ਪਿ੍ਯੰਕਾ ਗਾਂਧੀ ਕੋਲੋਂ 2 ਕਰੋੜ ਦੀਆਂ ਪੇਂਟਿੰਗ ਖ਼੍ਰੀਦਣ ਲਈ ਕੀਤਾ ਗਿਆ ਸੀ ਮਜਬੂਰ
Published : Apr 25, 2022, 6:25 am IST
Updated : Apr 25, 2022, 6:25 am IST
SHARE ARTICLE
image
image

ਪਿ੍ਯੰਕਾ ਗਾਂਧੀ ਕੋਲੋਂ 2 ਕਰੋੜ ਦੀਆਂ ਪੇਂਟਿੰਗ ਖ਼੍ਰੀਦਣ ਲਈ ਕੀਤਾ ਗਿਆ ਸੀ ਮਜਬੂਰ

 

ਪੇਂਟਿੰਗ ਤੋਂ ਮਿਲੇ ਪੈਸਿਆਂ ਤੋਂ ਨਿਊਯਾਰਕ 'ਚ ਸੋਨੀਆ ਗਾਂਧੀ ਦਾ ਕਰਵਾਇਆ ਸੀ ਇਲਾਜ

ਨਵੀਂ ਦਿੱਲੀ, 24 ਅਪ੍ਰੈਲ : ਯੈਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਹੈਰਾਨ ਕਰਨ ਵਾਲੇ ਪ੍ਰਗਟਾਵੇ ਕੀਤੇ ਹਨ | ਈਡੀ ਦੁਆਰਾ ਦਾਇਰ ਚਾਰਜਸ਼ੀਟ ਅਨੁਸਾਰ, ਰਾਣਾ ਕਪੂਰ ਨੇ ਦਾਅਵਾ ਕੀਤਾ ਕਿ ਉਸਨੂੰ ਕਾਂਗਰਸ ਨੇਤਾ ਪਿ੍ਯੰਕਾ ਵਾਡਰਾ ਤੋਂ ਐਮਐਫ਼ ਹੁਸੈਨ ਦੀ ਪੇਂਟਿੰਗ ਖ਼੍ਰੀਦਣ ਲਈ ਮਜਬੂਰ ਕੀਤਾ ਗਿਆ ਸੀ |
ਇਹ ਜਾਣਕਾਰੀ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ 'ਚ ਦਾਇਰ ਮਾਮਲੇ ਦੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਤੋਂ ਆਈ ਹੈ | ਇਸ 'ਚ ਰਾਣਾ ਕਪੂਰ ਨੇ ਦਸਿਆ ਕਿ ਮਰਹੂਮ ਕਾਂਗਰਸੀ ਆਗੂ ਮੁਰਲੀ ਦਿਓੜਾ (ਜੋ ਉਸ ਸਮੇਂ ਕੇਂਦਰੀ ਪਟਰੌਲੀਅਮ ਮੰਤਰੀ ਸਨ) ਨੇ ਕਿਹਾ ਸੀ ਕਿ ਜੇਕਰ ਉਹ ਪੇਂਟਿੰਗ ਖ਼੍ਰੀਦਣ ਤੋਂ ਇਨਕਾਰ ਕਰਦੇ ਹਨ ਤਾਂ ਗਾਂਧੀ ਪ੍ਰਵਾਰ ਨਾਲ ਉਨ੍ਹਾਂ ਦੇ ਰਿਸ਼ਤੇ ਖ਼ਰਾਬ ਹੋ ਸਕਦੇ ਹਨ | ਉਕਤ ਪੇਂਟਿੰਗ ਨੂੰ  2 ਕਰੋੜ ਰੁਪਏ 'ਚ ਖ਼੍ਰੀਦਣ ਲਈ ਮੁਰਲੀ ਦਿਓੜਾ ਨੇ ਕਈ ਫੋਨ ਕੀਤੇ ਸਨ | ਮੁਰਲੀ ਦਿਓੜਾ ਨੇ ਇਹ ਵੀ ਕਿਹਾ ਕਿ ਜੇਕਰ ਰਾਣਾ ਕਪੂਰ ਇਹ ਪੇਂਟਿੰਗ ਖ਼ਰੀਦ ਲੈਂਦੇ ਹਨ ਤਾਂ ਉਨ੍ਹਾਂ ਨੂੰ  ਪਦਮ ਭੂਸ਼ਣ ਪੁਰਸਕਾਰ ਮਿਲਣ ਦੀ ਸੰਭਾਵਨਾ ਹੈ | ਉਸ ਨੇ ਕਥਿਤ ਤੌਰ 'ਤੇ ਕਿਹਾ ਕਿ ਵਿਕਰੀ ਤੋਂ ਪ੍ਰਾਪਤ ਕਮਾਈ ਨਿਊਯਾਰਕ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਲਾਜ ਲਈ ਵਰਤੀ ਗਈ ਸੀ |
ਰਾਣਾ ਕਪੂਰ ਦਾ ਹਵਾਲਾ ਦਿੰਦੇ ਹੋਏ ਚਾਰਜਸ਼ੀਟ 'ਚ ਕਿਹਾ ਗਿਆ ਹੈ, 'ਮੁਰਲੀ ਦਿਓੜਾ ਨੇ ਪਿ੍ਯੰਕਾ ਗਾਂਧੀ ਵਾਡਰਾ ਤੋਂ ਪੇਂਟਿੰਗ ਖ਼੍ਰੀਦਣ ਲਈ ਕਈ ਮੋਬਾਈਲ ਨੰਬਰਾਂ ਤੋਂ ਮੈਨੂੰ ਕਈ ਕਾਲ ਤੇ ਮੈਸੇਜ ਵੀ ਕੀਤੇ ਸਨ | ਅਸਲ 'ਚ, ਮੈਂ ਇਸ ਸੌਦੇ ਲਈ ਤਿਆਰ ਨਹੀਂ ਸੀ ਤੇ ਕਾਂਗਰਸੀ ਨੇਤਾ ਦੀਆਂ ਕਾਲਾਂ/ਸੁਨੇਹਿਆਂ ਨੂੰ  ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ | ਅੰਤ 'ਚ ਮੈਨੂੰ ਇਹ ਸੌਦਾ ਅਪਣੀ ਤੇ ਅਪਣੇ ਪ੍ਰਵਾਰ ਦੀ ਇੱਛਾ ਦੇ ਵਿਰੁਧ ਕਰਨਾ ਪਿਆ, ਕਿਉਂਕਿ ਮੈਂ ਮੁਰਲੀ ਦਿਓੜਾ ਦੇ ਨਾਲ-ਨਾਲ ਗਾਂਧੀ ਪ੍ਰਵਾਰ ਨਾਲ ਕਿਸੇ ਕਿਸਮ ਦੀ ਦੁਸ਼ਮਣੀ ਨੂੰ  ਸੱਦਾ ਨਹੀਂ ਦੇਣਾ ਚਾਹੁੰਦਾ ਸੀ | ਕਾਂਗਰਸ ਨੇਤਾ ਅਹਿਮਦ ਪਟੇਲ ਨੇ ਵੀ ਪੇਂਟਿੰਗ ਮਾਮਲੇ 'ਚ ਬੋਲਿਆ ਸੀ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ |
ਰਾਣਾ ਕਪੂਰ ਮੁਤਾਬਕ ਬਾਅਦ 'ਚ ਉਸ ਨੇ 2 ਕਰੋੜ ਦਾ ਚੈੱਕ ਦਿਤਾ | ਇਹ ਚੈੱਕ ਪਿ੍ਯੰਕਾ ਵਾਡਰਾ ਦੇ ਘਰ ਦਿਤਾ ਗਿਆ ਸੀ ਤੇ ਬਦਲੇ 'ਚ ਪੇਂਟਿੰਗ ਮਿਲੀ ਸੀ | ਰਾਣਾ ਕਪੂਰ ਨੇ ਇਹ ਵੀ ਦੋਸ਼ ਲਾਇਆ ਕਿ ਗਾਂਧੀ ਪ੍ਰਵਾਰ ਤੋਹਫ਼ੇ ਵਿਚ ਮਿਲੀਆਂ ਚੀਜ਼ਾਂ ਵੇਚਦਾ ਹੈ |
ਰਾਣਾ ਕਪੂਰ ਨੂੰ  ਈਡੀ ਨੇ 30 ਘੰਟੇ ਦੀ ਪੁਛਗਿਛ ਤੋਂ ਬਾਅਦ 8 ਮਾਰਚ 2020 ਨੂੰ  ਗਿ੍ਫ਼ਤਾਰ ਕੀਤਾ ਸੀ | ਈਡੀ ਨੇ ਦੋਸ਼ ਲਗਾਇਆ ਹੈ ਕਿ ਰਾਣਾ ਕਪੂਰ ਨੇ ਅਪਣੀਆਂ ਬੇਟੀਆਂ ਦੀਆਂ ਕੰਪਨੀਆਂ ਨੂੰ  ਫ਼ਾਇਦਾ ਪਹੁੰਚਾਉਣ ਲਈ ਯੈੱਸ ਬੈਂਕ ਦੇ ਸੀਈਓ ਵਜੋਂ ਅਪਣੇ ਅਹੁਦੇ ਦੀ ਦੁਰਵਰਤੋਂ ਕੀਤੀ | ਏਜੰਸੀ ਮੁਤਾਬਕ ਯੈੱਸ ਬੈਂਕ ਵਲੋਂ 30,000 ਕਰੋੜ ਰੁਪਏ ਦਾ ਕਰਜ਼ਾ ਦਿਤਾ ਗਿਆ ਸੀ | ਇਨ੍ਹਾਂ 'ਚੋਂ 20,000 ਕਰੋੜ ਐਨਪੀਏ (ਨਾਨ-ਪਰਫਾਰਮਿੰਗ ਅਸੇਟਸ) ਬਣ ਗਏ |            (ਏਜੰਸੀ)

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement