ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ’ਚ ਚੁੱਕਿਆ ਮੋਹਾਲੀ ਦੀ ਮੋਟਰ ਮਾਰਕੀਟ ਦਾ ਮੁੱਦਾ

By : JUJHAR

Published : Feb 25, 2025, 1:32 pm IST
Updated : Feb 25, 2025, 1:32 pm IST
SHARE ARTICLE
MLA Kulwant Singh raised the issue of Mohali's motor market in the Vidhan Sabha
MLA Kulwant Singh raised the issue of Mohali's motor market in the Vidhan Sabha

ਕਿਹਾ, ਪ੍ਰਾਜੈਕਟ ’ਚ ਦੇਰੀ ਕਾਰਨ ਪੰਜਾਬ ਸਰਕਾਰ ਤੇ ਗਮਾਡਾ ਨੂੰ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ

ਅੱਜ 16ਵੀਂ ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੇ ਦੂਜੇ ਦਿਨ ਐਸ.ਏ.ਐਸ ਨਗਰ, ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਦੀ ਮੋਟਰ ਮਾਰਕੀਟ ਦਾ ਮੁੱਦਾ ਚੁੱਕਿਆ। ਕੁਲਵੰਤ ਸਿੰਘ ਨੇ ਕਿਹਾ ਕਿ 500 ਦੇ ਕਰੀਬ ਮੋਟਰ ਮਕੈਨਿਕਾਂ ਨੂੰ ਬੂਥ ਅਲਾਟ ਕਰਨ ਲਈ 2019 ’ਚ ਡਰਾਅ ਕਢਿਆ ਗਿਆ ਸੀ। 

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਪਿੰਡ ਕੰਬਾਲੀ ’ਚ ਸਾਲ 2022 ’ਚ ਮਾਰਕੀਟ ਬਣ ਕੇ ਤਿਆਰ ਹੋਈ, ਜਿਸ ’ਚ ਮੋਹਾਲੀ ਦੇ ਫੇਜ਼-7 ਦੀ ਮੋਟਰ ਮਾਰਕੀਟ ਨੂੰ ਸ਼ਿਫਟ ਕੀਤਾ ਜਾਣਾ ਸੀ। ਵਿਧਾਇਕ ਨੇ ਕਿਹਾ ਕਿ ਮਾਰਕੀਟ ਬਣੀ ਨੂੰ ਤਿੰਨ ਸਾਲ ਹੋ ਚੁੱਕੇ ਹਨ ਅਤੇ 10 ਫ਼ੀ ਸਦੀ ਲੋਕਾਂ ਨੇ ਪੈਸੇ ਦਿਤੇ ਹੋਏ ਹਨ, ਇਸ ਦੇ ਨਾਲ ਹੀ 300 ਦੇ ਕਰੀਬ ਅਲਾਟਮੈਂਟ ਵੀ ਹੋਈ ਹੈ।  

ਕੁਲਵੰਤ ਸਿੰਘ ਨੇ ਕਿਹਾ ਕਿ ਮਾਰਕੀਟ ਤਿਆਰ ਹੋਏ ਨੂੰ ਤਿੰਨ ਸਾਲ ਬੀਤ ਗਏ, ਪਰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦਾ ਨੰਬਰ ਜਨਵਰੀ 2025 ’ਚ ਅਪਲਾਈ ਕੀਤਾ ਗਿਆ ਹੈ। ਇੱਥੇ ਜੋ ਡਿਵੈਲਪਮੈਂਟ ਹੋਈ, ਉਹ ਵੀ ਖ਼ਤਮ ਹੋ ਚੁੱਕੀ ਹੈ। ਵਿਧਾਇਕ ਨੇ ਕਿਹਾ ਕਿ ਤਿੰਨ ਸਾਲ ’ਚ ਇਸ ਦਾ ਮੁੱਢਲਾ ਢਾਂਚਾ, ਸੜਕਾਂ, ਪਾਣੀ ਦੀ ਸਪਲਾਈ ਲਾਈਨ ਅਤੇ ਸੀਵਰੇਜ ਆਦਿ ਬਰਬਾਦ ਹੋ ਚੁੱਕਾ ਹੈ ਅਤੇ ਇਹ ਜਗ੍ਹਾਂ ਜੰਗਲ ਬਣ ਚੁੱਕੀ ਹੈ। 

ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਮੇਰੇ ਵਲੋਂ ਗਮਾਡਾ ਸੀ.ਏ ਨਾਲ ਕਈਂ ਬੈਠਕਾਂ ਕੀਤੀਆਂ ਅਤੇ ਸੀ.ਏ ਵਲੋਂ ਹੇਠਲੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਰੇਰਾ ਦਾ ਨੰਬਰ ਲਿਆ ਜਾਵੇ, ਪਰ ਤਿੰਨ ਸਾਲ ਬੀਤ ਜਾਣ ਮਗਰੋਂ ਰੇਰਾ ਦਾ ਨੰਬਰ ਨਹੀਂ ਲਿਆ ਗਿਆ। ਇਸ ਨਾਲ ਜਿਨ੍ਹਾਂ ਲੋਕਾਂ ਨੇ ਇੱਥੇ ਤਬਦੀਲ ਹੋਣਾ ਸੀ ਉਨ੍ਹਾਂ ਦਾ ਵਿੱਤੀ ਨੁਕਸਾਨ ਹੋਇਆ ਅਤੇ ਗਮਾਡਾ ਨੂੰ ਵੀ 60 ਤੋਂ 70 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। 

ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ‘ਚ ਸਵਾਲ ਪੁੱਛਿਆ ਕਿ ਰੇਰਾ ਦਾ ਨੰਬਰ ਲੈਣ ’ਚ ਇੰਨੀ ਦੇਰੀ ਕਿਉਂ ਹੋਈ ?, ਇਹ ਨੰਬਰ ਕਦੋਂ ਤੱਕ ਲਿਆ ਜਾਵੇਗਾ ਤੇ ਕਦੋਂ ਤੱਕ ਅਲਾਟਮੈਂਟ ਹੋਵੇਗੀ ? ਅਤੇ ਜੋ ਵਿੱਤੀ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਕੌਣ ਕਰੇਗਾ ?  ਵਿਧਾਇਕ ਕੁਲਵੰਤ ਸਿੰਘ ਨੇ ਇਸ ਕੰਮ ਦੇ ਲੰਬਿਤ ਹੋਣ ਕਰਕੇ ਕਾਰਨ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਵੱਡਾ ਨੁਕਸਾਨ ਹੋਇਆ ਹੈ।  

ਇਸ ਬਾਬਤ ਜਵਾਬ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਗਮਾਡਾ ਵੱਲੋਂ ਐਸ.ਏ.ਐਸ ਨਗਰ ਦੇ ਸੈਕਟਰ-65 ਨਜ਼ਦੀਕ ਪਿੰਡ ਕੰਬਾਲੀ ਵਿਖੇ ਮੋਟਰ ਮਕੈਨਿਕਾਂ ਨੂੰ ਦਿੱਤੇ ਜਾਣ ਵਾਲੇ ਬੂਥ ਸੰਬੰਧੀ ਡਰਾਅ ਕੱਢੇ ਜਾ ਚੁੱਕੇ ਹਨ। ਇਸ ਪ੍ਰੋਜੈਕਟ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਤੋਂ ਰਜਿਸਟਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ’ਚ ਅਪਲਾਈ ਕੀਤਾ ਹੋਇਆ ਹੈ।

ਇਹ ਪ੍ਰੋਜੈਕਟ ਰੇਰਾ ਤੋਂ ਰਜਿਸਟਡ ਹੋਣ ਉਪਰੰਤ ਇਨ੍ਹਾਂ ਬੂਥਾਂ ਲਈ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 233 ਬਿਨੈਕਾਰਾਂ ਨੇ ਬੂਥ ਅਲਾਟ ਕਰਵਾਉਣ ਲਈ ਪੈਸੇ ਜਮ?ਹਾਂ ਕਰਵਾਏ ਹਨ, ਇਨ੍ਹਾਂ ਬਿਨੈਕਾਰਾਂ ਵੱਲੋਂ ਦੇਰੀ ਕੀਤੀ ਗਈ ਹੈ, ਪੰਜਾਬ ਸਰਕਾਰ ਜਾਂ ਗਮਾਡਾ ਵੱਲੋਂ ਦੇਰੀ ਨਹੀਂ ਹੋਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement