
ਕੇਂਦਰ ਸਰਕਾਰ ਦੀ ਰੋਕ ਮਗਰੋਂ 'ਮੱੁਖ ਮੰਤਰੀ' ਸ਼ਬਦ ਹਟਾ ਕੇ, ਗ਼ਰੀਬਾਂ ਦੇ ਬੂਹੇ 'ਤੇ ਰਾਸ਼ਨ ਪਹੁੰਚਾਉਣ ਦੀ ਸਕੀਮ ਕੈਬਨਿਟ ਵਲੋਂ ਪਾਸ
ਗ਼ਰੀਬਾਂ ਦੇ ਬੂਹੇ 'ਤੇ ਰਾਸ਼ਨ ਪਹੁੰਚਾਉਣ ਦੀ ਸਕੀਮ ਕੈਬਨਿਟ ਵਲੋਂ ਪਾਸ
ਅਸਲ ਲੋੜਵੰਦਾਂ ਤਕ ਵਧੀਆ ਆਟਾ, ਚੌਲ ਤੇ ਖੰਡ ਪਹੁੰਚਣ ਨਾਲ ਰਾਸ਼ਨ ਮਾਫ਼ੀਆ ਦਾ ਹੋਵੇਗਾ ਸਫ਼ਾਇਆ: ਕੇਜਰੀਵਾਲ
ਨਵੀਂ ਦਿੱਲੀ, 24 ਮਾਰਚ (ਅਮਨਦੀਪ ਸਿੰਘ): ਦਿੱਲੀ ਵਿਚ ਗ਼ਰੀਬਾਂ ਦੇ ਬੂਹੇ 'ਤੇ ਰਾਸ਼ਨ ਪਹੁੰਚਾਉੇਣ ਦੇ ਕੇਜਰੀਵਾਲ ਸਰਕਾਰ ਦੇ ਵੱਡੇ ਫ਼ੈਸਲੇ 'ਮੁੱਖ ਮੰਤਰੀ ਘਰ ਘਰ ਰਾਸ਼ਨ ਸਕੀਮ' 'ਤੇ ਕੇਂਦਰ ਸਰਕਾਰ ਵਲੋਂ ਰੋਕ ਲਾਉਣ ਪਿਛੋਂ ਅੱਜ ਦਿੱਲੀ ਕੈਬਨਿਟ ਨੇ ਸਕੀਮ ਨਾਲੋਂ 'ਮੱੁਖ ਮੰਤਰੀ' ਸ਼ਬਦ ਹਟਾ ਕੇ, ਬਿਨਾਂ ਨਾਂ ਦੀ ਸਕੀਮ ਨੂੰ ਪ੍ਰਵਾਨਗੀ ਦੇ ਦਿਤੀ ਹੈ ਤਾਕਿ ਦਿੱਲੀ ਵਿਚ ਰਾਸ਼ਨ ਮਾਫ਼ੀਆ ਨੂੰ ਨੱਥ ਪਾ ਕੇ, ਸਿੱਧਾ ਅਸਲ ਲੋੜਵੰਦਾਂ ਤਕ ਰਾਸ਼ਨ ਪਹੁੰਚਾਇਆ ਜਾ ਸਕੇ |
ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਦਿੱਲੀ ਕੈਬਨਿਟ ਦੀ ਮੀਟਿੰਗ ਵਿਚ ਗ਼ਰੀਬਾਂ ਦੇ ਬੂਹੇ 'ਤੇ ਬੰਦ ਪੈਕਟ ਵਿਚ ਆਟਾ, ਖੰਡ ਤੇ ਚੌਲ ਪਹੁੰਚਾਉਣ ਦੀ ਸਕੀਮ ਨੂੰ ਪਾਸ ਕਰ ਦਿਤਾ ਹੈ | ਕੇਜਰੀਵਾਲ ਨੇ ਕਿਹਾ,Tਅਸੀਂ ਫ਼ਾਇਦਾ ਚੁਕਣ ਲਈ ਇਹ ਸਕੀਮ ਲਾਗੂ ਨਹੀਂ ਕਰ ਰਹੇ, ਬਲਕਿ ਲੋਕਾਂ ਤਕ ਇਮਾਨਦਾਰੀ ਨਾਲ ਸਾਫ਼ ਸੁਥਰਾ ਰਾਸ਼ਨ ਪਹੁੰਚਾਉਣਾ ਸਾਡਾ ਟੀਚਾ ਹੈ | ਹੁਣ ਯੋਗ ਲੋੜਵੰਦ ਪਰਵਾਰਾਂ ਦੇ ਘਰ ਦੇ ਬੂਹੇ ਤਕ ਇਕ ਬੋਰੀ ਵਿਚ ਕਣਕ ਦੀ ਥਾਂ 'ਤੇ ਆਟਾ, ਚੌਲ ਤੇ ਖੰਡ, ਜੋ ਸਾਫ਼ ਸੁਥਰੀ ਹੋਵੇਗੀ, ਪਹੁੰਚਾimageਈ ਜਾਵੇਗੀ, ਜਿਸਨੂੰ ਖ਼ੁਰਾਕ ਤੇ ਪੂਰਤੀ ਮਹਿਕਮੇ ਵਲੋਂ ਅਮਲ ਵਿਚ ਲਿਆਂਦਾ ਜਾਵੇਗਾ | ਇਸ ਤਰ੍ਹਾਂ ਰਾਸ਼ਨ ਮਾਫ਼ੀਆ ਨੂੰ ਜੜ੍ਹੋਂ ਉਖਾੜਨ ਤੇ ਅਸਲ ਲੋੜਵੰਦਾਂ ਤਕ ਰਾਸ਼ਨ ਪਹੁੰਚਾਉਣ ਵਿਚ ਮਦਦ ਮਿਲੇਗੀ |''