
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਹੋਇਆ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਹੋਇਆ। ਪੰਜਾਬ ਦੇ ਡੀ.ਜੀ. ਪੀ. ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਸਦਨ ਵਿੱਚ ਕਾਫੀ ਹੰਗਾਮਾ ਹੋਇਆ।
photo
ਵਿਧਾਨ ਸਭਾ ਦੀ ਕਾਰਵਾਈ ਵੇਖਣ ਆਏ ਭਗਵੰਤ ਮਾਨ ਨੇ ਇਸ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ‘ ਤੇ ਤਿੱਖਾ ਹਮਲਾ ਕੀਤਾ। ਮਾਨ ਨੇ ਕਿਹਾ ਕਿ ਡੀ.ਜੀ.ਪੀ. ਇਹ ਕਹਿੰਦਾ ਹੈ ਕਿ ਇੱਕ ਸ਼ਰਧਾਲੂ 6 ਘੰਟਿਆਂ ਵਿੱਚ ਇੱਕ ਅੱਤਵਾਦੀ ਬਣ ਕੇ ਆਉਂਦਾ ਹੈ।
photo
ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।ਕੈਪਟਨ ਦੱਸਣ ਕਿ ਅਰੂਸਾ ਆਲਮ ਦਾ ਵੀਜ਼ਾ ਕਿੰਨੇ ਸਮੇਂ ਦਾ ਹੈ ਅਤੇ ਕਿੱਥੋਂ-ਕਿੱਥੋਂ ਦਾ ਹੈ। ਇਥੋਂ ਤਕ ਕਿ ਐੱਸ. ਐੱਸ ਪੀ. ਅਤੇ ਡੀ.ਸੀ ਵੀ ਉਨ੍ਹਾਂ ਦੇ ਕਹਿਣ 'ਤੇ ਨਿਯੁਕਤ ਕੀਤੇ ਜਾ ਰਹੇ ਹਨ।
photo
ਮਾਨ ਨੇ ਕਿਹਾ ਕਿ ਯੂ.ਐਨ. ਓ. ਖੇਤਰੀਆ ਦੇ ਜਨਰਲ ਵਿਭਾਗ ਨੇ ਇਹ ਵੀ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਸ਼ਾਂਤੀ ਦਾ ਪ੍ਰਮਾਣ ਹੈ, ਫਿਰ ਕਿਸ ਅਧਾਰ ਤੇ ਡੀ.ਜੀ. ਪੀ ਨੇ ਇਹ ਬਿਆਨ ਦਿੱਤਾ।