ਨਸ਼ੇ ਦੀ ਅਲਾਮਤ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ਼

By : KOMALJEET

Published : Mar 25, 2023, 12:01 pm IST
Updated : Mar 25, 2023, 12:01 pm IST
SHARE ARTICLE
Representational Image
Representational Image

ਪੁੱਤਰ ਦੀ ਮੌਤ ਨਾਲ ਸੋਗ 'ਚ ਡੁੱਬੇ ਮਾਪੇ 

ਕਲਾਨੌਰ  : ਕਲਾਨੌਰ ਬਟਾਲਾ ਮਾਰਗ ’ਤੇ ਪੈਂਦੇ ਪਿੰਡ ਮਸਤਕੋਟ ਵਿਖੇ ਨਸ਼ੇ ਦੀ ਅਲਾਮਤ ਕਾਰਨ ਘਰ ਦਾ ਇਕਲੌਤਾ ਚਿਰਾਗ ਬੁਝ ਗਿਆ ਜਿਸ ਕਾਰਨ ਬਜ਼ੁਰਗ ਮਾਂ-ਪਿਉ ਤੇ ਪਰਵਾਰਕ ਮੈਂਬਰ ਸੋਗ ’ਚ ਡੁੱਬੇ ਹੋਏ ਹਨ। 

ਦੁੱਖਾਂ ’ਚ ਡੁੱਬੇ ਪਰਵਾਰਕ ਜੀਆਂ ਨੇ ਦਸਿਆ ਕਿ ਦੋ ਬੇਟੀਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਘਰ ਕਈ ਸੁਖਣਾ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਜਸਵੀਰ ਸਿੰਘ ਨੇ ਜਨਮ ਲਿਆ ਸੀ, ਜਿਸ ਦੀ ਬੁਧਵਾਰ ਦੀ ਰਾਤ ਨਸ਼ੇ ਦੀ ਹਾਲਤ ’ਚ ਮੌਤ ਹੋ ਗਈ।

ਇਹ ਵੀ ਪੜ੍ਹੋ:  ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਸੁਣਵਾਈ 5 ਅਪ੍ਰੈਲ ਤੱਕ ਟਲੀ

ਉਨ੍ਹਾਂ ਦੱਸਿਆ ਕਿ ਜਸਵੀਰ ਦੀ ਮੌਤ ਦਾ ਪਤਾ ਉਨ੍ਹਾਂ ਨੂੰ ਵੀਰਵਾਰ ਉਸ ਸਮੇਂ ਲੱਗਾ ਜਦੋਂ ਉਸ ਦਾ ਪਿਤਾ ਅਪਣੇ ਪੁੱਤਰ ਨੂੰ ਰੋਟੀ ਦੇਣ ਆਇਆ ਹੋਇਆ ਸੀ। ਪਰਵਾਰਕ ਜੀਆਂ ਨੇ ਦਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਨਸ਼ੇ ਦੀ ਲਪੇਟ ’ਚ ਆ ਚੁੱਕਾ ਸੀ। 

ਜਿਸ ਕਾਰਨ ਜਿਥੇ ਉਨ੍ਹਾਂ ਦਾ ਆਰਥਕ ਨੁਕਸਾਨ ਹੋਇਆ ਉਥੇ ਉਨ੍ਹਾਂ ਦੇ ਬੁਢਾਪੇ ਦਾ ਆਸਰਾ ਸਦਾ ਲਈ ਖੋਹ ਗਿਆ। ਪਰਵਾਰਕ ਜੀਆਂ ਨੇ ਦਸਿਆ ਕਿ ਜਸਵੀਰ ਸਿੰਘ ਅਪਣੇ ਪਿੱਛੇ ਇਕ ਛੋਟਾ ਬੱਚਾ ਛੱਡ ਗਿਆ ਹੈ।

Tags: death, drug, punjab

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement