
ਜਾਰੀ ਕੀਤਾ ਵਿਸ਼ੇਸ਼ ਟੋਲ ਫ੍ਰੀ ਨੰਬਰ 1800 180 2422
ਭੇਜੀ ਜਾ ਸਕਦੀ ਹੈ ਖਾਨ ਅਤੇ ਮਾਈਨਿੰਗ ਵਿਭਾਗ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ
ਚੰਡੀਗੜ੍ਹ : ਸੂਬੇ ਵਿਚੋਂ ਭ੍ਰਿਸ਼ਟਾਚਾਰ, ਨਸ਼ੇ ਅਤੇ ਮਾਈਨਿੰਗ ਵਾਲੇ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਹੀ ਮਾਨ ਸਰਕਾਰ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਇਕ ਵਿਸ਼ੇਸ਼ ਟੋਲ ਫ੍ਰੀ ਨੰਬਰ 1800 180 2422 ਜਾਰੀ ਕੀਤਾ ਹੈ।
Mining
ਵਿਭਾਗ ਦੇ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਵਿਅਕਤੀ ਨੂੰ ਵੀ ਖਾਨ ਅਤੇ ਮਾਈਨਿੰਗ ਵਿਭਾਗ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ ਹੈ ਤਾਂ ਉਕਤ ਨੰਬਰ ’ਤੇ ਸ਼ਿਕਾਇਤ ਭੇਜੀ ਸਕਦਾ ਹੈ।
Punjab Government
ਇਸ ਟੋਲ ਫ੍ਰੀ ਨੰਬਰ ਦਾ ਮਕਸਦ ਮਾਈਨਿੰਗ ਮਾਫ਼ੀਆ ਨੂੰ ਰੋਕਣਾ ਹੈ। ਪੰਜਾਬ ਸਰਕਾਰ ਨੇ ਆਈ. ਏ. ਐੱਸ. ਅਫ਼ਸਰ ਕ੍ਰਿਸ਼ਨ ਕੁਮਾਰ ਨੂੰ ਉਕਤ ਵਿਭਾਗ ਦੇ ਸਕੱਤਰ ਲਗਾਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਿਲਾਫ਼ ਪੰਜਾਬ ਸਰਕਾਰ ਨੰਬਰ ਜਾਰੀ ਕਰ ਚੁੱਕੀ ਹੈ।