ਜ਼ੀਰੋ ਕੋਵਿਡ ਨੀਤੀ ਨੂੰ  ਲੈ ਕੇ 'ਪਾਗ਼ਲ' ਹੋਇਆ ਚੀਨ ਬੱਚਿਆਂ-ਜਾਨਵਰਾਂ ਨੂੰ  ਪਲਾਸਟਿਕ ਬੈਗਾਂ ਵਿਚ ਕੀਤਾ ਬੰਦ
Published : Apr 25, 2022, 6:28 am IST
Updated : Apr 25, 2022, 6:28 am IST
SHARE ARTICLE
image
image

ਜ਼ੀਰੋ ਕੋਵਿਡ ਨੀਤੀ ਨੂੰ  ਲੈ ਕੇ 'ਪਾਗ਼ਲ' ਹੋਇਆ ਚੀਨ ਬੱਚਿਆਂ-ਜਾਨਵਰਾਂ ਨੂੰ  ਪਲਾਸਟਿਕ ਬੈਗਾਂ ਵਿਚ ਕੀਤਾ ਬੰਦ

 

ਬੀਜਿੰਗ, 24 ਅਪ੍ਰੈਲ : ਚੀਨ ਦੇ ਸੱਭ ਤੋਂ ਵੱਡੇ ਸ਼ਹਿਰ ਸ਼ੰਘਾਈ 'ਚ ਕੋਰੋਨਾ ਕਾਰਨ 12 ਲੋਕਾਂ ਦੀ ਮੌਤ ਅਤੇ ਬੀਜਿੰਗ 'ਚ 10 ਸਕੂਲੀ ਵਿਦਿਆਰਥੀਆਂ ਦੇ ਲਾਗ ਨਾਲ ਚੀਨ ਜ਼ੀਰੋ ਕੋਵਿਡ ਨੀਤੀ ਨੂੰ  ਲੈ ਕੇ ਪਾਗ਼ਲਪਣ ਦੀ ਹੱਦ 'ਤੇ ਆ ਗਿਆ ਹੈ | ਜ਼ੀਰੋ ਕੋਵਿਡ ਨੀਤੀ 'ਤੇ ਚੀਨ ਦਾ ਪਾਗ਼ਲਪਣ ਇੰਨਾ ਵੱਧ ਗਿਆ ਹੈ ਕਿ ਚੀਨੀ ਸਰਕਾਰ ਨੇ ਬੱਚਿਆਂ ਅਤੇ ਜਾਨਵਰਾਂ 'ਤੇ ਅਤਿਆਚਾਰ ਸ਼ੁਰੂ ਕਰ ਦਿਤੇ ਹਨ | ਅਧਿਕਾਰੀਆਂ ਨੇ ਦਸਿਆ ਕਿ ਸ਼ੁਰੂਆਤੀ ਦੌਰ 'ਚ ਇਨਫ਼ੈਕਸ਼ਨ ਦੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ | ਬੀਜਿੰਗ ਦੇ ਅਧਿਕਾਰੀਆਂ ਨੇ ਕੋਵਿਡ-19 ਲਈ ਟੈਸਟ ਵਿਚ ਲਾਗ ਦੀ ਪੁਸ਼ਟੀ ਹੋਣ ਤੋਂ ਬਾਅਦ ਸਕੂਲ ਦੀਆਂ ਕਲਾਸਾਂ ਨੂੰ  ਇਕ ਹਫ਼ਤੇ ਲਈ ਮੁਅੱਤਲ ਕਰ ਦਿਤਾ |
'ਦਿ ਸਨ' ਦੀ ਇਕ ਖ਼ਬਰ ਮੁਤਾਬਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਉ 'ਚ ਛੋਟੇ ਬੱਚੇ ਪੀਪੀਈ ਸੂਟ ਪਾ ਕੇ ਸਕੂਲ ਜਾਂਦੇ ਨਜ਼ਰ ਆ ਰਹੇ ਹਨ | ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਉ ਸ਼ੰਘਾਈ ਦਾ ਹੈ | ਵੀਡੀਉ 'ਚ ਦੁਨੀਆਂ ਦੇ ਸਭ ਤੋਂ ਸਖ਼ਤ ਤਾਲਾਬੰਦੀ ਦੌਰਾਨ ਬੱਚਿਆਂ ਦੀ ਕਤਾਰ ਦੇਖੀ ਜਾ ਸਕਦੀ ਹੈ | ਛੋਟੇ ਬੱਚਿਆਂ ਨੇ ਸਿਰ ਤੋਂ ਪੈਰਾਂ ਤਕ ਪੀਪੀਈ ਕਿੱਟਾਂ ਪਾਈਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਬੈਗ ਹਨ | ਇਹ ਦਰਸਾਉਂਦਾ ਹੈ ਕਿ ਚੀਨ ਅਪਣੀ ਜ਼ੀਰੋ ਕੋਵਿਡ ਨੀਤੀ ਨੂੰ  ਲੈ ਕੇ ਕਿਸ ਹੱਦ ਤਕ ਸਖ਼ਤ ਹੈ |
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਕ ਹੋਰ ਵੀਡੀਉ 'ਚ ਕੱੁਝ ਪਾਲਤੂ ਜਾਨਵਰਾਂ ਨੂੰ  ਪਲਾਸਟਿਕ ਦੇ ਥੈਲਿਆਂ 'ਚ ਕੈਦ ਦੇਖਿਆ ਜਾ ਸਕਦਾ ਹੈ | ਇਸ ਵੀਡੀਉ ਨੂੰ  10 ਲੱਖ ਤੋਂ ਵੱਧ ਲੋਕ ਦੇਖ ਚੁਕੇ ਹਨ | ਵੀਡੀਉ 'ਚ ਕੁੱਤਿਆਂ ਅਤੇ ਬਿੱਲੀਆਂ ਨਾਲ ਭਰੇ ਬੈਗ ਫ਼ੁੱਟਪਾਥ 'ਤੇ ਪਏ ਦਿਖਾਈ ਦੇ ਰਹੇ ਹਨ | ਸ਼ਹਿਰ ਵਿਚ ਪੁਲਿਸ ਕਥਿਤ ਤੌਰ 'ਤੇ ਉਨ੍ਹਾਂ ਲੋਕਾਂ ਦੇ ਪਾਲਤੂ ਜਾਨਵਰਾਂ 'ਤੇ ਤਸ਼ੱਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ  ਮਾਰ ਰਹੀ ਹੈ ਜਿਨ੍ਹਾਂ ਦੇ ਕੋਰੋਨਾ 
ਸਕਾਰਾਤਮਕ ਟੈਸਟ ਦੀ ਪੁਸ਼ਟੀ ਹੋਈ ਹੈ | 

ਚੀਨ ਦੀ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ  ਵੀ ਸੰਕਰਮਣ ਦੇ ਚਾਰ ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੀ ਵੱਖਰੇ ਤੌਰ 'ਤੇ ਗਿਣਤੀ ਕੀਤੀ ਗਈ | ਸਨਿਚਰਵਾਰ ਨੂੰ  ਚੀਨ ਵਿਚ ਲਾਗ ਦੇ 24,326 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਸਥਾਨਕ ਲਾਗ ਦੇ ਹਨ | ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਅਜਿਹੇ ਹਨ, ਜਿਨ੍ਹਾਂ 'ਚ ਮਰੀਜ਼ਾਂ 'ਚ ਬੀਮਾਰੀ ਦੇ ਲੱਛਣ ਨਹੀਂ ਹੁੰਦੇ | ਜ਼ਿਆਦਾਤਰ ਮਾਮਲੇ ਸ਼ੰਘਾਈ ਦੇ ਹਨ | ਸਥਾਨਕ ਮੀਡੀਆ ਨੇ ਰਿਪੋਰਟ ਦਿਤੀ ਕਿ ਬੀਜਿੰਗ ਦੇ ਚਾਓਯਾਂਗ ਜ਼ਿਲ੍ਹੇ ਵਿਚ ਸਰਕਾਰ ਨੇ ਸਕੂਲ ਦੀਆਂ ਗਤੀਵਿਧੀਆਂ ਅਤੇ ਕਲਾਸਾਂ ਨੂੰ  ਮੁਅੱਤਲ ਕਰਨ ਦੇ ਹੁਕਮ ਦਿਤੇ ਹਨ | ਸਰਕਾਰ ਹੁਣ ਕੋਵਿਡ ਦੇ ਹੋਰ ਮਾਮਲਿਆਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਜਾਂਚ ਕਰ ਰਹੀ ਹੈ |
ਦੂਜੇ ਪਾਸੇ ਸ਼ੰਘਾਈ ਵਿਚ ਇਕ ਦਿਨ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 11 ਸੀ | ਇਹ ਅੰਕੜਾ ਭਾਵੇਂ ਛੋਟਾ ਲਗਦਾ ਹੈ ਪਰ ਦੇਸ਼ ਵਿਚ ਇਸ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ | ਕਰੀਬ ਪੰਜ ਹਫ਼ਤਿਆਂ ਤੋਂ ਚੱਲ ਰਹੀ ਤਾਲਾਬੰਦੀ ਹੁਣ ਹੋਰ ਸਖ਼ਤ ਹੋਣ ਜਾ ਰਹੀ ਹੈ | ਸ਼ੁਰੂ ਵਿਚ ਤਾਲਾਬੰਦੀ ਸਿਰਫ਼ ਕੱੁਝ ਖੇਤਰਾਂ ਵਿਚ ਲਗਾਈ ਗਈ ਸੀ, ਜੋ ਹੁਣ ਪੂਰੇ ਸ਼ਹਿਰ ਵਿੱਚ ਫੈਲ ਗਈ ਹੈ | ਸ਼ੁਰੂ ਵਿਚ ਕੱੁਝ ਢਿੱਲ ਦੇਣ ਤੋਂ ਬਾਅਦ ਕਰੋੜਾਂ ਲੋਕ ਸਖ਼ਤ ਨਿਯਮਾਂ ਤਹਿਤ ਘਰਾਂ ਵਿਚ ਕੈਦ ਹੋ ਗਏ | ਚੀਨ ਦੀ ਬਹੁਤ ਸਖ਼ਤ ਜ਼ੀਰੋ ਕੋਵਿਡ ਨੀਤੀ ਕਾਰਨ, ਲੋਕ ਭੁੱਖਮਰੀ ਨਾਲ ਜੂਝ ਰਹੇ ਹਨ, ਕੋਰੋਨਾ ਦੇ ਡਰ ਵਿਚ ਜੀ ਰਹੇ ਹਨ, ਖਿੜਕੀਆਂ ਅਤੇ ਬਾਲਕੋਨੀਆਂ ਵਿਚੋਂ ਚੀਕ ਰਹੇ ਹਨ | ਪੁਲਿਸ ਨਾਲ ਟਕਰਾਅ ਅਤੇ ਜੀਵਨ ਦੇ ਇਕ ਬਹੁਤ ਹੀ ਮਾਮੂਲੀ ਪੱਧਰ ਲਈ ਸੰਘਰਸ਼ ਕਰ ਰਹੇ ਹਨ |  (ਏਜੰਸੀ)
 

SHARE ARTICLE

ਏਜੰਸੀ

Advertisement

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM
Advertisement