
ਖੇਤ 'ਚ ਪਈ ਚਾਹ ਵਾਲੀ ਕੇਤਲੀ 'ਚੋਂ ਹੋਈ ਬਰਾਮਦਗੀ
ਅੰਮ੍ਰਿਤਸਰ: ਬੀ.ਐਸ. ਐਫ਼. ਦੇ ਅਧਿਕਾਰੀਆਂ ਨੇ ਨੇ ਅੰਮ੍ਰਿਤਸਰ ਦੇ ਭਰੋਪਾਲ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਬਾਰੇ ਬੀ.ਐਸ.ਐਫ. ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਭਰੋਪਾਲ ਵਿਚ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਦੱਸ ਦੇਈਏ ਕਿ ਇਹ ਬਰਾਮਦਗੀ ਖੇਤਾਂ ਵਿਚੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤਾ ਗਿਆ ਨਸ਼ੀਲਾ ਪਦਾਰਥ ਖੇਤ ਵਿਚ ਪਈ ਚਾਹ ਵਾਲੀ ਕੇਤਲੀ ਵਿਚੋਂ ਬਰਾਮਦ ਹੋਇਆ ਹੈ।