ਕੋਰੋਨਾ ਨੂੰ  ਲੈ ਕੇ ਸੋਨੀਆ ਗੰਭੀਰ, ਰਾਏਬਰੇਲੀ ਨੂੰ  ਸੰਸਦ ਮੈਂਬਰ ਫ਼ੰਡ 'ਚੋਂ ਦਿਤੇ 1.17 ਕਰੋੜ ਰੁਪਏ
Published : Apr 25, 2021, 1:51 am IST
Updated : Apr 25, 2021, 1:51 am IST
SHARE ARTICLE
image
image

ਕੋਰੋਨਾ ਨੂੰ  ਲੈ ਕੇ ਸੋਨੀਆ ਗੰਭੀਰ, ਰਾਏਬਰੇਲੀ ਨੂੰ  ਸੰਸਦ ਮੈਂਬਰ ਫ਼ੰਡ 'ਚੋਂ ਦਿਤੇ 1.17 ਕਰੋੜ ਰੁਪਏ

ਨਵੀਂ ਦਿੱਲੀ, 24 ਅਪ੍ਰੈਲ :  ਰਾਏਬਰੇਲੀ ਜ਼ਿਲ੍ਹੇ 'ਚ ਵਧਦੇ ਕੋਰੋਨਾ ਸੰਕਟ ਨੂੰ  ਲੈ ਕੇ ਸੰਸਦ ਮੈਂਬਰ ਸੋਨੀਆ ਗਾਂਧੀ ਗੰਭੀਰ ਹੈ | ਆਪਣਿਆਂ ਦੀ ਮਦਦ ਅਤੇ ਇਲਾਜ ਲਈ ਉਨ੍ਹਾਂ ਨੇ ਅਪਣੇ ਸੰਸਦ ਮੈਂਬਰ ਫ਼ੰਡ 'ਚੋਂ ਇਕ ਕਰੋੜ 17 ਲੱਖ 77 ਹਜ਼ਾਰ ਰੁਪਏ ਦਿਤੇ ਹਨ | ਉਨ੍ਹਾਂ ਨੇ ਬਕਾਇਦਾ ਡੀ.ਐਮ. ਨੂੰ  ਚਿੱਠੀ ਲਿਖ ਕੇ ਅਪਣੇ ਸੰਸਦ ਮੈਂਬਰ ਫ਼ੰਡ 'ਚ ਉਪਲੱਬਧ ਪੂਰੀ ਰਾਸ਼ੀ ਕੋਰੋਨਾ ਸੁਰੱਖਿਆ 'ਚ ਖ਼ਰਚ ਕਰਨ ਲਈ ਕਿਹਾ ਹੈ |
ਸੋਨੀਆ ਨੇ ਕਿਹਾ ਕਿ ਸਾਨੂੰ ਅਪਣੇ ਜ਼ਿਲ੍ਹੇ ਦੀ ਜਨਤਾ ਦੀ ਕਾਫ਼ੀ ਚਿੰਤਾ ਹੈ | ਸਾਰੇ ਕੋਰੋਨਾ ਨੂੰ  ਲੈ ਕੇ ਚੌਕਸੀ ਵਰਤਣ | ਕਿਸੇ ਕਾਰਨ ਘਰੋਂ ਨਿਕਲੋ ਤਾਂ ਮਾਸਕ ਜ਼ਰੂਰ ਲਗਾਉ | ਨਾਲ ਹੀ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ ਸਮਾਜਕ ਦੂਰੀ ਦਾ ਪਾਲਣ ਕਰੋ | ਜ਼ਿਲ੍ਹੇ 'ਚ ਕੋਰੋਨਾ ਨਾਲ ਹਰ ਦਿਨ ਲੋਕ ਅਪਣੀ ਜਾਨ ਗੁਆ ਰਹੇ ਹਨ | ਨਾਲ ਹੀ ਲੋਕ ਪੀੜਤ ਹੋ ਰਹੇ ਹਨ | ਹਾਲਾਤ ਇਹ ਹਨ ਕਿ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ | ਆਕਸੀਜਨ ਦੀ ਕਿੱਲਤ ਬਣੀ ਹੋਈ ਹੈ | ਲੋਕਾਂ ਨੂੰ  ਹਸਪਤਾਲਾਂ 'ਚ ਦਾਖ਼ਲ ਹੋਣ ਦੀ ਸਹੂਲਤ ਨਹੀਂ | ਕੋਰੋਨਾ ਤੋਂ ਬਚਾਅ ਲਈ ਸੁਰੱਖਿਆ ਯੰਤਰ ਦੀ ਘਾਟ ਤਕ ਹੋ ਗਈ ਹੈ | ਅਜਿਹੇ 'ਚ ਜ਼ਿਲ੍ਹੇ ਦੀ 34 ਲੱਖ ਆਬਾਦੀ ਨੂੰ  ਕੋਰੋਨਾ ਤੋਂ ਬਚਾਉਣ ਲਈ ਸੋਨੀਆ ਨੇ ਅਪਣੇ ਫ਼ੰਡ ਤੋਂ ਪੈਸਾ ਖ਼ਰਚ ਕਰਨ ਦੀ ਸਿਫਾਰਿਸ਼ ਕੀਤੀ ਹੈ |     (ਏਜੰਸੀ)


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement