
ਵੱਛੀ 50 ਤੋਂ 100 ਗ੍ਰਾਮ ਦਿੰਦੀ ਹੈ ਦੁੱਧ
ਫਿਰੋਜ਼ਪੁਰ - ਜੇ ਅਸੀਂ ਕਹੀਏ ਕਿ ਇੱਕ ਨਵਜੰਮੀ ਵੱਛੀ ਦੁੱਧ ਦੇਣ ਲੱਗ ਪਈ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੇਗਾ,, ਫਿਰੋਜ਼ਪੁਰ ਦੇ ਪਿੰਡ ਡੰਗਰ ਖੇੜਾ ਵਿਚ ਮਹਿਜ਼ 8-10 ਦਿਨ ਦੀ ਨਵਜੰਮੀ ਗਾਂ ਦੀ ਵੱਛੀ ਦੁੱਧ ਦੇਣ ਲੱਗ ਪਈ। ਵੱਛੀ ਦੇ ਮਾਲਕਾਂ ਮੁਤਾਬਕ ਇਹ 50 ਤੋਂ 100 ਗ੍ਰਾਮ ਦੁੱਧ ਦਿੰਦੀ ਹੈ। ਇਸ ਘਟਨਾ ਦੀ ਚਰਚਾ ਪਲਾਂ ਵਿਚ ਹੀ ਪੂਰੇ ਇਲਾਕੇ ’ਚ ਫੈਲ ਗਈ ਅਤੇ ਹਰ ਕੋਈ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਦੱਸ ਰਿਹਾ ਹੈ। ਪਿੰਡ ਡੰਗਰ ਖੇੜਾ ਦੇ ਰਹਿਣ ਵਾਲੇ ਦੀਵਾਨ ਚੰਦ ਮੁਤਾਬਕ ਨਵਜੰਮੀ ਵੱਛੀ ਦੇ ਥਣਾ ’ਚੋਂ ਜਨਮ ਤੋਂ ਬਾਅਦ ਹੀ ਦੁੱਧ ਨਿਕਲਣਾ ਸ਼ੁਰੂ ਹੋ ਗਿਆ।
Dangar Khera Village
ਇਸ ਬਾਰੇ ਜਦ ਪਸ਼ੂਆਂ ਦੇ ਵੈਟਨਰੀ ਡਾਇਰੈਕਟਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਆ ਕੇ ਦੇਖਿਆ। ਜਦ ਉਹਨਾਂ ਨੇ ਵੱਛੀ ਦੇ ਥਣਾ ’ਚੋਂ ਦੁੱਧ ਦੀ ਧਾਰ ਕੱਢ ਕੇ ਦੇਖਿਆ ਤਾਂ ਉਹਨਾਂ ਨੇ ਵੀ ਇਸ ਘਟਨਾ ਨੂੰ ਕੁਦਰਤ ਦਾ ਕ੍ਰਿਸ਼ਮਾ ਦੱਸਿਆ ਅਤੇ ਕਿਹਾ ਕਿ ਇਸ ਵਿਚ ਕੋਈ ਡਾਕਟਰੀ ਦਵਾਈਆਂ ਦੀ ਕਿਸੇ ਵੀ ਤਰਾਂ ਦੀ ਲੋੜ ਨਹੀਂ ਹੈ। ਕੁਦਰਤ ਦੇ ਰੰਗਾਂ ਨੂੰ ਸਿਰਫ਼ ਕੁਦਰਤ ਹੀ ਸਮਝ ਸਕਦੀ ਹੈ ਅਤੇ ਇਹ ਘਟਨਾ ਵੀ ਉਸੇ ਦੀ ਉਦਾਹਰਨ ਹੈ। ਦੇਖੋ ਵੀਡੀਓ..........