
ਪੰਜਾਬ ਸਰਕਾਰ ਨੇ ਸੂਬੇ 'ਚ ਲਾਕਡਾਊਨ ਲਾਉਣ ਤੋਂ ਇਨਕਾਰ ਕੀਤਾ ਹੈ।
ਚੰਡੀਗੜ੍ਹ: ਦੇਸ਼ ਹੀ ਨਹੀਂ ਸਗੋਂ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਪੰਜਾਬ 'ਚ ਸੱਤ ਜ਼ਿਲ੍ਹਿਆਂ ਵਿਚ ਕੋਰੇਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ 'ਚ ਮੋਹਾਲੀ ਸਭ ਤੋਂ ਅੱਗੇ ਹੈ। ਪੰਜਾਬ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 5,724 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਇਸ ਦੇ ਨਾਲ ਹੀ 92 ਮੌਤਾਂ ਨਵੀਆਂ ਮੌਤਾਂ ਹੋਈਆਂ ਹਨ। ਪੰਜਾਬ ਸਰਕਾਰ ਨੇ ਸੂਬੇ 'ਚ ਲਾਕਡਾਊਨ ਲਾਉਣ ਤੋਂ ਇਨਕਾਰ ਕੀਤਾ ਹੈ।
Coronavirus
ਦੱਸਣਯੋਗ ਹੈ ਕਿ ਪੰਜਾਬ 'ਚ 46,565 ਕੋਰੋਨਾ ਐਕਟਿਵ ਕੇਸ ਹਨ। ਇਨ੍ਹਾਂ 556 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 61 ਦੀ ਹਾਲਤ ਗੰਭੀਰ ਹੈ ਤੇ ਵੈਂਟੀਲੇਟਰ ਸਪੋਰਟ 'ਤੇ ਹਨ। ਪੰਜਾਬ 'ਚ ਕੋਰੋਨਾ ਨਾਲ ਹੁਣ ਤਕ 8,356 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ। ਹਾਲ ਹੀ 'ਚ ਸਿਹਤ ਵਿਭਾਗ ਦੇ ਸਰਵੇਖਣ ਚ ਇਹ ਖੁਲਾਸਾ ਹੋਇਆ ਕਿ ਸੂਬੇ ਦੇ ਕੁਝ ਅਜਿਹੇ ਜ਼ਿਲ੍ਹੇ ਹਨ ਜਿੱਥੇ ਇਨਫੈਕਸ਼ਨ ਦਰ ਕਾਫੀ ਜ਼ਿਆਦਾ ਹੈ।
corona
ਇਨ੍ਹਾਂ ਜ਼ਿਲ੍ਹਿਆਂ 'ਚ ਇਨਫੈਕਸ਼ਨ ਦਰ ਜ਼ਿਆਦਾ
ਵਿਭਾਗ ਨੇ ਇਨ੍ਹਾਂ ਚ ਮੋਹਾਲੀ, ਮੁਕਤਸਰ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ ਤੇ ਪਠਾਨਕੋਟ ਨੂੰ ਸ਼ਾਮਲ ਕੀਤਾ ਹੈ। ਹੋਰ 15 ਜ਼ਿਲ੍ਹਿਆਂ ਦੀ ਇਨਫੈਕਸ਼ਨ ਦਰ 10 ਫੀਸਦ ਤੋਂ ਵੀ ਘੱਟ ਮਿਲੀ ਹੈ। ਇਨ੍ਹਾਂ ਚ ਫਰੀਦਕੋਟ ਦੀ ਇਨਫੈਕਸ਼ਨ ਦਰ ਸਭ ਤੋਂ ਘੱਟ 3.59 ਫੀਸਦ ਹੈ।
corona