ਘੱਟ ਗਿਣਤੀ ਕਮਿਸ਼ਨ ਨੇ ਮਜੀਠਾ ਨੇੜੇ ਪਿੰਡ ਅਨਾਇਤਪੁਰਾ ਦਾ ਕੀਤਾ ਦੌਰਾ
Published : Mar 25, 2022, 7:23 am IST
Updated : Mar 25, 2022, 7:23 am IST
SHARE ARTICLE
image
image

ਘੱਟ ਗਿਣਤੀ ਕਮਿਸ਼ਨ ਨੇ ਮਜੀਠਾ ਨੇੜੇ ਪਿੰਡ ਅਨਾਇਤਪੁਰਾ ਦਾ ਕੀਤਾ ਦੌਰਾ

ਅੰਮਿ੍ਤਸਰ, 24 ਮਾਰਚ (ਹਰਦਿਆਲ ਸਿੰਘ) : ਜ਼ਿਲ੍ਹਾ ਅੰਮਿ੍ਤਸਰ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਅਨਾਇਤਪੁਰਾ ਵਿਚ ਕੁਝ ਦਿਨ ਪਹਿਲਾਂ ਗੁਰਜਰਾਂ ਅਤੇ ਜੱਟਾਂ ਵਿਚਾਲੇ ਤਕਰਾਰ ਕਾਰਨ ਹੋਈ ਲੜਾਈ ਵਿਚ ਗੁਰਜਰ ਪ੍ਰਵਾਰ ਦੇ ਦੋ ਵਿਅਕਤੀ ਦਾ ਕਤਲ ਹੋਣ ਤੋਂ ਬਾਅਦ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਪੋ੍ਰਫ਼ੈਸਰ ਇੰਮਾਨੂਅਲ ਨਾਹਰ ਵਲੋਂ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਦੀ ਪੜਤਾਲ ਕਰਨ ਲਈ ਦੋ ਮੈਂਬਰੀ ਵਫ਼ਦ ਲਾਲ ਹੂਸੈਨ ਅਤੇ ਡਾ. ਸੁਭਾਸ਼ ਮਸੀਹ ਥੋਬਾ ਨੂੰ  ਦੌਰਾ ਕਰਨ ਲਈ ਹੁਕਮ ਜਾਰੀ ਕੀਤੇ ਗਏ | ਕਮਿਸ਼ਨ ਮੈਂਬਰ ਲਾਲ ਹੁਸੈਨ ਅਤੇ  ਡਾ. ਸੁਭਾਸ਼ ਮਸੀਹ ਥੋਬਾ ਨੇ ਐਸਪੀ ਮਨੋਜ ਠਾਕੁਰ, ਡੀਐਸਪੀ 'ਡੀ' ਗੁਰਮੀਤ ਸਿੰਘ ਸਿੱਧੂ, ਡੀਐਸਪੀ ਰਵਿੰਦਰ ਸਿੰਘ ਸਪੈਸ਼ਲ ਇੰਨਵੈਸਟੀਗੈਸ਼ਨ, ਹਰਸੰਦੀਪ ਸਿੰਘ ਐਸਐਚਓ ਮਜੀਠਾ ਨਾਲ ਮੌਕੇ ਦਾ ਜਾਇਜ਼ਾ ਲਿਆ | ਪੁਲਿਸ ਪ੍ਰਸ਼ਾਸਨ ਵਲੋਂ ਕਮਿਸ਼ਨ ਨੂੰ  ਦਸਿਆ ਗਿਆ ਕਿ ਦੋਸ਼ੀ ਧਿਰ ਦੇ 10 ਵਿਅਕਤੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁਧ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
  ਪੁਲਿਸ ਵਲੋਂ ਕਮਿਸ਼ਨ ਨੂੰ  ਭਰੋਸਾ ਦਿਵਾਇਆ ਗਿਆ ਕਿ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ | ਕਮਿਸ਼ਨ ਵਲੋਂ ਪੁਲਿਸ ਨੂੰ  ਫਰਾਰ ਹੋਏ ਦੋਸ਼ੀਆਂ ਨੂੰ  ਗਿ੍ਫ਼ਤਾਰ ਕਰ ਕੇ ਸਾਰੇ ਮਾਮਲੇ ਦੀ ਰਿਪੋਰਟ 30 ਮਾਰਚ ਤਕ ਕਮਿਸ਼ਨ ਅੱਗੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ |
ਇਸ ਮੌਕੇ ਕਮਿਸ਼ਨ ਨਾਲ ਪੀਏ ਵਿਰਸਾ ਸਿੰਘ ਹੰਸ, ਪੀਆਰਓ ਜਗਦੀਸ਼ ਸਿੰਘ ਚਾਹਲ ਹਾਜ਼ਰ ਸਨ |

ਕੈਪਸ਼ਨ ਫੋਟੋ 3 ਅੰਮਿ੍ਤਸਰ
ਗੁਰਜਰ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨ ਮੈਂਬਰ ਲਾਲ ਹੁਸੈਨ ਅਤੇ ਮੈਂਬਰ ਡਾ. ਸੁਭਾਸ਼ ਮਸੀਹ ਥੋਬਾ |

 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement