
ਨਵਾਂ ਅਹੁਦਾ ਤੁਰੰਤ ਸੰਭਾਲਣ ਦੇ ਦਿੱਤੇ ਹੁਕਮ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪੰਜਾਬ ਦੇ ਤਿੰਨ ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ 1988 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀ.ਜੀ.ਪੀ. ਇੰਟੈਲੀਜੈਂਸ, ਪੰਜਾਬ, ਚੰਡੀਗੜ੍ਹ, 1994 ਬੈਚ ਦੇ ਆਈ.ਪੀ.ਐੱਸ.ਅਧਿਕਾਰੀ ਐੱਸ.ਐੱਸ. ਸ੍ਰੀਵਾਸਤਵ ਨੂੰ ਏ.ਡੀ.ਜੀ.ਪੀ. ਇੰਟੈਲੀਜੈਂਸ, ਪੰਜਾਬ, ਚੰਡੀਗੜ੍ਹ ਲਗਾਇਆ ਗਿਆ ਹੈ।
letter
ਇਸ ਪੋਸਟ 'ਤੇ ਪਹਿਲਾਂ ਤੋਂ ਤਾਇਨਾਤ 1994 ਬੈਚ ਦੇ ਆਈ.ਪੀ.ਐੱਸ.ਅਧਿਕਾਰੀ ਅਮਨਦੀਪ ਸਿੰਘ ਰਾਏ ਨੂੰ ਬਦਲ ਕੇ ਏ.ਡੀ.ਜੀ.ਪੀ. ਟ੍ਰੈਫਿਕ ਪੰਜਾਬ, ਚੰਡੀਗੜ੍ਹ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਉਕਤ ਤਿੰਨੇ ਅਧਿਕਾਰੀਆਂ ਨੂੰ ਤੁਰੰਤ ਨਵੀਂ ਪੋਸਟ ਦਾ ਚਾਰਜ ਸੰਭਾਲਣ ਲਈ ਗੱਲ ਵੀ ਕਹੀ ਗਈ ਹੈ।