
ਪਾਕਿ ਦਿਵਸ ਮੌਕੇ ਡਾ. ਮਿਮਪਾਲ ਸਿੰਘ ਨੂੰ 'ਫ਼ਖ਼ਰ ਏ ਪਾਕਿਸਤਾਨ' ਨਾਲ ਕੀਤਾ ਗਿਆ ਸਨਮਾਨਤ
ਲਾਹੌਰ, 24 ਮਾਰਚ: ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ 'ਪ੍ਰਾਈਡ ਆਫ਼ ਪਾਕਿਸਤਾਨ' ਟਾਈਟਲ ਨਾਲ ਸਨਮਾਨਤ ਕੀਤਾ ਗਿਆ | ਡਾ. ਮਿਮਪਾਲ ਸਿੰਘ ਪਹਿਲੇ ਸਿੱਖ ਪ੍ਰੋਫ਼ੈਸਰ ਡਾਕਟਰ ਹਨ ਜਿਨ੍ਹਾਂ ਨੂੰ 'ਫ਼ਖ਼ਰ ਏ ਪਾਕਿਸਤਾਨ' ਨਾਲ ਨਿਵਾਜਿਆ ਗਿਆ ਹੈ | ਡਾ. ਮਿਮਪਾਲ ਸਿੰਘ ਨੇ ਮੇਓ ਹਸਪਤਾਲ ਵਿਖੇ ਨਿਉਨੈਟੋਲੋਜੀ ਯੂਨਿਟ ਸਥਾਪਤ ਕੀਤਾ ਹੈ | ਇਸ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਪੈਦਾ ਹੋਏ ਕਈ ਬੱਚਿਆਂ ਦੀ ਜਾਨ ਬਚਾਈ ਗਈ ਹੈ | ਡਾ. ਮਿਮਪਾਲ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ | (ਏਜੰਸੀ)