ਦੀਨਾਨਗਰ 'ਚ 9 ਏਕੜ ਨਾੜ ਅਤੇ 5 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
Published : Apr 25, 2018, 10:47 am IST
Updated : Apr 25, 2018, 10:47 am IST
SHARE ARTICLE
wheat fire
wheat fire

ਦੀਨਾਨਗਰ ਦੇ ਨਜ਼ਦੀਕੀ ਪਿੰਡ ਹਰੀਪੁਰ ਅਤੇ ਲੋਹਗੜ੍ਹ 'ਚ ਖੇਤ 'ਚ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ 5 ਏਕੜ ਕਣਕ...

ਦੀਨਾਨਗਰ ਦੇ ਨਜ਼ਦੀਕੀ ਪਿੰਡ ਹਰੀਪੁਰ ਅਤੇ ਲੋਹਗੜ੍ਹ 'ਚ ਖੇਤ 'ਚ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ 5 ਏਕੜ ਕਣਕ ਅਤੇ 9 ਏਕੜ ਨਾੜ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਜਦੋਂ ਕਿ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਵਲੋਂ ਅੱਗ ਤੇ ਕਾਬੂ ਪਾਇਆ ਪਰ ਅੱਗ ਕਾਬੂ 'ਚ ਨਹੀਂ ਹੋਈ। ਪਿੰਡ ਵਾਸੀਆਂ ਵਲੋਂ ਫ਼ਾਇਰ ਬਿਗ੍ਰੇਡ ਗੱਡੀ ਵਾਲਿਆਂ ਨੂੰ ਫੋਨ ਕੀਤਾ ਗਿਆ। ਜਿਸ wheat firewheat fireਤੋਂ ਬਾਅਦ ਫ਼ਾਇਰ ਬਿਗ੍ਰੇਡ ਦੀ ਗੱਡੀ ਮੌਕੇ 'ਤੇ ਪਹੁੰਚੀ। 

wheat firewheat fire

ਉਹਨਾਂ ਵਲੋਂ ਤੁਰੰਤ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਨਾਲ ਲਗਦੀਆਂ ਹੋਰ ਫ਼ਸਲਾਂ ਨੂੰ ਵੀ ਬਚਾਇਆ। ਇਸ ਸਬੰਧ ਵਿਚ ਪੀੜਤ ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੇਤਾਂ 'ਚ ਕੰਬਾਈਨ ਕਣਕ ਦੀ ਫ਼ਸਲ ਕੱਟ ਰਹੀ ਸੀ ਉਸ ਵਲੋਂ ਫ਼ਸਲ ਕੱਟਣ ਉਪਰੰਤ ਦੁਸਰੇ ਖੇਤ ਵੱਲ ਜਾ ਰਹੀ ਸੀ ਤਾਂ ਅਚਾਨਕ ਪਿੱਛੇ ਕਿਸੇ ਕਾਰਨ ਖੇਤ 'ਚ ਕਣਕ ਨੂੰ ਅੱਗ ਲਗ ਗਈ। ਖੇਤਾਂ 'ਚ ਖੜੀ ਪੱਕੀ ਕਣਕ ਦੀ ਫ਼ਸਲ ਨੂੰ ਅਪਣੀ ਲਪੇਟ 'ਚ  ਲੈ ਲਿਆ ਦੇਖਦੇ ਹੀ ਦੇਖਦੇ 5 ਕਿਲ੍ਹੇ ਕਣਕ ਅਤੇ 9 ਕਿਲੇ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ।

wheat firewheat fire

ਇਸ ਸਬੰਧ 'ਚ ਜਾਣਕਾਰੀ ਦਿੰਦੇ ਮੌਕੇ 'ਤੇ ਪਹੁੰਚੇ ਐਸਐਚਓ ਕੁਲਵਿੰਦਰ ਸਿੰਘ ਨੇ ਦਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤਾਂ ਕਿਸਾਨਾਂ ਦੇ ਕਹਿਣ ਅਨੁਸਾਰ ਉਹਨਾਂ ਦੀ ਕੁੱਝ ਕਿਲੇ ਕਣਕ ਅਤੇ ਨਾੜ ਦੀ ਫ਼ਸਲ ਅੱਗ ਲੱਗਣ ਨਾਲ ਸੜ ਗਈ ਹੈ। ਉਹਨਾਂ ਵਲੋਂ ਇਸ ਸਬੰਧ 'ਚ ਪਟਵਾਰੀ ਨੂੰ ਬੁਲਾਇਆ ਗਿਆ ਹੈ ਤੇ ਉਹਨਾ ਤੋਂ ਰਿਪੋਰਟ ਅਨੁਸਾਰ ਇਹਨਾਂ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 
 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement