
5 ਹਵਾਲਾਤੀਆਂ, 1 ਕੈਦੀ ਅਤੇ ਕੁੱਝ ਅਣਪਛਾਤਿਆਂ 'ਤੇ ਥਾਣਾ ਸਿਟੀ ਫਰੀਦਕੋਟ 'ਚ ਮੁਕੱਦਮਾ ਦਰਜ
ਫ਼ਰੀਦਕੋਟ: ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਇੱਕ ਵਾਰ ਫਿਰ 15 ਮੋਬਾਇਲ ਬਰਾਮਦ ਹੋਏ ਹਨ। ਮੋਬਾਇਲ ਦੇ ਨਾਲ-ਨਾਲ ਸਿਮ, ਚਾਰਜਰ ਅਤੇ ਜ਼ਰਦੇ ਦੀਆਂ ਪੁੜੀਆਂ ਵੀ ਬਰਾਮਦ ਹੋਈਆਂ ਹਨ। ਜੇਲ੍ਹ ਪ੍ਰਸ਼ਾਸਨ ਦੇ ਤਲਾਸ਼ੀ ਅਭਿਆਨ ਦੌਰਾਨ 5 ਹਵਾਲਾਤੀਆਂ ਅਤੇ 1 ਕੈਦੀ ਕੋਲੋਂ ਇਹ ਬਰਾਮਦਗੀ ਕੀਤੀ ਗਈ ਹੈ।
ਇਸ ਤੋਂ ਇਲਾਵਾ 9 ਮੋਬਾਇਲ ਫੋਨ ਅਤੇ ਹੋਰ ਸਾਮਾਨ ਲਾਵਾਰਿਸ ਹਾਲਤ ਵਿੱਚ ਬਰਾਮਦ ਕੀਤਾ ਗਿਆ ਹੈ। ਥਾਣਾ ਕੋਤਵਾਲੀ ‘ਚ 5 ਹਵਾਲਾਤੀਆਂ, 1 ਕੈਦੀ ਅਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।