ਬਾਬਾ ਬੁੱਧ ਸਿੰਘ ਢਾਹਾਂ ਦਾ ਅੰਤਮ ਸਸਕਾਰ ਧਾਰਮਕ ਰੀਤੀ ਰਿਵਾਜਾਂ ਅਨੁਸਾਰ ਹੋਇਆ
Published : Apr 25, 2018, 2:16 am IST
Updated : Apr 25, 2018, 2:16 am IST
SHARE ARTICLE
Baba Buddh Singh Dhan's funeral
Baba Buddh Singh Dhan's funeral

ਪਿਤਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਬਰਜਿੰਦਰ ਸਿੰਘ ਢਾਹਾਂ ਨੇ ਦਿਖਾਈ

ਕੌਮਾਂਤਰੀ ਪ੍ਰਸਿੱਧੀ ਵਾਲੀ ਸਮਾਜ ਸੇਵਕ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਅਤੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਨਵਾਂਗਰਾਂ ਕੁੱਲਪੁਰ ਦੇ ਮੌਜੂਦਾ ਮੁਖੀ ਬਾਬਾ ਬੁੱਧ ਸਿੰਘ ਢਾਹਾਂ ਦਾ ਅੱਜ ਪੂਰੇ ਧਾਰਮਕ ਰੀਤੀ ਰਿਵਾਜਾਂ ਅਨੁਸਾਰ ਬੇਹੱਦ ਗਮਹੀਨ ਮਾਹੌਲ ਵਿਚ ਉਨ੍ਹਾਂ ਜੱਦੀ ਪਿੰਡ ਢਾਹਾਂ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ ਹੈ। ਇਸ ਮੌਕੇ ਚਿਤਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਬਰਜਿੰਦਰ ਸਿੰਘ ਢਾਹਾਂ ਨੇ ਦਿਖਾਈ। ਇਸ ਤੋਂ ਪਹਿਲਾਂ ਅੱਜ ਸਵੇਰੇ ਨਵਾਂਗਰਾਂ ਕੁਲਪੁਰ ਵਿਖੇ ਬਾਬਾ ਜੀ ਦੇ ਸੰਗਤਾਂ ਵਲੋਂ ਅੰਤਮ ਦਰਸ਼ਨ ਕੀਤੇ ਗਏ। ਇਸ ਉਪਰੰਤ ਬਾਬਾ ਜੀ ਦੀ ਅੰਤਮ ਯਾਤਰਾ ਜੱਦੀ ਪਿੰਡ ਢਾਹਾਂ ਲਈ ਆਰੰਭ ਹੋਈ ਅਤੇ ਜੋ ਗੜ੍ਹਸ਼ੰਕਰ, ਨੌਰਾ, ਬੰਗਾ ਹੁੰਦੀ ਹੋਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜੀ। 
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਬਾ ਜੀ ਦੀ ਅੰਤਮ ਯਾਤਰਾ ਪੁੱਜਣ ਮੌਕੇ ਫੁੱਲਾਂ ਦੀ ਵਰਖਾ ਵਿਚ ਬਾਬਾ ਬੁੱਧ ਸਿੰਘ ਦੇ ਅੰਤਮ ਦਰਸ਼ਨ ਬੰਗਾ ਇਲਾਕੇ ਦੀਆਂ ਸੰਗਤਾਂ ਵਲੋਂ ਕੀਤੇ ਗਏ। ਇਥੇ ਬਾਬਾ ਬੁੱਧ ਸਿੰਘ ਦੀ ਮ੍ਰਿਤਕ ਦੇਹ 'ਤੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫ਼ਾਈਨਾਂਸ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਇਕਬਾਲ ਸਿੰਘ ਸਾਬਕਾ ਰਾਜਪਾਲ ਪਾਂਡੀਚਰੀ, ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਿੰਦਰਪਾਲ ਸਿੰਘ ਥੰਮਣਵਾਲ ਸਰਪ੍ਰਸਤ, ਡਾ.Ð ਸੁਖਵਿੰਦਰ ਕਮਾਰ ਸੁੱਖੀ ਐਮ ਐਲ ਏ ਬੰਗਾ, ਬੀਬੀ ਬਲਵਿੰਦਰ ਕੌਰ ਕਲਸੀ ਮੈਂਬਰ ਟਰੱਸਟ ਵਲੋਂ ਫੁੱਲ ਮਲਾਵਾਂ ਅਰਪਣ ਕੀਤੀਆਂ ਗਈਆਂ। ਉਪਰੰਤ ਉਨ੍ਹਾਂ ਦੀ ਮ੍ਰਿਤਕ ਪਿੰਡ ਢਾਹਾਂ ਦੇ ਸ਼ਮਸ਼ਾਨਘਾਟ ਵਿਖੇ ਲਿਜਾਈ ਗਈ।

Baba Buddh Singh Dhan's funeralBaba Buddh Singh Dhan's funeral

ਇਸ ਮੌਕੇ ਚਿਤਾ ਨੂੰ ਅਗਨੀ ਬਾਬਾ ਜੀ ਬੇਟੇ ਬਰਜਿੰਦਰ ਸਿੰਘ ਢਾਹਾਂ ਨੇ ਦਿਖਾਈ। ਅੰਤਮ ਸਸਕਾਰ ਮੌਕੇ ਇਕਬਾਲ ਸਿੰਘ ਸਾਬਕਾ ਰਾਜਪਾਲ ਪਾਂਡੀਚਿਰੀ, ਬਰਜਿੰਦਰ ਸਿੰਘ ਢਾਹਾਂ (ਸਪੁੱਤਰ ਬਾਬਾ ਬੁੱਧ ਸਿੰਘ ਢਾਹਾਂ) , ਬੀਬੀ ਹਰਿੰਦਰ ਕੌਰ, ਬੀਬੀ ਕੁਲਜਿੰਦਰ ਕੌਰ, ਬੀਬੀ ਮਨਜੀਤ ਕੌਰ ਥਾਂਦੀ (ਸਪੁੱਤਰੀਆਂ ਬਾਬਾ ਜੀ), ਅਜੀਤ ਸਿੰਘ ਥਾਂਦੀ (ਜਵਾਈ ਬਾਬਾ ਬੁੱਧ ਸਿੰਘ ਢਾਹਾਂ), ਜਥੇਦਾਰ ਕੁਲਵਿੰਦਰ ਸਿੰਘ ਢਾਹਾਂ, ਜਥੇਦਾਰ ਸੁਖਦੇਵ ਸਿੰਘ ਭੌਰ, ਡਾÐ ਐਸ ਪੀ ਸਿੰਘ ਉਬਰਾਏ ਸਰਬੱਤ ਦਾ ਭਲਾ ਟਰੱਸਟ, ਹਰਦੇਵ ਸਿੰਘ ਕਾਹਮਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਸੁਰਿੰਦਰਪਾਲ ਸਿੰਘ ਥੰਮਣਵਾਲ ਸਰਪ੍ਰਸਤ, ਬੀਬੀ ਬਲਵਿੰਦਰ ਕੌਰ ਕਲਸੀ ਟਰੱਸਟ ਮੈਂਬਰ, ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਚੌਧਰੀ ਨੰਦ ਲਾਲ ਸਾਬਕਾ ਮੰਤਰੀ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਬੀਬੀ ਸ਼ੁਸ਼ੀਲ ਕੌਰ, ਰਘਬੀਰ ਸਿੰਘ, ਮਾਸਟਰ ਬਲਬੀਰ ਸਿੰਘ ਬੈਂਸ, ਡਾÐ ਐਮ ਐਸ ਬਾਠ, ਦੀਪਕ ਬਾਲੀ, ਜਥੇਦਾਰ ਇੰਦਰਜੀਤ ਸਿੰਘ ਨਿਸ਼ਕਾਮ ਸੇਵਕ ਜਥਾ, ਜਗਜੀਤ ਸਿੰਘ ਸੋਢੀ, ਜਥੇਦਾਰ ਜਰਨੈਲ ਸਿੰਘ ਵਾਹਿਦ, ਬੀਬੀ ਵਰਿੰਦਰ ਕੌਰ ਥਾਂਦੀ ਭਾਜਪਾ ਆਗੂ, ਸੰਜੀਵ ਭਰਦਵਾਜ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਜਥੇਦਾਰ ਬੁੱਧ ਸਿੰਘ ਬਲਾਕੀਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸਮੂਹ ਸਾਧ ਸੰਗਤਾਂ, ਧਾਰਮਕ, ਸਿਆਸੀ, ਸਮਾਜਕ ਜਥੇਬੰਦੀਆਂ ਦੇ ਅਹੁਦੇਦਾਰਾਂ ਤੋਂ ਢਾਹਾਂ ਟਰੱਸਟ ਅਧੀਨ ਚਲਦੇ ਵੱਖ-ਵੱਖ ਅਦਾਰਿਆਂ ਦੇ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement