
Punjab News : ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ,ਮਰਿਆਦਾ ਦੀ ਉਲੰਘਣਾ ਕਰਨ ‘ਤੇ ਤਲਬ ਕਰਨ ਦੀ ਕੀਤੀ ਮੰਗ
Punjab News in Punjabi : ਖਨੌਰੀ ’ਤੇ ਲੱਗੇ ਮੋਰਚੇ ਨੂੰ ਚੁਕਾਉਣ ਬਾਰੇ ਚੰਡੀਗੜ੍ਹ ਤੋਂ ਕਿਸਾਨਾਂ ਦੀ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ । ਕਾਨਫ਼ਰੰਸ ’ਚ ਸਿੱਖ ਧਰਮ ਦੀ ਸਰਵਉਚ ਅਦਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਬੇਨਤੀ ਹੈ ਕਿ ਖਨੌਰੀ ਬਾਰਡਰ ਵਿਖੇ ਜੋ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਪਿੱਛਲੇ ਚਾਰ ਮਹੀਨਿਆਂ ਤੋਂ ਸ਼੍ਰੀ ਜਪੁਜੀ ਸਾਹਿਬ ਦੇ ਲਗਾਤਾਰ ਅਖੰਡ ਜਾਪ ਚੱਲ ਰਹੇ ਸਨ, ਵੱਡੇ ਆਕਾਰ ਦੀ ਜਪੁਜੀ ਸਾਹਿਬ ਦੀ ਪੋਥੀ ਸਾਹਿਬ ਜੀ ਤੋਂ ਕੀਤੇ ਜਾ ਰਹੇ ਸਨ। ਜਿਹਨਾਂ ਦਾ ਤਕਰੀਬਨ 48 ਘੰਟਿਆਂ ਤੋਂ ਬਾਅਦ ਭੋਗ ਪਾਕੇ ਫੇਰ ਜਾਪ ਆਰੰਭ ਕਰ ਦਿੱਤੇ ਜਾਂਦੇ ਸਨ।
ਇਹ ਜਾਪ ਗੁਰਮਤਿ ਮਰਿਆਦਾ ਅਨੁਸਾਰ ਇੱਕ ਪੱਕਾ ਸ਼ੈਡ ਬਣਾ ਕੇ ਉਸ ਦੇ ਥੱਲੇ ਟਰਾਲੀ ’ਚ ਸੁਸ਼ੋਭਿਤ ਪਾਲਕੀ ਸਾਹਿਬ ਵਿੱਚ ਕੀਤੇ ਜਾ ਰਹੇ ਸਨ, ਜਿਸ ਦਿਨ ਪੁਲਿਸ ਨੇ ਮੋਰਚੇ ਉੱਪਰ ਹਮਲਾ ਕਰ ਕਿਸਾਨਾਂ ਦੀ ਫੜੋ ਫੜੀ ਸ਼ੁਰੂ ਕੀਤੀ ਤਾਂ ਉਸ ਸਮੇਂ ਦਿਨ ਬੁੱਧਵਾਰ, 19 ਮਾਰਚ ਰਾਤ 8:30 ਵਜੇ ਦੇ ਕਰੀਬ ਬੀਬੀ ਦਲਜੀਤ ਕੌਰ, ਪਿੰਡ ਮੋਠ, ਜ਼ਿਲ੍ਹਾ ਹਿਸਾਰ (ਹਰਿਆਣਾ) ਪੋਥੀ ਸਾਹਿਬ ਤੋਂ ਪਾਠ ਕਰ ਰਹੇ ਸਨ, ਉਹਨਾਂ ਨੂੰ ਧੱਕੇ ਨਾਲ ਤਾਬਿਆ ਤੋਂ ਉਠਾਇਆ ਗਿਆ।
ਜਪੁਜੀ ਸਾਹਿਬ ਦੇ ਅਖੰਡ ਜਾਪ ਦੇ ਵੀਰਵਾਰ, 20 ਮਾਰਚ, ਸਵੇਰੇ 10 ਵਜੇ ਸੰਪੂਰਨ ਭੋਗ ਪਾਏ ਜਾਣੇ ਸਨ ਪਰ ਅੱਧ ਵਿਚਾਲੇ ਹੀ ਗੁਰਬਾਣੀ ਨੂੰ ਰੁਕਵਾ ਦਿੱਤਾ ਗਿਆ ਅਤੇ ਸੰਗਤਾਂ ਨੂੰ ਭੋਗ ਨਹੀਂ ਪਾਉਣ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੀ ਸ਼ੈਅ ਪ੍ਰਾਪਤ ਪੁਲਿਸ ਵੱਲੋਂ ਜਪੁਜੀ ਸਾਹਿਬ ਦੇ ਕੀਤੇ ਜਾ ਰਹੇ ਅਖੰਡ ਜਾਪ ਦੀ ਮਰਿਯਾਦਾ ਭੰਗ ਕੀਤੀ ਗਈ, ਪੁਲਿਸ ਪ੍ਰਸਾਸ਼ਨ ਦੀ ਇਸ ਕਾਰਵਾਈ ਨਾਲ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਸੋ ਆਪ ਜੀ ਨੂੰ ਬੇਨਤੀ ਕਰਦੇ ਹਾਂ ਜਿਨਾਂ ਦੇ ਹੁਕਮਾਂ ਨਾਲ ਇਹ ਸਭ ਕੀਤਾ ਗਿਆ ਹੈ ਉਹਨਾਂ ਦੇ ਖਿਲਾਫ਼ ਅਤੇ ਉਸ ਮੌਕੇ ਤੇ ਹਾਜ਼ਰ ਉਹਨਾਂ ਅਫਸਰਾਂ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਉੱਪਰ ਤਲਬ ਕੀਤਾ ਜਾਵੇ। ਕਿਉਂਕਿ ਉਹ ਅਫਸਰ ਸਿੱਖੀ ਸਰੂਪ ਚ ਸਨ ਅਤੇ ਉਹ ਮਰਿਯਾਦਾ ਬਾਰੇ ਚੰਗੀ ਤਰ੍ਹਾਂ ਜਾਣੂ ਸਨ। ਉਹਨਾਂ ਨੇ ਜਾਣਬੁੱਝ ਕੇ ਮਰਿਯਾਦਾ ਦਾ ਖੰਡਣ ਕੀਤਾ ਹੈ, ਉਹਨਾਂ ਨੂੰ ਆਪਣੀ ਕੀਤੀ ਗਲਤੀ ਦਾ ਕੋਈ ਪਛਚਾਤਾਪ ਨਹੀਂ ਹੈ ਆਪ ਜੀ ਉਹਨਾਂ ਨੂੰ ਜਲਦੀ ਤਲਬ ਕਰਕੇ ਉਹਨਾਂ ਨੂੰ ਸਿੱਖ਼ੀ ਸਿਧਾਂਤਾਂ ਅਨੁਸਾਰ ਤਨਖ਼ਾਹ ਲਗਾਉ ਅਤੇ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇ।
ਇਸ ਸਬੰਧੀ ਪਾਠੀ ਦਲਜੀਤ ਕੌਰ ਨੇ ਕਿਹਾ ਕਿ ਮੈਂ ਪਲਿਸ ਅਫਸਰ ਅੱਗੇ ਅਪੀਲ ਕੀਤੀ ਸੀ ਮਰਿਆਦਾ ਮੁਤਾਬਿਕ ਜਾਪ ਜਾਰੀ ਰੱਖਿਆ ਜਾਵੇ, ਪਰ ਮੈਨੂੰ ਪਾਠ ਕਰਦੀ ਨੂੰ ਵਿੱਚ ਵਿਚਾਲੇ ਹੀ ਉਠਾ ਦਿੱਤਾ ਗਿਆ। ਚਾਰ ਮਹੀਨੇ ਤੋਂ ਲਗਾਤਾਰ ਆਖੰਡ ਪਾਠ ਜਾਪ ਚੱਲ ਰਹੇ ਸੀ। ਪਰ ਪਾਠ ਰੁਕਵਾ ਕੇ ਬੇਅਦਬੀ ਕੀਤੀ ਗਈ। ਖਨੌਰੀ ਮੋਰਚੇ ਉੱਤੇ ਸੜਕ ਦੇ ਇੱਕ ਪਾਸੇ ਟਰਾਲੀ ਵਿੱਚ ਪਾਲਕੀ ਬਣਾ ਕੇ ਆਖੰਡ ਪਾਠ ਦਾ ਜਾਪ ਚੱਲ ਰਿਹਾ ਸੀ, ਇਸ ਦੌਰਾਨ 19 ਮਾਰਚ ਜਾਪ ਕਰ ਰੁਕਵਾਇਆ ਗਿਆ। ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਹੈ। ਸ੍ਰੀ ਅਕਾਲ ਤਖਤ ਤੋਂ ਅਪੀਲ ਕਰਦੇ ਹਾਂ ਇਹਨਾਂ ਨੂੰ ਮਰਿਆਦਾ ਦੀ ਉਲੰਘਣਾ ਕਰਨ ‘ਤੇ ਤਲਬ ਕੀਤਾ ਜਾਵੇ
(For more news apart from Police violates the decorum of continuous chanting of Shri Japji Sahib at Khanauri border News in Punjabi, stay tuned to Rozana Spokesman)