ਚੋਣਾਂ 'ਚ ਖੜ੍ਹੇ ਇਸ ਕਾਂਗਰਸੀ ਉਮੀਦਵਾਰ ਕੋਲ 16 ਲੱਖ ਦੀਆਂ ਘੜੀਆਂ
Published : Apr 25, 2019, 10:58 am IST
Updated : Apr 25, 2019, 11:52 am IST
SHARE ARTICLE
Kewal Singh Dhillon
Kewal Singh Dhillon

ਢਿੱਲੋਂ ਨੇ ਹਲਫ਼ਨਾਮੇ ‘ਚ ਦਿੱਤਾ ਆਪਣੀ ਪੂਰੀ ਜਾਇਦਾਦ ਦਾ ਬਿਓਰਾ

ਚੰਡੀਗੜ੍ਹ- ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ। ਢਿੱਲੋਂ ਨੇ ਹਲਫ਼ਨਾਮੇ ‘ਚ ਆਪਣੀ ਪੂਰੀ ਜਾਇਦਾਦ ਦਾ ਬਿਓਰਾ ਦਿੱਤਾ ਹੈ। ਬਿਓਰੇ ਮੁਤਾਬਕ ਕਾਂਗਰਸੀ ਆਗੂ ਕੋਲ ਕੁੱਲ 16 ਲੱਖ ਦੀਆਂ ਘੜੀਆਂ ਹਨ। ਇਸ ਤੋਂ ਇਲਾਵਾ ਕੇਵਲ ਢਿੱਲੋਂ 23 ਲੱਖ ਰੁਪਏ ਦੀ ਲੈਕਸਸ ਗੱਡੀ ਦੇ ਮਾਲਕ ਹਨ। ਉਨ੍ਹਾਂ ਕੋਲ 3.82 ਲੱਖ ਰੁਪਏ ਦੇ ਹੀਰੇ ਤੇ 62 ਲੱਖ ਰੁਪਏ ਦਾ ਸੋਨਾ ਹੈ। ਕੇਵਲ ਢਿੱਲੋਂ ਦੀ ਪਤਨੀ ਮਨਜੀਤ ਢਿੱਲੋਂ ਕੋਲ 4352 ਗਰਾਮ ਯਾਨੀ 1.40 ਕਰੋੜ ਰੁਪਏ ਦਾ ਸੋਨਾ ਹੈ ਤੇ 68.96 ਲੱਖ ਰੁਪਏ ਦੇ ਹੀਰੇ ਹਨ।

kewal DhillonKewal Dhillon

ਕੇਵਲ ਸਿੰਘ ਢਿੱਲੋਂ ਕੋਲ ਕਿਸੇ ਤਰ੍ਹਾਂ ਦੀ ਖੇਤੀਬਾੜੀ ਜ਼ਮੀਨ ਨਹੀਂ ਹੈ, ਪਰ ਉਹ 30 ਕਰੋੜ ਦੀ ਜਾਇਦਾਦ ਦੇ ਮਾਲਕ ਵੀ ਹਨ। ਹਾਲਾਂਕਿ ਜਾਇਦਾਦ ਦੇ ਮਾਮਲੇ ‘ਚ ਕੇਵਲ ਸਿੰਘ ਢਿੱਲੋਂ ਦੀ ਪਤਨੀ ਉਨ੍ਹਾਂ ਤੋਂ ਕਿਤੇ ਵੱਧ ਹਨ। ਚੰਡੀਗੜ੍ਹ, ਗੁੜਗਾਓਂ, ਦਿੱਲੀ ਤੇ ਸਪੇਨ ‘ਚ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਫਲੈਟ ਮੌਜੂਦ ਹਨ ਤੇ ਇਨ੍ਹਾਂ ਦੀ ਕੀਮਤ 50.46 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਢਿੱਲੋਂ ਦੀ ਪਤਨੀ ਮਨਜੀਤ ਢਿੱਲੋਂ ਚਾਰ ਏਕੜ ਜ਼ਮੀਨ ਦੀ ਮਾਲਕਣ ਹੈ।

kewal DhillonKewal Dhillon

ਇਸ ਜ਼ਮੀਨ ਦੀ ਕੁੱਲ ਕੀਮਤ 50 ਲੱਖ ਰੁਪਏ ਹੈ। ਇਸ ਤੋਂ ਇਲਾਵਾ 10 ਲੱਖ ਰੁਪਏ ਦਾ ਗਮਾਡਾ ਦਾ ਇੱਕ ਪਲਾਟ ਵੀ ਹੈ। ਜੇਕਰ ਖਾਤਿਆਂ ਦੀ ਗੱਲ ਕੀਤੀ ਜਾਵੇ ਤਾਂ ਬਿਓਰੇ ਮੁਤਾਬਕ ਢਿੱਲੋਂ ਦੇ 6 ਬੈਂਕ ਖਾਤੇ ਨੇ ਤੇ ਜਿਨ੍ਹਾਂ ‘ਚੋਂ ਪੰਜ ‘ਚ 2.82 ਹਜਾਰ ਤੇ ਇੱਕ ਖਾਤੇ ‘ਚ 20.27 ਲੱਖ ਰੁਪਏ ਹਨ। ਜੇ ਉਨ੍ਹਾਂ ਦੀ ਪਤਨੀ ਮਨਜੀਤ ਢਿੱਲੋਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵੀ ਪੰਜ ਬੈਂਕਾਂ ‘ਚ ਵੱਖ-ਵੱਖ ਖ਼ਾਤੇ ਹਨ, ਜਿਨ੍ਹਾਂ ਚੋਂ 4 ‘ਚ 93 ਲੱਖ 16 ਹਜ਼ਾਰ ‘ਤੇ ਇੱਕ ‘ਚ 10 ਕਰੋੜ 31 ਲੱਖ ਰੁਪਏ ਹਨ।  ਦੇਖੋ ਵੀਡੀਓ.............  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਚੱਕਾ ਕੀਤਾ ਜਾਮ, ਕੌਣ-ਕੌਣ ਹੋਇਆ ਪਰੇਸ਼ਾਨ ? ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਹੋਰ ਤਿੱਖਾ ਹੋਵੇਗਾ ਸੰਘਰਸ਼

18 Apr 2024 10:50 AM

“ਚੰਨੀ ਜੀ ਤਾਂ ਕਦੇ ਬੱਕਰੀਆਂ ਚੋਣ ਲੱਗ ਪੈਂਦੇ ਆਂ.. ਕਦੇ ਸੱਪ ਫੜਨ ਲੱਗ ਪੈਂਦੇ ਆਂ ਤੇ ਕਦੇ ਸੁਦਾਮਾ ਬਣ ਜਾਂਦੇ ਆਂ..”

18 Apr 2024 9:43 AM

Sidhu Mossewala ਦੀ Mother Charan Kaur ਦੇ ਕੀਤੇ Fake Signature, ਮਾਮਲਾ ਭਖਿਆ, ਪੁਲਿਸ ਨੇ ਵੱਡੀ ਕਾਰਵਾਈ....

18 Apr 2024 9:28 AM

Big Breaking: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਆਹ ਵੱਡੇ ਲੀਡਰ ਨੂੰ ਸੱਦ ਲਿਆ ਦਿੱਲੀ,ਚੰਡੀਗੜ੍ਹ ਬੈਠਕ ਬੇਸਿੱਟਾ,LIVE

17 Apr 2024 3:17 PM

'ਆਪ' ਦੀ ਸਿਆਸੀ ਰਾਜਧਾਨੀ 'ਚ ਕੌਣ ਕਿਸ 'ਤੇ ਭਾਰੀ ? ਸੰਗਰੂਰ ਤੋਂ ਮੌਜੂਦਾ ਸਾਂਸਦ ਮੁਕਾਬਲੇ ਮੰਤਰੀ ਕਾਂਗਰਸ ਨੇ ਸੁਖਪਾਲ..

17 Apr 2024 1:08 PM
Advertisement