ਸਰ੍ਹੋਂ ਦਾ ਚੰਗਾ ਝਾੜ ਹੋਣ ਕਾਰਨ ਕਾਸ਼ਤਕਾਰ ਕਿਸਾਨਾਂ ਦੇ ਚਿਹਰੇ ਖਿੜੇ
Published : Mar 25, 2022, 7:11 am IST
Updated : Mar 25, 2022, 7:11 am IST
SHARE ARTICLE
image
image

ਸਰ੍ਹੋਂ ਦਾ ਚੰਗਾ ਝਾੜ ਹੋਣ ਕਾਰਨ ਕਾਸ਼ਤਕਾਰ ਕਿਸਾਨਾਂ ਦੇ ਚਿਹਰੇ ਖਿੜੇ


ਪ੍ਰਤੀ ਏਕੜ 60 ਤੋਂ 75 ਹਜ਼ਾਰ ਦੀ ਹੋ ਰਹੀ ਹੈ ਆਮਦਨ, ਪਿਛਲੇ ਸਾਲ ਨਾਲੋਂ 5 ਗੁਣਾ ਵਧਿਆ ਸਰੋ੍ਹਾ ਦਾ ਰਕਬਾ

ਸਰਦੂਲਗੜ੍ਹ, 24 ਮਾਰਚ (ਵਿਨੋਦ ਜੈਨ) : ਇਸ ਵਾਰ ਸਰ੍ਹੋਂ ਦੀ ਚੰਗੀ ਪੈਦਾਵਾਰ ਹੋਣ ਕਾਰਨ ਸਰ੍ਹੋਂ ਦੇ ਕਾਸ਼ਤਕਾਰਾ ਦੇ ਚਿਹਰੇ ਤੇ ਰੋਣਕ ਆ ਗਈ ਹੈ | ਸਰ੍ਹੋਂ ਦਾ ਝਾੜ 25 ਤੋ 30 ਮਣ ਨਿਕਲ ਰਿਹਾ ਹੈ | ਸਰ੍ਹੋਂ ਦਾ ਰੇਟ ਵੀ ਇਸ ਵਾਰ 6000 ਰੁਪਏ ਤੋ ਲੈ ਕੇ 6500 ਰੁਪਏ ਪ੍ਰਤੀ ਕੁਇੰਟਲ ਹੈ | ਰੇਟ ਚੰਗਾ ਹੋਣ ਕਾਰਨ ਕਿਸਾਨਾ ਨੂੰ  ਕਾਫ਼ੀ ਫ਼ਾਇਦਾ ਹੋ ਰਿਹਾ ਹੈ | ਪਿਛਲੇ ਸਾਲ ਨਾਲੋਂ ਸਰ੍ਹੋਂ ਦਾ ਬਿਜਾਈ ਦਾ ਰਕਬਾ ਵੀ 5 ਗੁਣਾ ਵੱਧ ਗਿਆ ਹੈ | ਅਨਾਜ ਮੰਡੀ ਵਿਚ ਸਰ੍ਹੋਂ ਵੇਚਣ ਲਈ ਖੈਰਾ ਕਲਾਂ ਤੋ ਆਏ ਕਿਸਾਨ ਸਰਵਣ ਰਾਮ ਨੇ ਦਸਿਆ ਕਿ ਉਨ੍ਹਾਂ ਦੇ ਖੇਤ 'ਚੋਂ ਇਸ ਵਾਰ ਸਰ੍ਹੋਂ ਦਾ ਝਾੜ 30 ਮਣ ਦੇ ਕਰੀਬ ਨਿਕਲਿਆ ਹੈ | ਉਨ੍ਹਾਂ ਕਿਹਾ ਕਿ ਮੰਡੀ ਵਿਚ ਉਸ ਦੀ ਸਰ੍ਹੋਂ 6250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ, ਜਿਸ ਕਾਰਨ ਪ੍ਰਤੀ ਏਕੜ 75 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ | ਕਿਸਾਨ ਬਲਦੇਵ ਸਿੰਘ ਮੀਰਪੁਰ ਨੇ ਕਿਹਾ ਕਿ ਇਸ ਵਾਰ ਸਰ੍ਹੋਂ ਦਾ ਝਾੜ ਕਾਫੀ ਚੰਗਾ ਨਿਕਲ ਰਿਹਾ ਹੈ, ਜਿਸ ਨਾਲ ਕਿਸਾਨਾ ਨੂੰ  ਕਾਫੀ ਮੁਨਾਫ਼ਾ ਹੋ ਰਿਹਾ ਹੈ |
  ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਫ਼ਸਲ ਪਕਾਉਣ 'ਤੇ ਖ਼ਰਚਾ ਵੀ ਘੱਟ ਆਉਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਹਰਿਆਣਾ ਅਤੇ ਰਾਜਸਥਾਨ ਸਰਕਾਰ ਵਾਂਗ  ਸਰ੍ਹੋਂ ਦੀ ਸਰਕਾਰੀ
ਖ਼ਰੀਦ ਸ਼ੁਰੂ ਕਰੇ ਤਾਂ ਕਿਸਾਨਾਂ ਦਾ ਰੁਝਾਨ ਨਰਮਾ ਅਤੇ ਝੋਨੇ ਆਦਿ ਰਵਾਇਤੀ ਫ਼ਸਲਾ ਨੂੰ  ਛੱਡ ਕੇ ਦੂਸਰੀਆ ਫ਼ਸਲਾਂ ਵਲ ਹੋ ਜਾਵੇਗਾ | ਕਿਉਕਿ ਸਰਕਾਰ ਪਹਿਲਾਂ ਹੀ ਕਹਿ ਰਹੀ ਹੈ ਕਿ ਝੋਨੇ ਦੀ ਬਿਜਾਈ ਕਰਨ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਕਾਫੀ ਥੱਲੇ ਜਾ ਚੁਕਾ ਹੈ |
  ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਗੁਰਇੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਸਰ੍ਹੋਂ ਦੀ ਬਿਜਾਈ ਤਕਰੀਬਨ ਇਕ ਹਜ਼ਾਰ ਤੋਂ ਲੈ ਕੇ 1200  ਏਕੜ ਹੋਈ ਸੀ, ਜੋ ਕਿ ਇਸ ਸਾਲ ਵੱਧ ਕੇ ਚਾਰ ਤੋਂ ਪੰਜ ਹਜ਼ਾਰ ਏਕੜ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਸਰ੍ਹੋਂ ਦਾ ਝਾੜ ਵੀ ਚੰਗਾ ਹੈ |

 

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement