
''ਕਿਸਾਨਾਂ ਦਾ ਮੁੱਦਾ ਬਹੁਤ ਗੰਭੀਰ, ਇਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ ਤੇ ਸਾਕਾਰਾਤਮਕ ਢੰਗ ਨਾਲ ਗੱਲਬਾਤ ਹੋ ਰਹੀ ਹੈ।''
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਤੋਂ ਬਾਹਰ ਕੱਢਣਾ ਚਾਹੁੰਦੇ ਹਨ। 'ਆਪ' ਤੇ ਕਾਂਗਰਸ ਦੋਵੇਂ ਪਾਰਟੀਆਂ ਪੰਜਾਬ ਨੂੰ ਤਬਾਹ ਕਰਨ 'ਤੇ ਲ਼ੱਗੀਆਂ ਹਨ। ਇਸ ਲਈ ਇਨ੍ਹਾਂ ਦੀ ਜਗ੍ਹਾ ਪੰਜਾਬ ਵਿਚ ਨਹੀਂ ਪੰਜਾਬ ਤੋਂ ਬਾਹਰ ਹੈ। ਭਾਜਪਾ 100% ਡਬਲ ਇੰਜਣ ਦੀ ਸਰਕਾਰ ਬਣਾਵੇਗੀ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਇਨ੍ਹਾਂ ਨੂੰ ਦੂਜੀ ਸਰਕਾਰ ਬਣਦੀ ਦਿਸਦੀ ਇਹ ਦੂਜੀ ਦੀ ਤਿਆਰੀ ਕਰ ਲੈਂਦੇ ਹਨ। ਪੰਜਾਬ ਦੇ ਲੋਕ ਆਪ ਤੇ ਕਾਂਗਰਸ 'ਤੇ ਵਿਸ਼ਵਾਸ਼ ਨਹੀਂ ਕਰਦੇ।
ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਸੀਰੀਅਸ ਨਾ ਲਿਆ ਕਰੋਂ। ਉਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਐਮਐਲਏ ਨਹੀਂ ਖੜ੍ਹੇ ਉਹ ਕਿਸੇ ਹੋਰ ਦੇ ਐਲਐਲਏ ਬਾਰੇ ਕੀ ਗੱਲ ਕਰਨਗੇ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਫੇਲ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਗਿਰਵੀ ਰੱਖ ਦਿੱਤਾ ਹੈ।
ਕਿਸਾਨਾਂ ਬਾਰੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਦੇ ਇਹ ਬਹੁਤ ਗੰਭੀਰ ਮੁੱਦਾ ਹੈ, ਜਿਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਹੈ। ਅਮਰੀਕੀ ਜਹਾਜ਼ ਦੇ ਪੰਜਾਬ ਵਿਚ ਉਤਰਣ ਦੇ ਮੁੱਦੇ 'ਤੇ ਬੋਲਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਨੂੰ ਇਨ੍ਹਾਂ ਵਧਾ ਦਿੱਤਾ ਕੇ ਅਮਰੀਕਾ ਦਾ ਜਹਾਜ਼ ਪੰਦਾਬ ਕਿਉਂ ਉਤਰ ਰਿਹਾ। ਹੁਣ ਅਮਰੀਕਾ ਨੇ ਇਸ 'ਤੇ ਫੈਸਲਾ ਲਿਆ ਹੈ। ਹੁਣ ਅਮਰੀਕਾ ਦਾ ਜਹਾਜ਼ ਪੰਜਾਬ ਨਹੀਂ ਆਵੇਗਾ ਸਗੋਂ ਹੁਣ ਜਿਥੋਂ ਨੌਜਵਾਨ ਫੜੇ ਜਾਂਦੇ ਉਥੋਂ ਉਨ੍ਹਾਂ ਨੂੰ ਆਪ ਟਿਕਟ ਲੈ ਕੇ ਆਪਣੇ ਦੇਸ਼ ਆਉਣਾ ਪਵੇਗਾ।
ਸੀਐਮ ਹਾਊਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਮੁੱਖ ਮੰਤਰੀ ਨਿਵਾਸ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ, ਉਥੇ ਕਿਸੇ ਵਿਧਾਇਕ ਦੀ ਵੀ ਐਂਟਰੀ ਨਹੀਂ ਹੈ, ਲੋਕਾਂ ਨੂੰ ਮਿਲਣਾ ਤਾਂ ਛੱਡੋ।