆ 25 ਲੱਖ ਦਾ ਇਨਾਮ ਕਰਨਲ ਸੰਧੂ ਮੁਤਾਬਕ ਐਸ.ਪੀ. ਅਜੀਤ ਸਿੰਘ ਸੰਧੂ ਤੇ ਡੀ.ਐਸ.ਪੀ. ਉਮਰਾਨੰਗਲ ਨੇ ਆਪ ਹੀ ਵੰਡ ਲਿਆ ਸੀ। ਕਰਨਲ ਸੰਧੂ ਲੇ ਦਸਿਆ ਕਿ ਥਾਂ-ਥਾਂ 'ਤੇ ਦਰ-ਬੇਦਰ 14 ਸਾਲ ਧੱਕੇ ਖਾਣ ਤੋਂ ਬਾਅਦ ਇਸ ਝੂਠੇ ਮੁਕਾਬਲੇ ਦੀ ਛਾਣ-ਬੀਣ 2007 'ਚ ਸ਼ੁਰੂ ਕਰਾਈ। ਏ.ਡੀ.ਜੀ.ਪੀ. ਜੇ.ਪੀ. ਬਿਰਦੀ ਨੇ ਇਸ ਇਨਕੁਆਇਰੀ ਦੀ ਰੀਪੋਰਟ ਨਹੀਂ ਸੌਂਪੀ,
ਮਗਰੋਂ 2016 'ਚ ਏ.ਡੀ.ਜੀ.ਪੀ. ਸਹੋਤਾ ਨੂੰ ਇਸ ਪੜਤਾਲ ਦੀ ਜ਼ੁੰਮੇਵਾਰੀ ਸੌਂਪੀ ਗਈ। ਪਰਮਰਾਜ ਉਮਰਾਨੰਗਲ ਤੇ ਹੋਰਨਾ ਵਿਰੁਧ ਐਫ਼. ਆਰ.ਆਈ. ਦਰਜ਼ ਹੋਈ। ਪਰ ਇਸ ਦੌਰਾਨ ਸੁਖਪਾਲ ਦੀ ਵਿਧਵਾ ਦਲਬੀਰ ਕੌਰ ਵਲੋਂ ਹਾਈ ਕੋਰਟ 'ਚ ਕੇਸ ਦਰਜ ਕਰਵਾ ਦਿਤਾ। ਉਸ ਦੀ ਅਗਲੀ ਸੁਣਵਾਈ ਹੁਣ ਇਸ ਮਾਰਚ ਸ਼ੁਕਰਵਾਰ ਦੀ ਪਈ ਹੈ। ਜ਼ਿਰਕਯੋਗ ਹੈ ਕਿ ਟਕਸਾਲੀ ਤੇ ਵੈਟਰਨ ਅਕਾਲੀ ਨੇਤਾ ਮਰਹ੍ਰੂਮ ਜੀਵਨ ਸਿੰਘ ਉਮਰਾਨੰਗਲ ਨੂੰ ਮਾਰਨ ਆਏ ਦਹਿਸ਼ਗਰਦ 1991 'ਚ ਗ਼ਲਤੀ ਨਾਲ ਉਸ ਦੇ ਬੇਟੇ ਸੁਖਦੇਵ ਸਿੰਘ ਨੂੰ ਕਤਲ ਕਰ ਗਏ ਸਨ
ਜਿਸ ਸਦਕਾ ਪੰਜਾਬ ਸਰਕਾਰ ਨੇ ਉਦੋਂ 1993 'ਚ ਮਰਹੂਮ ਸੁਖਦੇਵ ਸਿੰਘ ਦੇ ਪੁਤਰ ਪਰਮਰਾਜ ਉਮਰਾਨੰਗਲ ਨੂੰ ਸਿਧਾ ਡੀ.ਐਸ.ਪੀ. ਭਰਤੀ ਕਰ ਲਿਆ ਸੀ।
83 ਸਾਲਾ ਸੇਵਾ ਮੁਕਤ ਕਰਨਲ ਜੀ.ਐਸ. ਸੰਧੂ ਜੋ ਪਿਛਲੇ 30 ਕੁ ਸਾਲਾਂ ਤੋਂ ਸਮਾਜ ਸੇਵਾ, ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਕਾਰਜ 'ਚ ਲੱਗੇ ਹੋਏ ਹਨ ਅਤੇ ਪਿੰਡ ਪਹੁਵਿੰਡ 'ਚ ਪੀੜਤ ਸਿੱਖ ਪਰਵਾਰਾਂ ਦੇ ਬੱਚਿਆਂ ਲਈ ਬਿਨਾਂ ਫ਼ੀਸ ਤੋਂ ਸਕੂਲ ਵੀ ਚਲਾ ਰਹੇ ਹਨ, ਨੇ ਮੰਗ ਕੀਤੀ ਕਿ ਇਸ ਕੇਸ ਦੀ ਇਨਕੁਆÂਰੀ ਸੀ.ਬੀ.ਆਈ. ਤੋਂ ਕਰਾਈ ਜਾਵੇ।
ਕਰਨਲ ਸੰਧੂ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ ਬੰਡਾਲਾ ਜੋ ਸੰਤ ਭਿੰਡਰਾਵਾਲੇ ਦਾ ਚੇਲਾ ਸੀ, ਉਨ੍ਹਾਂ ਦੇ ਨੇੜੇ ਸੀ, ਸਾਕਾ 'ਨੀਲਾ ਤਾਰਾ' ਵੇਲੇ 5 ਜੂਨ 1984 ਨੂੰ ਰਾਜਸਥਾਨ ਭੱਜ ਗਿਆ ਸੀ। ਹੁਣ ਸਾਰੇ ਕੇਸਾਂ 'ਚੋਂ ਬਰੀ ਹੋਣ ਉਪਰੰਤ ਬੰਡਾਲਾ ਪਿੰਡ 'ਚ ਹੀ ਰਹਿੰਦਾ ਹੈ। ਸੰਧੂ ਨੇ ਕਿਹਾ, ਉਸ ਕਾਲੇ ਦੌਰ 'ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਈ ਝੂਠੇ ਮੁਕਾਬਲਿਆਂ 'ਚ ਸਿੱਖ ਨੌਜੁਆਨ ਮਾਰ ਦਿਤੇ ਅਤੇ ਸਰਕਾਰੀ ਇਨਾਮ ਖ਼ੁਦ ਹੜਪ ਗਏ। ਅੱਜ ਤਕ ਇਨ੍ਹਾਂ ਬੱਚਿਆਂ ਦੇ ਮਾਪੇ ਤੜਪ ਰਹੇ ਹਨ, ਕੋਈ ਸੁਣਵਾਈ ਨਹੀਂ ਹੋਈ ਜਦੋਂ ਕਿ ਪੁਲਿਸ ਕਰਮਚਾਰੀ ਤਰੱਕੀਆਂ ਲੈ ਗਏ।