
ਲੁਧਿਆਣਾ ਦੇ ਪਿੰਡ ਦੁੱਗਰੀ ’ਚ ਨਸ਼ਾ ਤਸਕਰ ਦੀ ਜਾਇਦਾਦ ’ਤੇ ਚੱਲਿਆ ਪੀਲਾ ਪੰਜਾ
ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁਧ ਲਗਾਤਾਰ ਵੱਡੀ ਕਾਰਵਾਰਈ ਕੀਤੀ ਜਾ ਰਹੀ ਹੈ। ਲੁਧਿਆਣਾ ਵਿਚ ਬੀਤੀ ਰਾਤ ਤੋਂ ਹੀ ਪੁਲਿਸ ਐਕਸ਼ਨ ਮੋਡ ’ਚ ਨਜ਼ਰ ਆ ਰਹੀ ਹੈ ਪਹਿphotoਲਾਂ ਲੁਧਿਆਣਾ ਦੇ ਤਲਵੰਡੀ ਪਿੰਡ ਦੇ ਵਿਚ ਇਕ ਨਸ਼ਾ ਤਸਕਰ ਦੇ ਘਰ ’ਤੇ ਪੀਲਾ ਪੰਜਾ ਚਲਾਇਆ ਗਿਆ
ਅਤੇ ਹੁਣ ਲੁਧਿਆਣਾ ਤੇ ਦੁਗਰੀ ਦੇ ਨਾਲ ਲੱਗਦੇ ਭਾਈ ਹਿੰਮਤ ਸਿੰਘ ਨਗਰ ਇਲਾਕੇ ਦੇ ਵਿਚ ਇੱਕ ਨਸ਼ਾ ਤਸਕਰ ਵਿਰੁਧ ਕਾਰਵਾਈ ਸ਼ੁਰੂ ਕੀਤੀ ਹੈ। ਨਸ਼ਾ ਤਸਕਰ ਦਾ ਨਾਮ ਰਾਹੁਲ ਹੰਸ ਦਸਿਆ ਜਾ ਰਿਹਾ ਜਿਸ ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ ਇਕ ਸਾਲ ਤੋਂ ਇਹ ਕੇਸ ਚੱਲ ਰਿਹਾ ਰਾਹੁਲ ਹੰਸ ਇਸ ਸਮੇਂ ਜੇਲ ਦੇ ਵਿਚ ਬੰਦ ਹੈ
ਇਸ ਦੇ ਕੋਲੋਂ 41 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਅਤੇ ਦੋ ਤੋਂ ਢਾਈ ਲੱਖ ਦੇ ਕਰੀਬ ਡਰੱਗ ਮਨੀ ਰਿਕਵਰ ਕੀਤੀ ਗਈ ਸੀ ਚਾਰ ਮੋਬਾਈਲ ਅਤੇ ਇੱਕ ਐਕਟੀਵਾ ਵੀ ਇਸ ਦੇ ਵਲੋਂ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਅੱਜ ਲੁਧਿਆਣਾ ਪੁਲਿਸ ਉਸ ਦੇ ਘਰ ਤੇ ਪੀਲਾ ਪੰਜਾ ਚਲਾਉਣ ਪਹੁੰਚੀ ਹੈ।