
ਕਠੁਆ 'ਚ 8 ਸਾਲ ਦੀ ਬੱਚੀ ਦੇ ਨਾਲ ਹੋਏ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ...
ਕਠੁਆ 'ਚ 8 ਸਾਲ ਦੀ ਬੱਚੀ ਦੇ ਨਾਲ ਹੋਏ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸ਼ਹਿਰਾਂ ਦੇ ਨਾਲ-ਨਾਲ ਹੁਣ ਪਿੰਡ ਵਿਚ ਵੀ ਬੱਚੀ ਨੂੰ ਇੰਸਾਫ ਦਵਾਉਣ ਲਈ ਲੋਕ ਸੜਕਾਂ ਉੱਤੇ ਉੱਤਰ ਆਏ ਹਨ।
Kathua Rape Case
ਗੁਰਦਾਸਪੁਰ ਦੇ ਪਿੰਡ ਸਿੰਧਵਾਂ ਜਮੀਤਾ ਵਿਚ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੇ ਪਿੰਡ ਵਿਚ ਸ਼ਾਂਤੀ ਪੂਰਵਕ ਰੋਸ ਮਾਰਚ ਕਢਿਆ ਅਤੇ ਭਾਰਤ ਸਰਕਾਰ ਵਲੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਤੀ ਜਾਵੇ।
Kathua Rape Case
ਸਕੂਲ ਦੇ ਅਧਿਆਪਕਾਂ ਅਤੇ ਬੱਚੀਆਂ ਨੇ ਬੋਲਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੇ ਜੋ ਕਾਨੂੰਨ ਲਾਗੂ ਕੀਤਾ ਹੈ ਕਿ 12 ਸਾਲ ਦੀ ਘੱਟ ਉਮਰ ਦੀ ਬੱਚੀ ਨਾਲ ਜੇਕਰ ਕੋਈ ਬਲਾਤਕਾਰ ਕਰਦਾ ਹੈ ਤਾਂ ਉਸਨੂੰ ਮੌਤ ਦੀ ਸਜ਼ਾ ਦਿਤੀ ਜਾਵੇਗੀ।
Kathua Rape Case
ਸਰਕਾਰ ਦੇ ਇਸ ਫ਼ੈਸਲੇ ਤੋਂ ਅਸੀਂ ਕਾਫ਼ੀ ਖੁਸ਼ ਹਾਂ ਪਰ ਇਸ ਫ਼ੈਸਲੇ ਉੱਤੇ ਸਰਕਾਰ ਨੂੰ ਚਾਹੀਦਾ ਹੈ ਕਿ ਚਾਹੇ ਬਲਾਤਕਾਰ ਛੋਟੀ ਬੱਚੀ ਦੇ ਨਾਲ ਹੋਵੇ ਚਾਹੇ ਵੱਡੀ ਨਾਲ ਬਲਾਤਕਾਰ ਤਾਂ ਬਲਾਤਕਾਰ ਹੀ ਹੁੰਦਾ ਹੈ। ਅਜਿਹੇ ਵਿਚ ਸੱਭ ਲਈ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।