Samarala News : ਅਣਪਛਾਤੇ ਚੋਰਾਂ ਦੇ ਹੌਂਸਲੇ ਬੁਲੰਦ, ਹਫਤੇ 'ਚ ਤਿੰਨ ਮੋਟਰਸਾਈਕਲ, ਇਕ ਕਾਰ ਚੋਰੀ

By : BALJINDERK

Published : Mar 25, 2025, 12:29 pm IST
Updated : Mar 25, 2025, 12:29 pm IST
SHARE ARTICLE
ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ
ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ

Samarala News : ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ,ਪੁਲਿਸ ਚਜਾਂਚ ਵਿਚ ਜੁਟੀ

Samarala News in Punjabi: ਸ਼ਹਿਰ ’ਚ ਮੋਟਰਸਾਈਕਲ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਨੇ ਆਤੰਕ ਮਚਾਇਆ ਹੋਇਆ ਹੈ। ਇਕ ਹਫ਼ਤੇ 'ਚ ਸਮਰਾਲਾ ਇਲਾਕੇ ’ਚ ਤਿੰਨ ਮੋਟਰਸਾਈਕਲ ਅਤੇ ਇਕ ਕਾਰ ਚੋਰੀ ਹੋ ਚੁੱਕੀ ਹੈ ਅਤੇ ਅਜੇ ਤੱਕ ਸਮਰਾਲਾ ਪੁਲਿਸ ਦੇ ਹੱਥ ਬਰਾਮਦਗੀ ਨੂੰ ਲ਼ੈ ਕੇ ਖਾਲੀ ਹਨ। ਜਿਸ ਕਾਰਨ ਸਮਰਾਲਾ ਸ਼ਹਿਰ ਅਤੇ ਆਲੇ ਦੁਆਲੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਅਣਪਛਾਤੇ ਲੁਟੇਰਿਆਂ ਦੇ ਹੌਸਲੇ ਇਨੇ ਬੁਲੰਦ ਹਨ ਕਿ ਉਹਨਾਂ ਵੱਲੋਂ ਸਮਰਾਲਾ ਦੇ ਮੇਨ ਚੌਂਕ ’ਚ  ਟ੍ਰੈਫ਼ਿਕ ਪੁਲਿਸ ਦੇ ਦਫ਼ਤਰ ਤੋਂ ਸਿਰਫ਼ 50 ਗਜ਼ ਦੀ ਦੂਰੀ ਤੋਂ ਇੱਕ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਇਸ ਤੋਂ ਇਹ ਜਾਪਦਾ ਹੈ ਕਿ ਚੋਰ ਸਮਰਾਲਾ ਪੁਲਿਸ ਨੂੰ ਟਿੱਚ ਜਾਣ ਦੇ ਨਜ਼ਰ ਆਉਂਦੇ ਹਨ ਅਤੇ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਵਿੱਚ ਸਫ਼ਲ ਹੋ ਜਾਂਦੇ ਹਨ।

ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਦੋ ਸਕੇ ਭਰਾ ਪਿੰਡ ਬਾਲਿਓ 'ਚ ਰਹਿੰਦੇ ਹਾਂ ਸਾਡੇ ਘਰ ਦੇ ਬਾਹਰ ਤੋਂ ਸਾਡੇ ਦੋਵੇਂ ਭਰਾਵਾਂ ਦੇ ਮੋਟਰਸਾਈਕਲ  ਅਣਪਛਾਤੇ ਚੋਰਾਂ ਨੇ 21 ਤਰੀਕ ਨੂੰ ਚੋਰੀ ਕਰ ਲੈ ਗਏ। ਅਸੀਂ ਦੋਨੇ ਭਰਾ ਛੋਟੀ ਮੋਟੀ ਨੌਕਰੀ ਕਰਦੇ ਹਨ ਅਤੇ ਘਰ ਦੇ ਹਾਲਾਤ ਵੀ ਵਾਲੇ ਚੰਗੇ ਨਹੀਂ ਹਨ।ਸਾਡੇ ਦੋਨਾਂ ਕੋਲੋਂ ਇਹੀ ਸਾਧਨ ਸੀ ਜਿਸ ’ਤੇ ਉਹ ਆਪਣੇ ਕੰਮਾਂ ’ਤੇ ਜਾਂਦੇ ਸਨ। ਪੀੜਤ ਭਰਾਵਾਂ ਨੇ ਦੱਸਿਆ ਕਿ ਹੁਣ ਤੱਕ ਇੱਕ ਮੋਟਰਸਾਈਕਲ ਨੂੰ ਲਿਆਂਦੇ ਹੋਏ ਸਾਲ ਹੀ ਹੋਇਆ ਸੀ ਜਿਸ ਦੀਆਂ ਹਾਲੇ ਕਿਸ਼ਤਾਂ ਵੀ ਰਹਿੰਦੀਆਂ ਹਨ ਅਤੇ ਮੋਟਰਸਾਈਕਲ ਚੋਰੀ ਹੋ ਗਿਆ।

ਪੀੜਤ ਭਰਾਵਾਂ ਨੇ ਦੱਸਿਆ ਕਿ ਘਰ ਅੰਦਰ ਮੋਟਰਸਾਈਕਲ ਖੜੇ ਕਰਨ ਦੀ ਜਗ੍ਹਾ ਤੱਕ ਨਹੀਂ ਹੈ ਇਸ ਲਈ ਅਸੀਂ ਮੋਟਰਸਾਇਕਲ ਬਾਹਰ ਖੜਾਉਂਦੇ ਹਾਂ। ਪੀੜਤਾਂ ਭਰਾਵਾਂ ਵਲੋਂ ਸਮਰਾਲਾ ਪੁਲਿਸ ਨੂੰ ਲਿਖ਼ਤ ਸ਼ਿਕਾਇਤ ਤਾਂ ਦਿੱਤੀ ਗਈ ਪਰ ਹੈਰਾਨੀਜਨਕ ਹੈ ਕਿ ਕੋਈ ਪੁਲਿਸ ਕਰਮਚਾਰੀ ਹਾਲੇ ਤੱਕ ਤਫ਼ਤੀਸ਼ ਕਰਨ ਨਹੀਂ ਗਿਆ। ਪੀੜਤ ਭਰਾਵਾਂ ਨੇ ਕਿਹਾ ਕਿ ਸਮਰਾਲਾ ਪੁਲਿਸ ਵੱਲੋਂ ਕਿਹਾ ਗਿਆ ਕਿ ਜਾ ਕੇ ਤੁਸੀਂ ਆਪ ਜਾ ਕੇ ਸੀਸੀਟੀਵੀ ਦੇਖੋ।

ਸਮਰਾਲਾ ਦੀ ਕਮਲ ਕਲੋਨੀ ਵਾਸੀ ਕਰਨਜੋਤ ਨੇ ਦੱਸਿਆ ਕਿ ਉਸ ਦੀ ਮਾਰੂਤੀ ਜੈਨ ਕਾਰ 20 ਮਾਰਚ ਨੂੰ ਸਿਖ਼ਰ ਦੁਪਹਿਰੇ ਇਕ ਵਜੇ ਉਸ ਦੇ ਘਰ ਤੋਂ ਬਾਹਰ ਚੋਰੀ ਹੋ ਗਈ ਜਿਸ ਦੀ ਉਹਨੇ ਸਮਰਾਲਾ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਅਤੇ ਕਰਨਜੋਤ ਕਿਹਾ ਗਿਆ ਅਸੀਂ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੇ ਗਏ ਜਿਸ ਵਿੱਚ ਇਹ ਨਜ਼ਰ ਆਇਆ ਕਿ ਤਿੰਨ ਅਣਪਛਾਤੇ ਚੋਰ ਮੂੰਹ ਤੇ ਕੱਪੜਾ ਬੰਨ ਕੇ ਉਸ ਦੀ ਕਾਰ ਨੂੰ ਚੋਰੀ ਕਰਕੇ ਲੈ ਗਏ। ਮੈਂ ਪੁਲਿਸ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਚੋਰਾਂ ਨੂੰ ਲੱਭ ਕੇ ਮੇਰੀ ਕਾਰ ਬਰਾਮਦ ਕੀਤੀ ਜਾਵੇ ਜੋ ਕਿ ਮੇਰੇ ਪਿਤਾ ਨੇ ਬੜੀ ਮਿਹਨਤ ਨਾਲ ਕਾਰ ਨੂੰ ਫੈਮਿਲੀ ਵਾਸਤੇ ਲਿੱਤਾ ਸੀ।

ਇਸ ਸਬੰਧ ’ਚ ਸਮਰਾਲਾ ਪੁਲਿਸ ਦੇ ਐਸਐਚਓ ਪਵਿੱਤਰ ਸਿੰਘ ਨੇ ਕਿਹਾ ਕਿ ਜਲਦ ਹੀ ਮੁਕਦਮਾ ਦਰਜ ਕਰ, ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

1

ਜ਼ਿਕਰਯੋਗ ਹੈ ਕਿ ਜਿਨਾਂ ਤਿੰਨ ਨੌਜਵਾਨਾਂ ਦੇ  ਮੋਟਰਸਾਈਕਲ ਚੋਰੀ ਹੋਏ ਹਨ ਇਹ ਤਿੰਨੋਂ ਪੀੜਤ ਕਰੀਬ 10 ਹਜ਼ਾਰ ਰੁਪਏ ਤਨਖ਼ਾਹ ’ਤੇ ਕੰਮ ਕਰਦੇ ਹਨ ਅਤੇ ਇਹਨਾਂ ਪੀੜਤਾਂ ਦਾ ਕੰਮ ਤੇ ਜਾਣ ਦਾ ਸਾਧਨ ਵੀ ਚੋਰੀ ਹੋਏ ਮੋਟਰਸਾਈਕਲ ਹੀ ਸਨ। ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ’ਚ ਇਹ ਤਿੰਨੋਂ ਪੀੜਤ ਨੌਜਵਾਨਾਂ ਦਾ ਕੰਮ ’ਤੇ ਜਾਣਾ ਵੀ ਔਖਾ ਹੋ ਗਿਆ ਹੈ। ਕਿਉਂਕਿ ਪੀੜਤ ਨੌਜਵਾਨ ਨੇ ਦੱਸਿਆ ਕਿ ਸਵੇਰੇ ਜਾਣ ਲਈ ਤਾਂ ਬਸ ਜਾ ਕੋਈ ਹੋਰ ਸਾਧਨ ਮਿਲ ਜਾਂਦਾ ਹੈ ਪਰ ਰਾਤ ਨੂੰ ਘਰ ਆਉਣ ਵੇਲੇ ਦਿੱਕਤ ਹੁੰਦੀ ਹੈ।

(For more news apart from  Unidentified thieves are on the rise in the city, three motorcycles and one car stolen in a week News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement