ਮੋਦੀ ਹਕੂਮਤ ਦੇ ਸਾਜ਼ਸ਼ੀ ਮਨਸੂਬਿਆਂ ਨੂੰ ਮਾਤ ਦੇਣ ਲਈ ਸੰਸਦ ਮਾਰਚ ਕਰਨਾ ਪਿਆ ਮੁਲਤਵੀ : ਉਗਰਾਹਾਂ
Published : Apr 25, 2021, 7:48 am IST
Updated : Apr 25, 2021, 7:48 am IST
SHARE ARTICLE
Joginder Singh Ugrahan
Joginder Singh Ugrahan

ਕਿਹਾ, ਇਸ ਸਮੇਂ ਸਾਡਾ ਧਿਆਨ ਦਿੱਲੀ ਮੋਰਚਿਆਂ ਦੀ ਰਾਖੀ ’ਤੇ ਕੇਂਦਰਤ

ਚੰਡੀਗੜ੍ਹ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਇਕ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦਸਿਆ ਕਿ ਸੰਸਦ ਵਲ ਮਾਰਚ ਮੁਲਤਵੀ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮੋਦੀ ਸਰਕਾਰ ਦਿੱਲੀ ਮੋਰਚਿਆਂ ’ਤੇ ਜਬਰ ਢਾਹੁਣ ਤੇ ਇਨ੍ਹਾਂ ਨੂੰ ਉਖੇੜਨ ਲਈ ਕੋਈ ਨਾ ਕੋਈ ਬਹਾਨਾ ਤਲਾਸ਼ ਰਹੀ ਹੈ। ਇਹ ਬਹਾਨਾ ਕੋਰੋਨਾ ਬਿਮਾਰੀ ਦੇ ਫੈਲਣ ਦਾ ਵੀ ਹੋ ਸਕਦਾ ਹੈ ਤੇ ਇਹ ਬਹਾਨਾ ਸਾਡੇ ਕਿਸੇ ਐਕਸ਼ਨ ਨੂੰ ਹਿੰਸਕ ਰੰਗਤ ਦੇਣ ਰਾਹੀਂ ਵੀ ਬਣਾਇਆ ਜਾ ਸਕਦਾ ਹੈ। 

Farmers ProtestFarmers Protest

ਲੋਕ ਦੋਖੀ ਸਾਜ਼ਸ਼ਾਂ ਰਚਣ ਦੀ ਵਿਸ਼ੇਸ਼ ਮੁਹਾਰਤ ਰੱਖਦੀ ਮੋਦੀ ਸਰਕਾਰ ਅਪਣੇ ਏਜੰਟਾਂ ਰਾਹੀਂ ਮਾਰਚ ਅੰਦਰ ਘੁਸਪੈਠ ਕਰ ਕੇ ਹਿੰਸਕ ਟਕਰਾਅ ਦਾ ਮਾਹੌਲ ਪੈਦਾ ਕਰ ਸਕਦੀ ਹੈ ਤੇ ਇਸ ਬਹਾਨੇ ਮੋਰਚਿਆਂ ’ਤੇ ਮੋੜਵਾਂ ਜਾਬਰ ਹੱਲਾ ਬੋਲ ਸਕਦੀ ਹੈ।

pm modipm modi

ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਿਸੇ ਵੀ ਅਜਿਹੀ ਕਿਸਮ ਦੇ ਐਕਸ਼ਨ ਤੋਂ ਪਰਹੇਜ ਕਰ ਰਹੇ ਹਨ ਜਿਸ ਵਿਚ ਭਾਜਪਾ ਦੇ ਹੱਥਾਂ ਵਿਚ ਖੇਡਣ ਵਾਲੀਆਂ ਸੰਘਰਸ਼ ਵਿਰੋਧੀ ਤਾਕਤਾਂ ਘੁਸਪੈਠ ਕਰ ਸਕਣ ਤੇ ਉਸ ਐਕਸ਼ਨ ਨੂੰ ਸਰਕਾਰ ਮਨ ਚਾਹੇ ਢੰਗ ਨਾਲ ਅਪਣੇ ਫਾਸ਼ੀ ਮਨਸੂਬਿਆਂ ਲਈ ਵਰਤ ਸਕੇ।
 

 

Farmer leader Joginder Singh UgrahanJoginder Singh Ugrahan

26 ਜਨਵਰੀ ਦੀਆਂ ਘਟਨਾਵਾਂ ਵੀ ਕੇਂਦਰੀ ਹਕੂਮਤ ਦੀ ਅਜਿਹੀ ਹੀ ਸਾਜ਼ਸ਼ ਸੀ ਤੇ ਅਜਿਹੀ ਸਾਜ਼ਸ਼ ਦੁਬਾਰਾ ਦੁਹਰਾਏ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਸਾਡਾ ਸਾਰਾ ਧਿਆਨ ਦਿੱਲੀ ਮੋਰਚਿਆਂ ਦੀ ਰਾਖੀ ’ਤੇ ਕੇਂਦਰਿਤ ਹੈ ਜਿਸ ਨੂੰ ਸਰਕਾਰ ਕੋਰੋਨਾ ਸੰਕਟ ਦੀ ਆੜ ਲੈ ਕੇ ਉਖੇੜਨਾ ਚਾਹੁੰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement