Candidate survey 2024: ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ 'ਤੇ ਕਾਂਗਰਸ ਉਮੀਦਵਾਰ ਵਜੋਂ ਕੌਣ ਪਹਿਲੀ ਪਸੰਦ ?
Published : Feb 25, 2024, 12:24 pm IST
Updated : Feb 26, 2024, 11:41 am IST
SHARE ARTICLE
Congress
Congress

ਆਓ ਜਾਣਦੇ ਹਾਂ ਉਮੀਦਵਾਰਾਂ ਬਾਰੇ ਲੋਕਾਂ ਦੀ ਰਾਏ ਦਾ ਸੀਟ-ਵਾਰ ਬਿਰਤਾਂਤ।

Candidate survey 2024:  ਚੰਡੀਗੜ੍ਹ -  ਲੋਕ ਸਭਾ ਚੋਣਾਂ ਕਰ ਕੇ ਸਿਆਸੀ ਹਲਕਿਆਂ ਵਿਚ ਹਲਚਲ ਮਚੀ ਹੋਈ ਹੈ। ਇਸ ਵਿਚਕਾਰ ਇਕ ਸਰਵੇਖਣ ਸਾਹਮਣੇ ਆਇਆ ਹੈ, ਜਿਸ ਵਿਚ ਦਸਿਆ ਗਿਆ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕ ਲੋਕ ਸਭਾ ਸੀਟ 'ਤੇ ਕਾਂਗਰਸ ਦੀ ਟਿਕਟ ਲਈ ਕਿਹੜਾ ਉਮੀਦਵਾਰ ਪਹਿਲੀ, ਦੂਜੀ ਜਾਂ ਤੀਜੀ ਪਸੰਦ ਹੈ? 

ਆਓ ਜਾਣਦੇ ਹਾਂ ਉਮੀਦਵਾਰਾਂ ਬਾਰੇ ਲੋਕਾਂ ਦੀ ਰਾਏ ਦਾ ਸੀਟ-ਵਾਰ ਬਿਰਤਾਂਤ।

- ਚੰਡੀਗੜ੍ਹ ਸੀਟ ਦਾ ਸਰਵੇ 
ਚੰਡੀਗੜ੍ਹ 'ਚ ਕਾਂਗਰਸ ਅਤੇ 'ਆਪ' ਦੇ ਗਠਜੋੜ 'ਚ ਇਹ ਸੀਟ ਕਾਂਗਰਸ ਨੂੰ ਮਿਲੀ ਹੈ।ਸਰਵੇ-2024 ਵਿਚ ਸਭ ਤੋਂ ਵੱਧ 20% ਲੋਕਾਂ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਦਾ ਸਮਰਥਨ ਕੀਤਾ। ਮਨੀਸ਼ ਤਿਵਾੜੀ ਦੂਜੇ ਸਥਾਨ 'ਤੇ ਰਹੇ, ਜਿਨ੍ਹਾਂ ਨੂੰ 20 ਫ਼ੀਸਦੀ ਲੋਕ ਕਾਂਗਰਸ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਹਰਮੋਹਿੰਦਰ ਸਿੰਘ ਲੱਕੀ ਨੂੰ 11 ਫ਼ੀਸਦੀ ਵੋਟ ਮਿਲੀ ਹੈ ਤੇ ਹੋਰਾਂ ਨੂੰ ਸਿਰਫ਼ 15 ਫ਼ੀਸਦੀ ਵੋਟਾਂ ਮਿਲੀਆਂ ਹਨ। 

- ਗੁਰਦਾਸਪੁਰ ਵਿਚ ਕੀ ਕਹਿੰਦਾ ਹੈ ਸਰਵੇ?  
ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ 30% ਲੋਕਾਂ ਨੇ ਕਾਂਗਰਸ ਦੇ ਅਮਿਤ ਵਿੱਜ ਦਾ ਸਮਰਥਨ ਕੀਤਾ। ਦੂਜੇ ਨੰਬਰ 'ਤੇ ਬਰਿੰਦਰ ਜੀਤ ਸਿੰਘ ਪਾਹੜਾ ਹਨ, ਜਿਨ੍ਹਾਂ ਨੂੰ 25 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ 'ਚ ਤੀਜੇ ਸਥਾਨ 'ਤੇ ਚਰਨਜੀਤ ਕੌਰ ਬਾਜਵਾ ਨੂੰ ਪਸੰਦ ਕੀਤਾ ਗਿਆ, ਜਿਹਨਾਂ ਨੂੰ 18 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ 5 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਬਰਿੰਦਰ ਸਿੰਘ ਪਾਹੜਾ ਪਹਿਲੀ ਪਸੰਦ ਸਨ।

- ਅੰਮ੍ਰਿਤਸਰ ਤੋਂ ਨਵਜੋਤ ਸਿੱਧੂ ਪਹਿਲੀ ਪਸੰਦ 
ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨੂੰ ਸਭ ਤੋਂ ਵੱਧ 32% ਦਾ ਸਮਰਥਨ ਮਿਲਿਆ। ਦੂਜੇ ਨੰਬਰ 'ਤੇ ਗੁਰਜੀਤ ਸਿੰਘ ਔਜਲਾ ਹਨ, ਜਿਨ੍ਹਾਂ ਨੂੰ 31 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ ਵਿਚ ਤੀਜੇ ਨੰਬਰ 'ਤੇ ਓਪੀ ਸੋਨੀ ਨੂੰ ਤਰਜੀਹ ਦਿੱਤੀ ਗਈ, ਜਿਨ੍ਹਾਂ ਨੂੰ 27 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਜਦੋਂ ਕਿ ਇੱਥੋਂ ਦੀਆਂ 5 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਗੁਰਜੀਤ ਸਿੰਘ ਪਹਿਲੀ ਪਸੰਦ ਸਨ। 

- ਖਡੂਰ ਸਾਹਿਬ ਲੋਕ ਸਭਾ ਸੀਟ 
ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਨੂੰ ਸਭ ਤੋਂ ਵੱਧ 53% ਦਾ ਸਮਰਥਨ ਮਿਲਿਆ। ਦੂਜੇ ਨੰਬਰ 'ਤੇ ਜਸਬੀਰ ਸਿੰਘ ਡਿੰਪਾ ਹਨ, ਜਿਨ੍ਹਾਂ ਨੂੰ 33 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ ਵਿਚ ਤੀਜੇ ਸਥਾਨ 'ਤੇ ਹਰਮਿੰਦਰ ਸਿੰਘ ਗਿੱਲ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 6 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਜਦਕਿ ਇੱਥੋਂ ਦੀਆਂ 5 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਜਸਬੀਰ ਸਿੰਘ ਪਹਿਲੀ ਪਸੰਦ ਰਹੇ।  

- ਲੁਧਿਆਣਾ ਤੋਂ ਰਵਨੀਤ ਬਿੱਟੂ ਪਹਿਲੀ ਪਸੰਦ
ਲੋਕ ਸਭਾ ਉਮੀਦਵਾਰ ਸਰਵੇਖਣ 2024 ਵਿਚ, ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੂੰ ਸਭ ਤੋਂ ਵੱਧ 43% ਸਮਰਥਨ ਮਿਲਿਆ। ਦੂਜੇ ਨੰਬਰ 'ਤੇ ਭਾਰਤ ਭੂਸ਼ਣ ਆਸ਼ੂ ਹਨ, ਜਿਨ੍ਹਾਂ ਨੂੰ 22 ਫ਼ੀਸਦੀ ਲੋਕ ਕਾਂਗਰਸ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ 'ਚ ਤੀਜੇ ਸਥਾਨ 'ਤੇ ਮਨੀਸ਼ ਤਿਵਾਰੀ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਿਹਨਾਂ ਨੂੰ 17 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ 8 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਰਵਨੀਤ ਸਿੰਘ ਬਿੱਟੂ ਪਹਿਲੀ ਪਸੰਦ ਸਨ। 

- ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ 
ਪੰਜਾਬ ਦੀ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸ਼ਮਸ਼ੇਰ ਸਿੰਘ ਦੂਲੋ ਨੂੰ ਸਭ ਤੋਂ ਵੱਧ 38 ਫੀਸਦੀ ਲੋਕਾਂ ਨੇ ਸਮਰਥਨ ਦਿੱਤਾ ਹੈ। ਦੂਜੇ ਨੰਬਰ 'ਤੇ ਡਾ: ਅਮਰ ਸਿੰਘ ਹਨ, ਜਿਨ੍ਹਾਂ ਨੂੰ 35% ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ ਵਿਚ ਤੀਜੇ ਸਥਾਨ ’ਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 10 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ 5 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਸ਼ਮਸ਼ੇਰ ਸਿੰਘ ਪਹਿਲੀ ਪਸੰਦ ਹਨ। 

- ਜਲੰਧਰ ਲੋਕ ਸਭਾ ਸੀਟ 
ਜਲੰਧਰ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ ਸਭ ਤੋਂ ਵੱਧ 39 ਫ਼ੀਸਦੀ ਲੋਕਾਂ ਨੇ ਸਮਰਥਨ ਦਿੱਤਾ। ਦੂਜੇ ਨੰਬਰ 'ਤੇ ਮਹਿੰਦਰ ਸਿੰਘ ਕੇ.ਪੀ ਹਨ, ਜਿਨ੍ਹਾਂ ਨੂੰ 31 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ 'ਚ ਤੀਜੇ ਸਥਾਨ 'ਤੇ ਕਰਮਜੀਤ ਚੌਧਰੀ ਨੂੰ ਪਸੰਦ ਕੀਤਾ ਗਿਆ ਹੈ ਜਿਹਨਾਂ ਨੂੰ 15 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ 8 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਚਰਨਜੀਤ ਸਿੰਘ ਚੰਨੀ ਪਹਿਲੀ ਪਸੰਦ ਸਨ। 

- ਹੁਸ਼ਿਆਰਪੁਰ ਲੋਕ ਸਭਾ ਸੀਟ 
ਹੁਸ਼ਿਆਰਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਡਾ: ਰਾਜਕੁਮਾਰ ਚੱਬੇਵਾਲ ਨੂੰ ਸਭ ਤੋਂ ਵੱਧ 59% ਵੋਟਾਂ ਨਾਲ ਸਮਰਥਨ ਮਿਲਿਆ। ਦੂਜੇ ਨੰਬਰ 'ਤੇ ਪਵਨ ਕੁਮਾਰ ਆਦੀਆ ਹਨ, ਜਿਨ੍ਹਾਂ ਨੂੰ 14 ਫ਼ੀਸਦੀ ਲੋਕ ਕਾਂਗਰਸ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ 'ਚ ਤੀਜੇ ਸਥਾਨ 'ਤੇ ਸਵਦੇਸ਼ ਕੁਮਾਰ ਨੂੰ ਪਸੰਦ ਕੀਤਾ ਗਿਆ, ਜਿਸ ਨੂੰ 04 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ 7 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਡਾ: ਰਾਜਕੁਮਾਰ ਚੱਬੇਵਾਲ ਪਹਿਲੀ ਪਸੰਦ ਸਨ।  

- ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕੌਣ ਲੋਕਾਂ ਦੀ ਪਹਿਲੀ ਪਸੰਦ 
ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ ਸਭ ਤੋਂ ਵੱਧ 48% ਲੋਕਾਂ ਨੇ ਸਮਰਥਨ ਦਿੱਤਾ। ਦੂਜੇ ਨੰਬਰ 'ਤੇ ਬਲਬੀਰ ਸਿੰਘ ਸਿੱਧੂ ਹਨ, ਜਿਨ੍ਹਾਂ ਨੂੰ 19 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇਖਣ ਵਿਚ ਤੀਜੇ ਸਥਾਨ ’ਤੇ ਬਰਿੰਦਰ ਸਿੰਘ ਢਿੱਲੋਂ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 15 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ ਸਾਰੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਮਨੀਸ਼ ਤਿਵਾੜੀ ਪਹਿਲੀ ਪਸੰਦ ਸਨ। 

- ਫਰਦੀਕੋਟ ਲੋਕ ਸਭਾ ਸੀਟ 
 ਫਰੀਦਕੋਟ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਨੂੰ ਸਭ ਤੋਂ ਵੱਧ 41% ਸਮਰਥਨ ਮਿਲਿਆ। ਦੂਜੇ ਨੰਬਰ 'ਤੇ ਪਰਮਜੀਤ ਕੌਰ ਹਨ, ਜਿਨ੍ਹਾਂ ਨੂੰ 24 ਫ਼ੀਸਦੀ ਲੋਕ ਕਾਂਗਰਸ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ 'ਚ ਤੀਜੇ ਸਥਾਨ 'ਤੇ ਮੁਹੰਮਦ ਸਦੀਕ ਨੂੰ ਪਸੰਦ ਕੀਤਾ ਗਿਆ, ਜਿਹਨਾਂ ਨੂੰ 15 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ 6 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਸੁਖਵਿੰਦਰ ਸਿੰਘ ਪਹਿਲੀ ਪਸੰਦ ਸਨ।   

- ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਰਮਿੰਦਰ ਸਿੰਘ ਅਮਲਾ ਪਹਿਲੀ ਪਸੰਦ 
ਪੰਜਾਬ ਦੀ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ 51% ਲੋਕਾਂ ਨੇ ਕਾਂਗਰਸ ਦੇ ਰਮਿੰਦਰ ਸਿੰਘ ਅਮਲਾ ਦਾ ਸਮਰਥਨ ਕੀਤਾ। ਦੂਜੇ ਨੰਬਰ 'ਤੇ ਗੁਰਬੇਜ ਸਿੰਘ ਟਿੱਬੀ ਹਨ, ਜਿਨ੍ਹਾਂ ਨੂੰ 17 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ ਵਿਚ ਤੀਜੇ ਸਥਾਨ 'ਤੇ ਰਾਜਬਖਸ਼ ਸਿੰਘ ਕੰਬੋਜ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 06% ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ 7 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਰਮਿੰਦਰ ਸਿੰਘ ਪਹਿਲੀ ਪਸੰਦ ਸਨ। 

- ਬਠਿੰਡਾ ਤੋਂ ਕੌਣ ਲੋਕ ਸਭ ਚੋਣਾਂ ਲਈ ਪਹਿਲੀ ਪਸੰਦ
ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਨੂੰ ਸਭ ਤੋਂ ਵੱਧ 41% ਲੋਕਾਂ ਨੇ ਸਮਰਥਨ ਦਿੱਤਾ। ਦੂਜੇ ਨੰਬਰ 'ਤੇ ਜੀਤ ਮਹਿੰਦਰ ਸਿੱਧੂ ਹਨ, ਜਿਨ੍ਹਾਂ ਨੂੰ 21 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇਖਣ ਵਿਚ ਤੀਜੇ ਸਥਾਨ ’ਤੇ ਬਲਕੌਰ ਸਿੰਘ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 15 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ 4 ਸੀਟਾਂ ਜਿੱਤ ਕੇ ਮਹਿੰਦਰ ਸਿੱਧੂ ਪਹਿਲੀ ਪਸੰਦ ਸਨ।  

- ਸੰਗਰੂਰ ਲੋਕ ਸਭਾ ਸੀਟ 
ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ ਸਭ ਤੋਂ ਵੱਧ 64% ਲੋਕਾਂ ਨੇ ਸਮਰਥਨ ਦਿੱਤਾ। ਦੂਜੇ ਨੰਬਰ 'ਤੇ ਦਲਵੀਰ ਸਿੰਘ ਗੋਲਡੀ ਹਨ, ਜਿਨ੍ਹਾਂ ਨੂੰ 14 ਫ਼ੀਸਦੀ ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ ਵਿਚ ਤੀਜੇ ਸਥਾਨ 'ਤੇ ਰਜਿੰਦਰ ਕੌਰ ਭੱਠਲ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 09% ਲੋਕਾਂ ਦਾ ਸਮਰਥਨ ਮਿਲਿਆ। ਇੱਥੋਂ ਦੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ ਦੀਆਂ 8 ਸੀਟਾਂ 'ਤੇ ਵਿਜੇ ਇੰਦਰ ਸਿੰਗਲਾ ਪਹਿਲੀ ਪਸੰਦ ਸਨ। 

- ਪਟਿਆਲਾ ਲੋਕ ਸਭਾ ਸੀਟ 'ਤੇ ਕੌਣ ਲੋਕਾਂ ਦੀ ਪਹਿਲੀ ਪਸੰਦ 
ਪਟਿਆਲਾ ਤੋਂ ਸਾਬਕਾ ਐੱਮਪੀ ਤੇ ਆਪ ਨੇਤਾ ਰਹੇ ਧਰਮਵੀਰ ਗਾਂਧੀ ਨੂੰ ਲੋਕ ਜ਼ਿਆਦਾ ਪਸੰਦ ਕਰ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਉਹਨਾਂ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਚੁਣਦੀ ਹੈ ਤਾਂ ਉਹ ਜਿੱਤ ਸਕਦੇ ਹਨ। ਲੋਕਾਂ ਨੇ  ਉਹਨਾਂ ਨੂੰ ਸਭ ਤੋਂ ਵੱਧ 31% ਸਮਰਥਨ ਦਿੱਤਾ ਹੈ। ਦੂਜੇ ਨੰਬਰ 'ਤੇ ਡਾ: ਨਵਜੋਤ ਕੌਰ ਹਨ, ਜਿਨ੍ਹਾਂ ਨੂੰ 27% ਲੋਕ ਕਾਂਗਰਸੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ ਵਿਚ ਤੀਜੇ ਸਥਾਨ ’ਤੇ ਹਰਦਿਆਲ ਸਿੰਘ ਕੰਬੋਜ ਨੂੰ ਪਸੰਦ ਕੀਤਾ ਗਿਆ, ਜਿਨ੍ਹਾਂ ਨੂੰ 17 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ। ਇੱਥੇ 5 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਧਰਮਵੀਰ ਗਾਂਧੀ ਪਹਿਲੀ ਪਸੰਦ ਸਨ।

 (For more Punjabi news apart from Candidate survey 2024: Who is the first choice as congress candidate in Punjab and Chandigarh lok sabha seats, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement