
ਪੰਜਾਬ ਸਰਕਾਰ ਨੇ 33 ਹੋਰ ਆਈਏਐਸ ਤੇ ਪੀਸੀਐਸ ਅਧਿਕਾਰੀ ਬਦਲੇ
ਚੰਡੀਗੜ੍ਹ, 24 ਅਪ੍ਰੈਲ(ਭੁੱਲਰ) : ਪੰਜਾਬ ਸਰਕਾਰ ਨੇ ਉਚ ਪ੍ਰਸ਼ਾਸਕੀ ਫੇਰਬਦਲ ਦਾ ਸਿਲਸਿਲਾ ਜਾਰੀ ਰਖਦਿਆਂ ਅੱਜ 33 ਹੋਰ ਆਈਏਐਸ ਤੇ ਪੀਸੀਐਸ ਅਧਿਕਾਰੀ ਤਬਦੀਲ ਕੀਤੇ ਹਨ | ਮੁੱਖ ਸਕੱਤਰ ਵਲੋਂ ਜਾਰੀ ਤਬਾਦਲਾ ਹੁਕਮਾਂ ਅਨੁਸਾਰ ਆਈਏਐਸ ਅਧਿਕਾਰੀਆਂ 'ਚ ਅਰੁਣ ਸੇਖੜੀ ਨੂੰ ਲੇਬਰ ਕਮਿਸ਼ਨਰ, ਜਸਵਿੰਦਰ ਕੌਰ ਸਿੱਧੂ ਨੂੰ ਸਕੱਤਰ ਗ੍ਰਹਿ ਤੇ ਨਿਆਂ, ਡੀਪੀਐਸ ਖਰਬੰਦਾ ਡਾਇਰੈਕਟਰ ਤਕਨੀਕੀ ਸਿਖਿਆ ਤੇ ਉਦਯੋਗ ਸਿਖਲਾਈ, ਰਾਜੀਵ ਪ੍ਰਸ਼ਾਰ ਵਿਸ਼ੇਸ਼ ਸਕੱਤਰ ਵਣ ਤੇ ਜੰਗਲੀ ਜੀਵ ਵਿਭਾਗ, ਵਿਪਲ ਉਜੱਵਲ ਵਿਸ਼ੇਸ਼ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ, ਰਾਮਬੀਰ ਐਮ.ਡੀ ਮਾਰਕਫੈਡ, ਸ੍ਰੀਮਤੀ ਬਬੀਤਾ ਨੂੰ ਕਾਰਜਕਾਰੀ ਡਾਇਰੈਕਟਰ ਬੈਕਫਿਨਕੋ, ਗੁਰਪ੍ਰੀਤ ਸਿੰਘ ਖਹਿਰਾ ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ, ਮਾਧਵੀ ਕਟਾਰੀਆ ਨੂੰ ਵਿਸ਼ੇਸ਼ ਸਕੱਤਰ ਉਚ ਸਿਖਿਆ ਤੇ ਭਾਸ਼ਾ, ਵੀ.ਸ੍ਰੀਨਿਵਾਸਨ ਨੂੰ ਡਾਇਰੈਕਟਰ ਮਾਈਨਿੰਗ, ਪੂਨਮਦੀਪ ਕੌਰ ਐਮਡੀ ਪੀਆਰਟੀਸੀ, ਕੁਮਾਰ ਸੌਰਵ ਨੂੰ ਵਿਸ਼ੇਸ਼ ਸਕੱਤਰ ਐਕਸਾਈਜ਼ ਐਂਡ ਟੈਕਸੇਸ਼ਨ, ਕੋਮਲ ਮਿੱਤਲ ਨੂੰ ਵਧੀਕ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ, ਸ੍ਰੀਮਤੀ ਪੱਲਵੀ ਨੂੰ ਕਮਿਸ਼ਨਰ ਨਗਰ ਨਿਗਮ ਬਠਿੰਡਾ, ਸੰਦੀਪ ਰਿਸ਼ੀ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥੋਰਿਟੀ, ਦਲਵਿੰਦਰਜੀਤ ਸਿੰਘ ਵਧੀਕ ਸਕੱਤਰ ਮੰਡੀ ਬੋਰਡ, ਕੁਲਜੀਤਪਾਲ ਸਿੰਘ ਮਾਹੀ ਨੂੰ ਡੀਪੀਆਈ ਸਕੂਲ ਅਤੇ ਨਵਰਾਜ ਬਰਾੜ ਨੂੰ ਉਪ ਸਕੱਤਰ ਮੁੱਖ ਮੰਤਰੀ ਦਫ਼ਤਰ ਲਾਇਆ ਗਿਆ ਹੈ |